Punjab News:ਕਰੰਟ ਲੱਗਣ ਨਾਲ ਅਧਿਆਪਕ ਦੀ ਮੌਤ
Published : Oct 4, 2024, 7:55 am IST
Updated : Oct 4, 2024, 7:55 am IST
SHARE ARTICLE
Teacher dies due to electrocution
Teacher dies due to electrocution

Punjab News: ਟਿਊਬਵੈੱਲ ਮੋਟਰ ਦੇ ਸਵਿੱਚ ਤੋਂ ਕਰੰਟ ਲੱਗਣ ਕਾਰਨ ਵਾਪਰਿਆ ਹਾਦਸਾ

 

Punjab News: ਤਰਨ ਤਾਰਨ ਦੇ ਪਿੰਡ ਸੁਰ ਸਿੰਘ ਵਾਸੀ ਇਕ ਸਰਕਾਰੀ ਅਧਿਆਪਕ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਰਾਣਾ (48) ਪੁੱਤਰ ਬਾਜ਼ ਸਿੰਘ, ਜੋ ਕਿ ਸਰਕਾਰੀ ਹਾਈ ਸਕੂਲ ਪਿੰਡ ਪਹੂਵਿੰਡ ਵਿਖੇ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ, ਛੁੱਟੀ ਹੋਣ ਕਾਰਨ ਸਵੇਰੇ ਅਪਣੇ ਖੇਤਾਂ ਵਿਚ ਪਾਣੀ ਲਗਾਉਣ ਗਿਆ ਤੇ ਟਿਊਬਵੈੱਲ ਮੋਟਰ ਦੇ ਸਵਿੱਚ ਤੋਂ ਅਚਾਨਕ ਜ਼ੋਰਦਾਰ ਕਰੰਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਜਦੋਂ ਕਾਫੀ ਦੇਰ ਤਕ ਉਹ ਘਰ ਨਾ ਆਇਆ ਤਾਂ ਪਰਵਾਰਕ ਮੈਂਬਰ ਖੇਤ ਵਿਚ ਪੁੱਜੇ, ਜਿਥੇ ਉਹ ਮ੍ਰਿਤਕ ਹਾਲਤ ਵਿਚ ਪਾਇਆ ਗਿਆ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਹੈ। ਮ੍ਰਿਤਕ ਅਪਣੇ ਪਿਛੇ ਵਿਧਵਾ ਪਤਨੀ ਤੇ 2 ਲੜਕੇ ਛੱਡ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement