ਡਿੰਗ ਖੇਤਰ 'ਚੋਂ 14 ਲੱਖ ਦੀ ਹੈਰੋਇਨ ਸਮੇਤ ਦੋ ਕਾਰ ਸਵਾਰ ਨੌਜਵਾਨ ਕਾਬੂ
Published : May 4, 2020, 9:02 am IST
Updated : May 5, 2020, 3:08 pm IST
SHARE ARTICLE
File Photo
File Photo

ਸਿਰਸਾ ਪੁਲਿਸ ਨੇ ਕਸਿਆ ਸਮਗਲਰਾਂ ਵਿਰੁਧ ਸ਼ਿਕੰਜਾ

ਸਿਰਸਾ, 3 ਮਈ (ਸੁਰਿੰਦਰ ਪਾਲ ਸਿੰਘ): ਸਿਰਸਾ ਦੇ ਉਪ ਪੁਲਿਸ ਕਪਤਾਨ ਡਾ: ਅਰੁਣ ਸਿੰਘ ਦੀ ਅਗਵਾਈ ਵਿੱਚ ਨਸ਼ਿਆਂ ਦੇ ਖਿਲਾਫ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਤਹਿਤ ਕਾਰਵਾਈ ਕਰਦੇ ਹੋਏ ਸੀਆਈਏ ਸਿਰਸਾ ਦੀ ਟੀਮ ਨੇ ਕਾਰ ਸਵਾਰ ਦੋ ਹੈਰੋਇਨ ਸਮਗਲਰਾਂ ਨੂੰ ਕਰੀਬ 14 ਲੱਖ ਰੁਪਏ ਦੀ 140 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਸੀਆਈਏ ਸਿਰਸਾ ਦੀ ਗਸ਼ਤ ਅਤੇ ਚੈਕਿੰਗ ਦੌਰਾਨ ਮਹੱਤਵਪੂਰਨ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਡਿੰਗ ਮੋੜ ਖੇਤਰ ਵਿੱਚ ਦੋ ਕਾਰ ਸਵਾਰ ਨੌਜਵਾਨਾਂ ਨੂੰ ਕਰੀਬ 14 ਲੱਖ ਰੁਪਏ ਦੀ ਹੈਰੋਇਨ  ਸਮੇਤ ਕਾਬੂ ਕੀਤਾ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਆਈਏ ਸਿਰਸਾ ਦੇ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਦੀ ਪਹਿਚਾਣ ਵਿਜੈ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਵਾਰਡ ਨੰਬਰ 3 ਤਲਵਾੜਾ ਰੋਡ ਐਲਨਾਬਾਦ ਅਤੇ ਵੇਦ ਪ੍ਰਕਾਸ਼ ਉਰਫ ਤਾਰੀ ਪੁੱਤਰ ਸੋਹਨ ਲਾਲ ਵਾਸੀ ਗਲੀ ਨੰਬਰ 10 ਐਲਨਾਬਾਦ ਦੇ ਰੂਪ ਵਿੱਚ ਹੋਈ ਹੈ।

ਪੁਲਿਸ ਇੰਸਪੈਕਟਰ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਤੋ ਸਪਲਾਇਰ ਦਾ ਨਾਮ ਪਤਾ ਕਰਕੇ ਤਿੰਨ ਵਿਅਕਤੀਆਂ ਦੇ ਖਿਲਾਫ ਥਾਣਾ ਡਿੰਗ ਵਿੱਚ ਨਸ਼ੀਲਾ ਪਦਾਰਥਾਂ ਦੀ ਧਾਰਾ 188 ਦੇ ਤਹਿਤ ਮਾਮਲਾ ਦਰਜ਼ ਕਰਕੇ ਪੁਲਿਸ ਨੇ ਸਪਲਾਇਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਉਨ੍ਹਾਂ ਨੇ ਦੱਸਿਆ ਦੀ ਸੀਆਈਏ ਸਿਰਸਾ ਦੇ ਪੁਲਿਸ ਅਧਿਕਾਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਕੋਵਿਡ 19 ਦੀ ਡਿਊਟੀ ਦੌਰਾਨ ਨਾਕਾਬੰਦੀ ਲਈ ਪੁਲਿਸ ਡਿੰਗ ਮੋੜ ਖੇਤਰ ਵਿੱਚ ਮੌਜੂਦ ਸੀ।

ਇਸੇ ਦੌਰਾਨ ਫਤਿਹਾਬਾਦ ਵੱਲੋਂ ਆ ਰਹੀ ਵਰਨਾ ਗੱਡੀ ਨੂੰ ਸ਼ੱਕ ਦੇ ਅਧਾਰ ਉੱਤੇ ਰੋਕ ਕੇ ਤਲਾਸ਼ੀ ਲੈਣ ਤੇ ਕਾਰ ਦੇ ਡੈਸ਼ ਬੋਰਡ ਵਿੱਚੋਂ 140 ਗਰਾਮ  ਹੈਰੋਇਨ ਬਰਾਮਦ ਹੋਈ। ਪੁਲਿਸ ਵੱਲੋ ਮੁਢਲੀ ਪੁੱਛਗਿਛ ਵਿੱਚ ਪਤਾ ਚਲਿਆ ਹੈ ਕਿ ਇਹ ਹੈਰੋਇਨ ਐਲਨਾਬਾਦ ਅਤੇ ਰਾਣੀਆਂ ਅਤੇ ਸਿਰਸਾ ਖੇਤਰ ਵਿੱਚ ਸਪਲਾਈ ਕੀਤੀ ਜਾਣੀ ਸੀ। ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੀਬ 14 ਲੱਖ ਰੁਪਏ ਅੰਕੀ ਗਈ ਹੇ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement