ਹੜਤਾਲੀ ਤਹਿਸੀਲਾਦਾਰਾਂ ਬਾਰੇ ਬੋਲੇ CM ਮਾਨ, ''ਇਹ ਰੱਬ ਬਣ ਕੇ ਬੈਠ ਗਏ, ਰੋਜ਼ ਹੀ ਹੜਤਾਲ ਕਰਨ ਬੈਠ ਜਾਂਦੇ''
Published : Mar 4, 2025, 1:10 pm IST
Updated : Mar 4, 2025, 1:33 pm IST
SHARE ARTICLE
CM bhagwant Mann spoke about the striking tehsildars
CM bhagwant Mann spoke about the striking tehsildars

''ਇਨ੍ਹਾਂ ਨੂੰ ਜਾਣ ਦਿਓ ਸਮੂਹਿਕ ਛੁੱਟੀ ਤੇ ਅਸੀਂ ਬੰਦੇ ਹੋਰ ਰੱਖ ਲਵਾਂਗੇ''-CM

ਵਿਜੀਲੈਂਸ ਬਿਊਰੋ ਦੀ ਕਾਰਵਾਈ ਦੇ ਵਿਰੋਧ 'ਚ ਪੰਜਾਬ ਭਰ 'ਚ ਤਹਿਸੀਲਦਾਰ ਜਨਤਕ ਛੁੱਟੀ 'ਤੇ ਚਲੇ ਗਏ ਹਨ। ਉਨ੍ਹਾਂ ਨੇ ਸ਼ੁੱਕਰਵਾਰ ਤੱਕ ਕੰਮ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਹੁਣ ਸੀਐਮ ਭਗਵੰਤ ਮਾਨ ਵੀ ਇਸ ਮਾਮਲੇ ਵਿੱਚ ਹਰਕਤ ਵਿੱਚ ਆ ਗਏ ਹਨ।

ਸੀਐਮ ਭਗਵੰਤ ਮਾਨ ਨੇ ਤਹਿਸੀਲਦਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਕੰਮ ’ਤੇ ਪਰਤਣਾ ਹੈ ਤਾਂ ਪਰਤੋ ਨਹੀਂ ਤਾਂ ਜਾਓ। ਉਨ੍ਹਾਂ ਕਿਹਾ ਕਿ ਹੜਤਾਲੀ ਤਹਿਸੀਲਦਾਰ ਆਪਣੇ ਭ੍ਰਿਸ਼ਟਸਾਥੀਆਂ ਲਈ ਹੜਤਾਲ ਕਰ ਰਹੇ ਹਨ। ਇਹ ਸਰਕਾਰ ਨੂੰ ਬਲੈਕਮੇਲ ਨਹੀਂ ਕਰ ਸਕਦੇ। 'ਆਪ' ਸਰਕਾਰ ਨੇ ਨਾ ਪੈਸਾ ਖਾਧਾ, ਨਾ ਹੀ ਖਾਣ ਦੇਵਾਂਗੇ।  

ਸੀਐਮ ਮਾਨ ਨੇ ਕਿਹਾ ਕਿ ਤਹਿਸੀਲਦਾਰਾਂ ਨੇ ਲੋਕ ਦੁਖੀ ਕੀਤੇ ਹੋਏ।  ਰੋਜ਼ ਹੀ ਹੜਤਾਲ ਕਰਨ ਬੈਠ ਜਾਂਦੇ ਹਨ। ਇਹ ਰੱਬ ਬਣ ਕੇ ਬੈਠ ਗਏ ਹਨ। ਇਨ੍ਹਾਂ ਨਾਲ ਕੋਈ ਨਰਮਾਈ ਨਹੀਂ ਵਰਤੀ ਜਾਵੇਗੀ। ਇਨ੍ਹਾਂ ਨੂੰ ਜਾਣ ਦਿਓ ਸਮੂਹਿਕ ਛੁੱਟੀ ਤੇ ਅਸੀਂ ਬੰਦੇ ਹੋਰ ਰੱਖ ਲਵਾਂਗੇ ਪਰ ਅਸੀਂ ਲੋਕਾਂ ਨੂੰ ਖੱਜਲ-ਖੁਆਰ ਨਹੀਂ ਹੋਣ ਦੇਵਾਂਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement