ਕਿਸਾਨਾਂ ਨੂੰ ਲੈ ਕੇ ਪੰਜਾਬ 'ਚ ਵੰਡ ਪਾਉਣ ਦੀ ਰਾਜਨੀਤੀ ਕਰ ਰਹੀ ਹੈ ਕੇਂਦਰ ਸਰਕਾਰ: ਸਿੱਧੂ
Published : Apr 4, 2021, 1:55 pm IST
Updated : Apr 4, 2021, 2:09 pm IST
SHARE ARTICLE
Navjot singh sidhu
Navjot singh sidhu

ਇਹ ਕਾਨੂੰਨ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਦੀ ਜਾਣਬੁੱਝ ਕੇ ਬਾਂਹ ਮਰੋੜੀ ਜਾ ਰਹੇ ਹਨ।

ਪਟਿਆਲਾ - ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਬਾਰੇ ਕਿਹਾ ਕਿ ਕਿਸਾਨਾਂ ਨੂੰ ਲੈ ਕੇ ਕੇਂਦਰ ਸਰਕਾਰ ਪੰਜਾਬ 'ਚ ਵੰਡ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨਾਂ ਦੇ ਖਾਤਿਆਂ ' ਚ ਪੈਸੇ ਪਾਉਣ ਦੀ ਪ੍ਰਕਿਰਿਆ ਪਿੱਛੇ ਰਣਨੀਤੀ ਹੋਰ ਹੈ। ਕੇਂਦਰ ਸਰਕਾਰ ਕੋਲ ਠੇਕੇ 'ਤੇ ਹੁੰਦੀ ਖੇਤੀ ਦਾ ਕੋਈ ਰਿਕਾਰਡ ਹੀ ਨਹੀਂ" ਹੈ। ਜੇਕਰ ਕੇਂਦਰ ਸਰਕਾਰ ਦਾ ਫ਼ਰਮਾਨ ਲਾਗੂ ਹੋਇਆ ਤਾਂ 30% ਲੋਕਾਂ ਨੂੰ ਅਦਾਇਗੀ ਨਹੀਂ ਹੋਣੀ  ਹੈ। 

navjot singh sidhunavjot singh sidhu

ਉਨ੍ਹਾਂ ਨੇ ਕਿਹਾ ਕਿ ਕੀ ਤੁਹਾਡੇ ਪਿਓ ਦਾ ਰਾਜ ਹੈ ਕਿ ਤੁਸੀਂ ਇੱਕ ਕਾਨੂੰਨ ਦੋ ਤਰ੍ਹਾਂ ਲਾਗੂ ਕਰੋਗੇ ਇੱਕ ਦੇਸ਼ ਦੋਹਰੀ ਮੰਡੀ' ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਮਾਰ ਹੈ। APMC ਨੂੰ ਖਤਮ ਕਰਨ ਦੀ ਵੱਡੀ ਸਾਜਿਸ਼ ਹੈ।  ਇਹ ਕਾਨੂੰਨ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਦੀ ਜਾਣਬੁੱਝ ਕੇ ਬਾਂਹ ਮਰੋੜੀ ਜਾ ਰਹੇ ਹਨ। ਉਨ੍ਹਾਂ ਨੇ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ "ਸਟੋਰੇਜ ਦੇ ਦਿੱਤੀ ਅਡਾਨੀ ਨੂੰ ਤੇ ਰਿਟੇਲ ਦੇ ਦਿੱਤੀ ਅੰਬਾਨੀ ਨੂੰ।" ਉਨ੍ਹਾਂ ਨੇ ਕਿਹਾ ਕਿ ਪਿਊਸ਼ ਗੋਇਲ ਵੱਲੋਂ ਲਿਖੀ ਚਿੱਠੀ ਦੀ ਬੁਨਿਆਦ ਝੂਠ 'ਤੇ ਟਿਕੀ ਹੋਈ ਹੈ। ਇਸ 4 ਗੱਲਾਂ ਨਾਲ ਸਰਕਾਰ ਦੇ ਝੂਠ ਦੀਆਂ ਨੀਹਾਂ ਹਿਲਾ ਦੇਵਾਂਗਾ।

RBI ਨੂੰ ਵੀ ਕਿਸਾਨ ਅੰਦੋਲਨ ਨੂੰ ਦੱਬਣ ਲਈ ਵਰਤਿਆ ਜਾ ਰਿਹਾ ਹੈ। ਪੰਜਾਬ ਸਰਕਾਰ ਸਾਰੀਆਂ ਯੂਨੀਅਨਾਂ ਨਾਲ ਮਿਲ ਕੇਆਰਥਿਕ ਮਾਡਲ ਖੜਾ ਕਰੇ। ਕਾਰਪੋਰੇਟਿਵ ਫੈਡਰਲਿਜ਼ਮ ਦੀ ਗੱਲ ਕਰਨ ਵਾਲਿਆਂ ਦੇ ਸਾਰੇ ਭੇਦ ਫਰੋਲ ਦਿਆਂਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement