ਪ੍ਰਕਾਸ਼ ਪੁਰਬ ਤੇ ਘੱਲੂਘਾਰਾ ਦਿਵਸ ਵੀ ਕੋਰੋਨਾ ਦੀ ਭੇਟ ਚੜਿਆ
Published : Jun 4, 2020, 10:46 pm IST
Updated : Jun 4, 2020, 10:48 pm IST
SHARE ARTICLE
1
1

ਦਰਬਾਰ ਸਾਹਿਬ ਜਾਣ ਵਾਲੇ ਸਾਰੇ ਰਸਤਿਆਂ 'ਤੇ ਪੁਲਿਸ ਨੇ ਹੋਰ ਕਰੜੇ ਪ੍ਰਬੰਧ ਕੀਤੇ

6 ਜੂਨ ਨੂੰ ਨਰਮ-ਗਰਮ ਸੰਗਠਨਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਣਾ ਅਸੰਭਵ

1

ਅੰਮ੍ਰਿਤਸਰ, 4 ਜੂਨ  (ਸੁਖਵਿੰਦਰਜੀਤ ਸਿੰਘ ਬਹੋੜੂ) : ਇਸ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਮਨਾਇਆ ਜਾਂਦਾ ਘੱਲੂਘਾਰਾ ਦਿਵਸ ਵੀ ਕੋਰੋਨਾ ਦੀ ਭੇਟ ਚੜ੍ਹ ਜਾਣ ਦੀ ਸੰਭਾਵਨਾ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ  ਅਤੇ ਘੱਲ਼ੂਘਾਰਾ ਦਿਵਸ ਘਰਾਂ ਵਿਚ ਮਨਾਉਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਘਰਾਂ ਵਿਚ ਮਨਾਉਣ ਦੀ ਅਪੀਲ ਕਰ ਦਿਤੀ ਹੈ। ਦਰਬਾਰ ਸਾਹਿਬ ਜਾਣ ਵਾਲੇ ਸਮੂਹ ਰਸਤੇ ਸੀਲ ਕਰ ਦਿਤੇ ਹਨ। ਬਾਹਰੀ ਨਾਕਿਆਂ 'ਤੇ ਪੁਲਿਸ ਪਹਿਰਾ ਸਖ਼ਤ ਕਰ ਦਿਤਾ ਹੈ।

1

ਗਰਮ ਸੰਗਠਨ ਦਲ ਖ਼ਾਲਸਾ ਵਲੋਂ 5 ਜੂਨ  ਨੂੰ ਕੱਢੇ ਜਾ ਰਹੇ  ਮਾਰਚ 'ਤੇ ਰੋਕ ਲਾ ਦਿਤੀ ਹੈ। ਕਰਫ਼ਿਊ ਚੁੱਕੇ ਜਾਣ ਬਾਅਦ ਤਾਲਾਬੰਦੀ ਜਾਰੀ ਹੈ। ਰੋਕਾਂ ਕਾਰਨ ਰੋਜ਼ਾਨਾ ਸੰਗਤ ਸੱਚਖੰਡ ਹਰਿਮੰਦਰ ਸਾਹਿਬ ਬਹੁਤ ਘੱਟ ਨਤਮਸਤਕ ਹੋ ਰਹੀ ਹੈ।  ਘੱਲੂਘਾਰਾ ਦਿਵਸ ਮਨਾਉਣ ਸਮੇਂ 6 ਜੂਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ, ਪੰਥਕ ਸੰਗਠਨਾਂ ਦੀ ਅਗਵਾਈ ਹੇਠ ਪੁੱਜਣੀ ਸੀ। ਦੂਸਰੇ ਪਾਸੇ ਸਰਕਾਰ ਤੇ ਪ੍ਰਸ਼ਾਸਨ ਵਿਸ਼ਵ ਸਿਹਤ ਸੰਗਠਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਦਾਅਵੇ ਕਰ ਰਿਹਾ ਹੈ ਕਿ ਖ਼ਤਰਾ ਬਰਕਰਾਰ ਹੈ। ਘੱਲੂਘਾਰਾ ਦਿਵਸ  ਲਈ ਹਜ਼ਾਰਾਂ ਦੀ ਗਿਣਤੀ 'ਚ ਪੁਲਿਸ ਬਲ ਪ੍ਰਸ਼ਾਸਨ ਵਲੋਂ ਨਿਯੁਕਤ ਕੀਤੇ  ਹਨ। ਗੁਰੂ ਘਰ ਕੇਵਲ ਪਾਸ ਵਾਲੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਹੀ ਹਨ ਜੋ ਡਿਊਟੀ ਕਰ ਰਹੇ ਹਨ। ਮੌਜੂਦਾ ਬਣੇ ਕੋਰੋਨਾ ਦੇ ਹਾਲਾਤ 'ਚ ਸਰਕਾਰ ਤੇ ਪ੍ਰਸ਼ਾਸਨ ਕੋਈ ਵੀ ਖ਼ਤਰਾ ਮੁੱਲ ਲੈਣ ਲਈ ਤਿਆਰ ਨਹੀਂ ਪਰ ਘੱਲੂਘਾਰਾ ਦਿਵਸ ਮਨਾਉਣ ਬਾਅਦ 8 ਜੂਨ ਨੂੰ ਸਮੂਹ ਧਾਰਮਕ ਸਥਾਨ ਖੋਲ੍ਹੇ ਜਾ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement