Bathinda Murder News: ਇਕਤਰਫ਼ਾ ਪਿਆਰ ’ਚ ਨੌਜਵਾਨ ਨੇ ਕੁੜੀ ਨੂੰ ਮਾਰੀ ਗੋਲੀ, ਖ਼ੁਦ ਨੂੰ ਵੀ ਗੋਲੀ ਮਾਰ ਕੇ ਦਿਤੀ ਜਾਨ
Published : May 4, 2025, 8:30 am IST
Updated : May 4, 2025, 8:30 am IST
SHARE ARTICLE
Bathinda Murder today News in punjabi
Bathinda Murder today News in punjabi

Bathinda Murder News:ਐਸ.ਪੀ. ਸਿਟੀ ਨਰਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਦੋਵੇਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਨਾਗਰਿਕ ਹਸਪਤਾਲ ਭੇਜ ਦਿਤਾ

Bathinda Murder today News in punjabi : ਬਠਿੰਡਾ ਸ਼ਹਿਰ ਦੇ ਪਰਸਰਾਮ ਨਗਰ ’ਚ ਸਨਿਚਰਵਾਰ ਸ਼ਾਮ ਰਾਜਸਥਾਨ ਦੇ ਗੰਗਾਨਗਰ ਤੋਂ ਆਏ ਇਕ ਨੌਜਵਾਨ ਨੇ ਇਕਤਰਫ਼ਾ ਪਿਆਰ ਦੇ ਚਲਦੇ ਇਕ ਨਾਬਾਲਗ਼ ਕੁੜੀ ਨੂੰ ਉਸ ਦੇ ਘਰ ਵਿਚ ਗੋਲੀ ਮਾਰ ਦਿਤੀ ਅਤੇ ਫਿਰ ਖ਼ੁਦ ਨੂੰ ਵੀ ਗੋਲੀ ਮਾਰ ਕੇ ਅਪਣੀ ਜਾਨ ਦੇ ਦਿਤੀ।

ਐਸ.ਪੀ. ਸਿਟੀ ਨਰਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਦੋਵੇਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਨਾਗਰਿਕ ਹਸਪਤਾਲ ਭੇਜ ਦਿਤਾ। ਪੁਲਿਸ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ ਗੰਗਾਨਗਰ ਨਿਵਾਸੀ ਹਿਤੇਸ਼ ਵਜੋਂ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਨਾਬਾਲਗ਼ ਕੁੜੀ ਗੰਗਾਨਗਰ ਵਿਚ ਪੜ੍ਹਾਈ ਕਰਦੀ ਸੀ, ਜਿੱਥੇ ਉਸ ਦੀ ਦੋਸਤੀ ਹਿਤੇਸ਼ ਨਾਲ ਹੋਈ।

ਸਨਿਚਰਵਾਰ ਨੂੰ ਹਿਤੇਸ਼ ਕੁੜੀ ਦੇ ਘਰ ਆਇਆ ਅਤੇ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ। ਤਕਰਾਰ ਤੋਂ ਬਾਅਦ ਹਿਤੇਸ਼ ਨੇ ਪਿਸਤੌਲ ਨਾਲ ਪਹਿਲਾਂ ਕੁੜੀ ਦੇ ਮੱਥੇ ’ਚ ਗੋਲੀ ਮਾਰੀ ਅਤੇ ਫਿਰ ਖ਼ੁਦ ਨੂੰ ਵੀ ਗੋਲੀ ਮਾਰ ਲਈ। ਪੁਲਿਸ ਵਲੋਂ ਜਾਂਚ ਜਾਰੀ ਹੈ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement