Khanna News : ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਝੋਨੇ ਦੀ ਹੋਈ ਖਰੀਦ ਸ਼ੁਰੂ

By : BALJINDERK

Published : Oct 4, 2024, 7:14 pm IST
Updated : Oct 4, 2024, 7:14 pm IST
SHARE ARTICLE
ਖੰਨਾ ਦਾਣਾ ਮੰਡੀ ਵਿਚ ਝੋਨੇ ਦੀ ਹੋ ਰਹੀ ਖਰੀਦ
ਖੰਨਾ ਦਾਣਾ ਮੰਡੀ ਵਿਚ ਝੋਨੇ ਦੀ ਹੋ ਰਹੀ ਖਰੀਦ

Khanna News : ਆੜ੍ਹਤੀਆਂ ਨੇ ਪੰਜਾਬ ਸਰਕਾਰ ਨਾਲ ਮੀਟਿੰਗ ਕਰਨ ਮਗਰੋਂ ਬਾਸਮਤੀ ਦੀ ਕੀਤੀ ਖਰੀਦ

Khanna News : ਪੰਜਾਬ ਸਰਕਾਰ ਤੇ ਆੜ੍ਹਤੀਆਂ ਦੀ ਮੀਟਿੰਗ 'ਚ ਹੋਏ ਫੈਸਲੇ ਮਗਰੋਂ ਬਾਸਮਤੀ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ। ਬਾਸਮਤੀ ਦੀ ਖਰੀਦ ’ਤੇ ਕਿਸਾਨਾਂ ਨੂੰ ਕਾਫੀ ਰਾਹਤ ਮਿਲੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਬਾਸਮਤੀ ਦੀ ਬੋਲੀ ਲਗਾ ਕੇ ਖਰੀਦ ਕੀਤੀ ਗਈ।  ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਬਾਸਮਤੀ ਦੀ ਖਰੀਦ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਉਮੀਦ ਹੈ ਕਿ ਸਰਕਾਰ ਬਾਕੀ ਮਸਲਿਆਂ ਦਾ ਹੱਲ ਕਰਕੇ ਝੋਨੇ ਦੀ ਸਰਕਾਰੀ ਖਰੀਦ ਵੀ ਸ਼ੁਰੂ ਕਰਵਾ ਦੇਵੇਗੀ। 

1

ਇਸ ਮੌਕੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ 2700 ਤੋਂ ਲੈ ਕੇ 3600 ਤੱਕ ਭਾਅ ਚੱਲ ਰਿਹਾ ਹੈ। ਸਾਡੀ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਜਿਹੜੀ ਸਾਨੂੰ ਢਾਈ ਫ਼ੀਸਦ ਆੜਤ ਮਿਲਦੀ ਸੀ ਉਹ ਰੋਕ ਲਈ ਗਈ ਸੀ, ਸਾਨੂੰ ਉਸਦੀ ਦੀ ਮਿਲਣੀ ਚਾਹੀਦੀ ਹੈ । ਜਦੋਂ ਸਾਡੀ ਮੰਗ ਪੂਰੀ ਹੋ ਗਈ ਤਾਂ ਮੈਂ ਕਿਸਾਨ ਜਿੰਮੀਦਾਰ ਵੀਰਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹੈ ਤਾਂ  ਕਿ ਜਿਸ ਤਰ੍ਹਾਂ ਪਹਿਲਾਂ ਮਾਨ ਸਰਕਾਰ ਨੇ ਢਾਈ ਸਾਲਾਂ ’ਚ ਤੁਹਾਡਾ ਦਾਣਾ- ਦਾਣਾ ਬੋਰੀਆਂ ’ਚ ਪਾ ਕੇ ਗੋਦਾਮਾਂ ਵਿਚ ਭੇਜਿਆ ਹੈ ਅਤੇ ਤੁਹਾਡੀ ਰਾਸ਼ੀ ਵੀ ਸਮੇਂ ’ਤੇ ਅਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆੜਤ ਨੂੰ ਆੜਤ ਤੇ ਲੇਬਰ ਨੂੰ ਲੇਬਰ ਮਿਲਦੀ ਰਹੀ ਹੈ। ਲੇਬਰ ਦੀ ਗੱਲ ਵੀ ਪੰਜਾਬ ਸਰਕਾਰ ਨੇ ਮੰਨ ਲਈ ਹੈ। ਸਾਨੂੰ ਪੂਰੀ ਉਮੀਦ ਹੈ ਕਿ ਭਗਵੰਤ ਮਾਨ ਸਰਕਾਰ ਕੇਂਦਰ ਨਾਲ ਗੱਲ ਕਰਕੇ ਸਾਡੀਆਂ ਮੰਗਾਂ ਪੂਰੀਆਂ ਕਰੇਗੀ।  

(For more news apart from  purchase of paddy has started at Asia's largest grain market, Khanna News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement