ਬਠਿੰਡਾ ਪ੍ਰੈਸ ਕਲੱਬ ਦੇ ਗੇਟ 'ਤੇ ਲੱਗੀ ਸਾਜਿਸ਼ ਭਰੀ ਚਿੱਠੀ ਦਾ ਖ਼ੁਲਾਸਾ
Published : Oct 4, 2019, 1:46 pm IST
Updated : Oct 4, 2019, 3:26 pm IST
SHARE ARTICLE
Bathinda Press Club
Bathinda Press Club

ਨਾਭਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੇ ਲਗਾਈ ਸੀ ਚਿੱਠੀ!

ਬਠਿੰਡਾ: ਬੀਤੀ 24 ਸਤੰਬਰ ਨੂੰ ਬਠਿੰਡਾ ਪ੍ਰੈਸ ਕਲੱਬ ਦੇ ਗੇਟ 'ਤੇ ਕਿਸੇ ਵਲੋਂ ਇੱਕ ਚਿਠੀ ਲਗਾਈ ਗਈ ਸੀ, ਜਿਸ ਵਿਚ ਨਾਭਾ ਜੇਲ੍ਹ ਵਿਚ ਬੰਦ ਕੈਦੀਆਂ ਦੇ ਅੱਤਵਾਦੀਆਂ ਨਾਲ ਸਬੰਧ ਅਤੇ ਹੋਰ ਵੀ ਕਈ ਗੱਲਾਂ ਲਿਖੀਆਂ ਪਾਈਆਂ ਗਈਆਂ ਸਨ। ਹੋਰ ਤਾਂ ਹੋਰ ਉਸ ਵਿਚ ਇਹ ਵੀ ਲਿਖਿਆ ਗਿਆ ਸੀ ਕਿ ਨਾਭਾ ਜੇਲ੍ਹ ਵਿਚ ਕੈਦੀ ਸੁਰੰਗ ਪੁੱਟ ਕੇ ਜੇਲ੍ਹ ‘ਚੋ ਭੱਜਣ ਦੀਆਂ ਸਾਜਿਸ਼ਾਂ ਕਰ ਰਹੇ ਹਨ ਅਤੇ ਜੇਲ੍ਹ ਅੰਦਰ ਕੂਕਰ ਬੰਬ ਬਣਾਉਣ ਦੀ ਗੱਲ ਵੀ ਲਿਖੀ ਗਈ ਸੀ।

Bathinda Press ClubBathinda Press Club

ਇਸ ਚਿਠੀ ਨੂੰ ਪੜ੍ਹਨ ਤੋਂ ਬਾਅਦ ਬਠਿੰਡਾ ਪੁਲਿਸ ਨੇ ਜਾਂਚ ਤੇਜ਼ ਕੀਤੀ ਤਾਂ ਸੀਸੀਟੀਵੀ ਕੈਮਰੇ ਦੇਖਣ ਤੋਂ ਬਾਅਦ ਜੋ ਸਾਹਮਣੇ ਆਇਆ। ਉਸ ਨਾਲ ਪੁਲਿਸ ਦੇ ਹੱਥ ਪੈਰ ਸੁੰਨ ਹੋ ਗਏ ਦਰਅਸਲ ਬਠਿੰਡਾ ਪ੍ਰੈਸ ਕਲੱਬ ਦੇ ਸਾਹਮਣੇ ਸੀਸੀਟੀਵੀ ਕੈਮਰੇ ਵਿਚ ਖੜ੍ਹਾ ਦਿਖਾਈ ਦੇ ਰਿਹਾ ਵਿਅਕਤੀ ਖੁਦ ਨਾਭਾ ਜੇਲ੍ਹ ਦਾ ਸਹਾਇਕ ਸੁਪ੍ਰਡੈਂਟ ਜਸਵੀਰ ਸਿੰਘ।

Bathinda Press ClubBathinda Press Club

ਸੂਤਰਾਂ ਮੁਤਾਬਕ ਜਸਵੀਰ ਸਿੰਘ ਆਪਣੇ ਨਾਲ ਦੇ ਹੀ ਇੱਕ ਹੋਰ ਸਹਾਇਕ ਸੁਪਰਡੈਂਟ ਗੁਰਪ੍ਰੀਤ ਸਿੰਘ ਦੀ ਤਰੱਕੀ ਨੂੰ ਬਰਦਾਸ਼ਤ ਨਹੀਂ ਕਰ ਸਕਿਆ। ਇਸ ਲਈ ਉਸ ਨੇ ਅਜਿਹਾ ਕਦਮ ਚੁੱਕਿਆ। ਦੱਸ ਦਈਏ ਕਿ ਹੁਣ ਜਾਂਚ ਬਠਿੰਡਾ SSP ਵਲੋਂ ਕੀਤੀ ਜਾ ਰਹੀ ਹੈ। ਹੁਣ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ।

ਦੇਖੋ ਵੀਡੀਓ:

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement