Iftikhar Thakur Controversy: ਪਾਕਿਸਤਾਨੀ ਕਲਾਕਾਰਾਂ ਤੋਂ ਬਗੈਰ ਵੀ ਹਿੱਟ ਰਹੀਆਂ ਨੇ ਚੜ੍ਹਦੇ ਪੰਜਾਬ ਦੀਆਂ ਫ਼ਿਲਮਾਂ

By : BALJINDERK

Published : Jun 4, 2025, 1:22 pm IST
Updated : Jun 4, 2025, 1:22 pm IST
SHARE ARTICLE
Iftikhar Thakur Controversy: ਪਾਕਿਸਤਾਨੀ ਕਲਾਕਾਰਾਂ ਤੋਂ ਬਗੈਰ ਵੀ ਹਿੱਟ ਰਹੀਆਂ ਨੇ ਚੜ੍ਹਦੇ ਪੰਜਾਬ ਦੀਆਂ ਫ਼ਿਲਮਾਂ
Iftikhar Thakur Controversy: ਪਾਕਿਸਤਾਨੀ ਕਲਾਕਾਰਾਂ ਤੋਂ ਬਗੈਰ ਵੀ ਹਿੱਟ ਰਹੀਆਂ ਨੇ ਚੜ੍ਹਦੇ ਪੰਜਾਬ ਦੀਆਂ ਫ਼ਿਲਮਾਂ

ਪਾਕਿਸਤਾਨੀ ਕਲਾਕਾਰਾਂ ਤੋਂ ਬਗੈਰ ਵੀ ਹਿੱਟ ਰਹੀਆਂ ਨੇ ਚੜ੍ਹਦੇ ਪੰਜਾਬ ਦੀਆਂ ਫ਼ਿਲਮਾਂ

Iftikhar Thakur Controversy over Punjabi Cinema Latest News Today: ਭਾਰਤ ਤੇ ਪਾਕਿਸਤਾਨ ਵਿਚਾਲੇ 10 ਮਈ ਨੂੰ ਹੋਈ ਜੰਗਬੰਦੀ ਦੇ ਬਾਵਜੂਦ ਪਾਕਿਸਤਾਨ ਦੇ ਮਸ਼ਹੂਰ ਕਲਾਕਾਰ ਬੇਤੁਕੇ ਬਿਆਨ ਦੇਣ ਤੋਂ ਪਿੱਛੇ ਨਹੀਂ ਹਟ ਰਹੇ। ਅਜਿਹੇ 'ਚ ਪਾਕਿਸਤਾਨੀ ਕਲਾਕਾਰ ਇਫ਼ਤਿਖਾਰ ਠਾਕੁਰ ਦਾ ਇੱਕ ਬੇਤੁਕਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਚੜ੍ਹਦੇ ਪੰਜਾਬ ਦੀਆਂ ਫ਼ਿਲਮਾਂ ਸਾਡੇ ਬਗੈਰ ਨਹੀਂ ਚੱਲਣਗੀਆਂ। ਉਨ੍ਹਾਂ ਕਿਹਾ ਹੈ ਕਿ ਪਾਕਿਸਤਾਨ ਕਲਾਕਾਰਾਂ ਤੋਂ ਬਿਨ੍ਹਾਂ ਭਾਰਤ ਦੀਆਂ ਫ਼ਿਲਮਾਂ ਹਿੱਟ ਨਹੀਂ ਰਹੀਆਂ ਹਨ। 

ਇਹ ਸਰਾਸਰ ਬੇਤੁਕਾ ਬਿਆਨ ਹੈ ਤੇ ਉਨ੍ਹਾਂ ਵਲੋਂ ਇਹ ਪੰਜਾਬ ਲਈ ਜ਼ਹਿਰ ਉਗਲਿਆ ਜਾ ਰਿਹਾ ਹੈ।  ਇਫ਼ਤਿਖ਼ਾਰ ਠਾਕੁਰ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਉਹ ਭੰਬਲਭੂਸੇ 'ਚ ਹਨ ਕਿਉਂਕਿ ਪੰਜਾਬੀ ਫ਼ਿਲਮਾਂ ਪਾਕਿਸਤਾਨੀ ਕਲਾਕਾਰਾਂ ਦੀ ਮੋਹਤਾਜ ਨਹੀਂ ਹਨ ਕਿਉਂਕਿ ਚੜ੍ਹਦੇ ਪੰਜਾਬ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਪਾਕਿਸਤਾਨੀ ਕਲਾਕਾਰਾਂ ਤੋਂ ਬਗੈਰ ਵੀ ਹਿੱਟ ਰਹੀਆਂ ਹਨ। 

ਇਨ੍ਹਾਂ ਫ਼ਿਲਮਾਂ 'ਚ ਕੈਰੀ ਔਨ ਜੱਟਾ 2 (60 ਕਰੋੜ), ਸੌਂਕਣ ਸੌਂਕਨੇ (59 ਕਰੋੜ), ⁠ਹੌਂਸਲਾ ਰੱਖ (55 ਕਰੋੜ), ਅਤੇ ਛੜਾ (55 ਕਰੋੜ), ਵਰਗੀਆਂ ਫ਼ਿਲਮਾਂ ਸ਼ਾਮਿਲ ਹਨ। ਸਗੋਂ ਚੜ੍ਹਦੇ ਪੰਜਾਬ ਵਲੋਂ ਬਣਾਈਆਂ ਗਈਆਂ ਫ਼ਿਲਮਾਂ 'ਚ ਜੋ ਮੌਕਾ ਪਾਕਸਤਾਨੀ ਕਲਾਕਾਰਾਂ ਨੂੰ ਦਿੱਤਾ ਹੈ ਜਾਂ ਭਾਰਤੀ ਫ਼ਿਲਮਾਂ 'ਚ ਵੀ ਜਿਹੜਾ ਉਨ੍ਹਾਂ ਨੂੰ ਮੌਕਾ ਮਿਲਿਆ ਹੈ, ਉਸਨੇ ਉਨ੍ਹਾਂ ਨੂੰ ਪਛਾਣ ਬਣਾਉਣ ਦਾ ਮੌਕਾ ਦਿੱਤਾ ਹੈ। 

ਕੈਰੀ ਔਨ ਜੱਟਾ 3 ਅਤੇ ਜੱਟ ਐਂਡ ਜੂਲੀਅਟ 3 ਇਨ੍ਹਾਂ ਫਿਲਮਾਂ ਦੇ ਭਾਗ 3 ਬਣਨ ਤੋਂ ਪਹਿਲਾਂ ਹੀ ਬ੍ਰਾਂਡ ਹਨ, ਇਸ ਲਈ ਉਨ੍ਹਾਂ ਨੂੰ ਆਪਣੀ ਸਫਲਤਾ ਲਈ ਪਾਕਿਸਤਾਨੀ ਕਲਾਕਾਰਾਂ ਦੀ ਲੋੜ ਨਹੀਂ ਸੀ, ਇਨ੍ਹਾਂ ਦੋਵਾਂ ਫਿਲਮਾਂ ਨੇ 100 ਕਰੋੜ ਤੋਂ ਵੱਧ ਕਮਾਏ।

ਇਕੱਲੀ ਫ਼ਿਲਮ ਜਿਸ ਵਿੱਚ ਪਹਿਲੇ ਹਿੱਸੇ ਦੇ ਪਾਕਿਸਤਾਨੀ ਕਲਾਕਾਰ ਸਨ, ਉਹ ਸੀ ਚਲ ਮੇਰਾ ਪੁੱਤ 1 ਜਿਸਨੇ ਦੁਨੀਆ ਭਰ ਵਿੱਚ 31 ਕਰੋੜ ਹੀ ਕਮਾਏ ਤਾਂ ਉਹ ਕਿਹੜੀਆਂ ਫਿਲਮਾਂ ਬਾਰੇ ਗੱਲ ਕਰ ਰਹੇ ਹਨ ਜਿਨ੍ਹਾਂ ਨੇ ਸਫਲਤਾ ਪ੍ਰਾਪਤ ਕੀਤੀ ? 

ਇਫ਼ਤਿਖਾਰ ਠਾਕੁਰ ਦਾ ਵਿਵਾਦਿਤ ਬਿਆਨ ! 

ਦੱਸਣਯੋਗ ਹੈ ਕਿ ਇਫ਼ਤਿਖਾਰ ਠਾਕੁਰ ਨੇ ਕਿਹਾ ਕਿ ਚੜ੍ਹਦੇ ਪੰਜਾਬ ’ਚ ਮੇਰੀਆਂ 16  ਫ਼ਿਲਮਾਂ ਹੋਣ ਵਾਲਿਆਂ ਸਨ ਤੇ ਉਹਨਾਂ ਨੇ ਕਿਹਾ ਅਸੀਂ ਬਾਈਕਾਟ ਕਰਾਂਗੇ, ਮੈਂ ਕਿਹਾ ਬਾਈਕਾਟ ਤਾਂ ਅਸੀਂ ਕਰਨਾ ਹੈ। ਚੜ੍ਹਦੇ ਪੰਜਾਬ ਦੀਆਂ ਫ਼ਿਲਮਾਂ ਸਾਡੇ ਤੋਂ ਬਗੈਰ ਚੱਲਦੀਆਂ ਨਹੀਂ, ਉਹਨਾਂ ਨੇ ਸਾਡੇ ਤੋਂ ਬਗੈਰ 9 ਫ਼ਿਲਮਾਂ ਬਣਾਈਆਂ, 9 ਦੀਆਂ 9 ਫ਼ਿਲਮਾਂ ਫਲੋਪ ਰਹੀਆਂ। "ਉਹਨਾਂ ਦੀਆਂ ਫ਼ਿਲਮਾਂ ਦੇ ਡਾਇਲਾਗ ਤੇ ਕਾਮੇਡੀ ਅਸੀਂ ਲਿਖਦੇ ਹਾਂ, ਬੈਕਗਰਾਊਂਡ ਮਿਊਜ਼ਿਕ ਵੀ ਅਸੀਂ ਕਰਦੇ ਹਾਂ, ਜਿੰਨੀਆਂ ਫ਼ਿਲਮਾਂ ਅੱਜ ਤੱਕ ਕੀਤੀਆਂ ਹਨ ਸਾਰੀਆਂ ਸੁਪਰ ਹਿੱਟ ਹਨ, 300 ਤੋਂ ਸਾਢੇ 350 ਕਰੋੜ ਰੁਪਏ ਦੀ ਇਨਵੈਸਟਮੈਂਟ ਉਹਨਾਂ ਦੀ ਸਾਡੇ 'ਤੇ ਹੈ, ਉਹ ਸਾਡੇ ਤੋਂ ਬਗੈਰ ਕੋਈ ਫ਼ਿਲਮ ਨਹੀਂ ਬਣਾ ਸਕਦੇ, ਉਹ ਜੰਗ ਕਿਵੇਂ ਲੜ ਲੈਣਗੇ, ਜੋ ਖੇਡ ਦੇ ਮੈਦਾਨ ਵਿਚ ਨਹੀਂ ਅਤੇ ਉਹ ਜੰਗ ਦੇ ਮੈਦਾਨ ’ਚ ਵੀ ਨਹੀਂ ਆ ਸਕਦੇ", ਠਾਕੁਰ ਨੇ ਕਿਹਾ।  

(For more news apart from  Iftikhar Thakur Controversy over Punjabi Cinema News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement