ਬਿਜਲੀ ਦਾ ਖੰਭਾ ਡਿਗਿਆ, ਔਰਤ ਹਲਾਕ
Published : Oct 4, 2021, 12:40 am IST
Updated : Oct 4, 2021, 12:40 am IST
SHARE ARTICLE
IMAGE
IMAGE

ਬਿਜਲੀ ਦਾ ਖੰਭਾ ਡਿਗਿਆ, ਔਰਤ ਹਲਾਕ

ਬੁਢਲਾਡਾ, 3 ਅਕਤੂਬਰ (ਕਿਸ਼ਨ ਸ਼ਰਮਾ/ਅਮਿਤ ਚਾਵਲਾ) : ਸਥਾਨਕ ਸਹਿਰ ਦੇ ਬੱਸ ਸਟੈਡ ਦੇ ਮੇਨ ਗੇਟ ਤੇ ਬਿਜ਼ਲੀ ਦਾ ਖੰਭਾ ਡਿੱਗਣ ਕਾਰਨ ਤਿੰਨ ਔਰਤਾਂ ਦੇ ਜਖ਼ਮੀ ਅਤੇ ਇੱਕ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਬੱਸ ਸਟੈਡ ਦੇ ਮੁੱਖ ਗੇਟ ਤੇ ਠੇਕੇਦਾਰ ਵੱਲੋਂ ਟਾਇਲਾਂ ਲਾਉਣ ਦਾ ਕੰਮ ਸੁਰੂ ਕੀਤਾ ਹੋਇਆ ਸੀ ਕਿ ਅਚਾਨਕ ਬੱਸ ਸਟੈਡ ਦੇ ਗੇਟ ਦੇ ਬਾਹਰ ਲੱਗੀਆ ਖੰਭਾ ਡਿੱਗ ਗਿਆ ਅਤੇ ਉੱਥੇ ਪਿੰਡ ਜਾਣ ਲਈ ਬੱਸ ਦੀ ਉਡੀਕ ਕਰ ਰਹੀਆ ਚਾਰ ਚਚੇਰੀਆ ਭੈਣਾਂ ਜੋ ਆਪਣੇ ਮ੍ਰਿਤਕ ਭਰਾ ਦੇ ਭੋਗ ਦੀ ਰਸਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਿੰਡ ਜਵਾਹਰਕੇ ਤੋ ਬੁਢਲਾਡਾ ਬੱਸ ਸਟੈਡ ਤੇ ਪਹੁੰਚੀਆ ਸਨ ਅਤੇ ਪਿੰਡ ਰੱਲੀ ਜਾਣ ਲਈ ਸਾਧਨ ਦੀ ਉਡੀਕ ਕਰ ਰਹੀਆ ਸਨ ਕਿ ਅਚਾਨਕ ਬੱਸ ਸਟੈਡ ਗੇਟ ਤੇ ਹਿੱਕ ਪਾਸੇ ਖੜੀਆ ਚਾਰੋ ਭੈਣਾ ਤੇ ਅਚਾਨਕ ਖੰਭਾ ਡਿੱਗ ਗਿਆ। ਜਿਸ ਵਿੱਚ ਬਲਜੀਤ ਕੋਰ (45) ਪਤਨੀ ਰਾਮ ਸਿੰਘ ਰੱਲੀ ਦੀ ਮੌਕੇ ਤੇ ਮੌਤ ਹੋ ਗਈ। ਜਦੋਂ ਕਿ ਉਸ ਦੀ ਚਚੇਰੀਆਂ ਭੈਣ ਮਨਜੀਤ ਕੋਰ (45), ਵੀਰਪਾਲ ਕੋਰ (50) ਅਤੇ ਰਾਜਵੀਰ ਕੋਰ (40) ਸਾਲਾਂ ਜਖ਼ਮੀ ਹੋ ਗਈਆ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਿਲਾ ਕਰਵਾਇਆ ਗਿਆ। 
ਜਖ਼ਮੀ ਮਨਜੀਤ ਕੋਰ ਨੇ ਦੱਸਿਆ ਕਿ ਅਚਾਨਕ ਖੰਭਾ ਉਨ੍ਹਾਂ ਉੱਪਰ ਡਿੱਗਿਆ ਅਤੇ ਉਨ੍ਹਾਂ ਨੂੰ ਕਰੰਟ ਵੀ ਲੱਗੀਆ। ਮੇਰੀ ਵੱਡੀ ਭੈਣ ਬਲਜੀਤ ਕੋਰ ਖੰਭੇ ਦੇ ਹੇਠਾਂ ਦੱਬ ਗਈ ਜਿਸਦੀ ਮੌਕੇ ਤੇ ਮੌਤ ਹੋ ਗਈ। ਏ ਐਸ.ਪੀ ਬੁਢਲਾਡਾ ਮਨਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਘਟਨਾਂ ਦਾ ਜਾਇਜ਼ਾ ਲਿਆ ਅਤੇ ਜਾਂਚ ਸੁਰੂ ਕਰ ਦਿੱਤੀ ਹੈ। 
Mansa_3_O3“_6_5_1
Mansa_S”K8W1N“_3_O3“_69L5_5
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement