ਵਾਹਿਗੁਰੂ ਬੋਲ ਕਦੇ ਨਾ ਡੋਲ' ਸੰਸਥਾ ਨੇ ਕਰਤੀ ਕਮਾਲ !
Published : Sep 4, 2019, 3:45 pm IST
Updated : Sep 4, 2019, 3:45 pm IST
SHARE ARTICLE
Flood in Punjab
Flood in Punjab

20 ਪਿੰਡਾਂ ਦੇ ਲੋਕਾਂ ਦਾ ਲਿਆ ਸਾਥ

ਗੁਰਦਾਸਪੁਰ: ਪੰਜਾਬ ਵਿਚ ਜਦ ਵੀ ਕੋਈ ਮੁਸੀਬਤ ਆਈ ਹੈ ਤਾਂ ਸਰਕਾਰਾਂ ਨਾਲੋਂ ਸਮਾਜਿਕ ਸੰਸਥਾਵਾ ਨੇ ਵੱਧ ਚੜ੍ਹ ਕੇ ਹਿਸਾ ਪਾਇਆ ਹੈ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਚਲ ਰਿਹਾ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਹੜ੍ਹ ਪੀੜਤਾਂ ਲਈ ਕਈ ਸਮਾਜਿਕ ਸੰਸਥਾਵਾ ਮੱਦਦ ਕਰ ਰਹੀਆਂ ਨੇ ਪਰ ਅੱਜੇ ਵੀ ਕਈ ਐਸੇ ਘਰ ਨੇ ਜਿਹਨਾਂ ਕੋਲ ਨਾਂ ਤੇ ਸਰਕਾਰ ਪਹੁੰਚੀ ਅਤੇ ਨਾਂ ਹੀ ਜ਼ਿਲ੍ਹਾ ਪ੍ਰਸ਼ਾਸਨ।

Gurdaspur Gurdaspur

ਸ਼ੋਸ਼ਲ ਮੀਡੀਆ ਰਾਹੀਂ ਉਹਨਾਂ ਪਿੰਡਾਂ ਦਾ ਦਰਦ ਦੇਖ ਕੇ ਉਹਨਾਂ ਨੂੰ ਰਾਹਤ ਸਮੱਗਰੀ ਭੇਜਣ ਲਈ ਗੁਰਦਾਸਪੁਰ ਦੀ ਸਮਾਜਿਕ ਸੰਸਥਾ 'ਵਾਹਿਗੁਰੂ ਬੋਲ ਕਦੇ ਨਾ ਡੋਲ' ਦੇ ਵਲੰਟੀਅਰਾਂ ਨੇ ਆਸ ਪਾਸ ਦੇ ਕਰੀਬ 20 ਪਿੰਡਾਂ ਵਿਚੋਂ ਹੜ੍ਹ ਪੀੜਤਾਂ ਲਈ ਰਾਸ਼ਨ ਇਕੱਠਾ ਕਰ ਕੇ 1000 ਦੇ ਕਰੀਬ ਜਰੂਰੀ ਸਮਾਨ ਦੇ ਪੈਕੇਟ ਬਣਾ ਕੇ ਇਕ ਟਰੱਕ ਰਵਾਨਾਂ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਿਕਰਮ ਸਿੰਘ ਸਿੱਧੂ ਜਿਸ ਨੇ ਇਹ ਸੰਸਥਾ ਬਣਾਈ ਹੈ, ਉਹ ਸਾਰੇ ਉਸ ਨਾਲ ਪਿੰਡਾਂ ਵਿਚ ਜਾ ਜਾ ਕੇ ਪੀੜਤਾਂ ਲਈ ਰਾਸ਼ਨ ਇਕੱਠਾ ਕਰ ਰਹੇ ਹਨ।

Gurdaspur Gurdaspur

ਇਸ ਸੰਸਥਾ ਰਾਹੀਂ ਉਹ ਪੀੜਤਾਂ ਦੀ ਮਦਦ ਕਰਦੇ ਹਨ। ਇਸ ਪ੍ਰਕਾਰ ਪਿੰਡ ਦੇ ਲੋਕ ਵੀ ਇਸ ਸੰਸਥਾ ਪ੍ਰਤੀ ਵਫ਼ਾਦਾਰੀ ਨਾਲ ਯੋਗਦਾਨ ਪਾ ਰਹੇ ਹਨ। ਦੱਸ ਦਈਏ ਕਿ ਹੜ੍ਹ ਦੀ ਮਾਰ ਹੇਠਾਂ ਆਏ ਲੋਕਾਂ ਦੀ ਵੱਖ ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਮਦਦ ਕੀਤੀ ਜਾ ਰਹੀ ਹੈ।

ਹੁਣ ਵੀ ਕਈ ਪਿੰਡ ਤੇ ਇਲਾਕੇ ਹਨ ਜੋ ਹੜ੍ਹ ਦੀ ਮਾਰ ਹੇਠ ਹਨ। ਪਰ ਉਹਨਾਂ ਲਈ ਸੰਸਥਾਵਾਂ ਵੱਲੋਂ ਅਤੇ ਹੋਰਨਾਂ ਲੋਕਾਂ ਵੱਲੋਂ ਵਧ ਚੜ੍ਹ ਕੇ ਮਦਦ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਆਏ ਹੜ੍ਹ ਨੇ ਲੋਕਾਂ ਦਾ ਜੀਵਨ ਤਹਿਸ ਨਹਿਸ ਕਰ ਦਿੱਤਾ ਹੈ। ਲੋਕਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement