ਨਸ਼ਾ ਤਸਕਰੀ ਦੇ ਦੋ ਅਰੋਪੀ 975 ਗ੍ਰਾਮ ਹੈਰੋਇਨ ਸਮੇਤ ਪੁਲਿਸ ਨੇ ਕੀਤੇ ਕਾਬੂ
Published : Mar 4, 2022, 8:05 am IST
Updated : Mar 4, 2022, 8:05 am IST
SHARE ARTICLE
image
image

ਨਸ਼ਾ ਤਸਕਰੀ ਦੇ ਦੋ ਅਰੋਪੀ 975 ਗ੍ਰਾਮ ਹੈਰੋਇਨ ਸਮੇਤ ਪੁਲਿਸ ਨੇ ਕੀਤੇ ਕਾਬੂ

ਲੁਧਿਆਣਾ, 3 ਮਾਰਚ (ਕਿਰਨਵੀਰ ਸਿੰਘ ਮਾਂਗਟ) : ਐਸ.ਟੀ.ਐਫ਼ ਲੁਧਿਆਣਾ ਰੇਂਜ ਪੁਲਿਸ ਵਲੋਂ ਜਲੰਧਰ ਬਾਈਪਾਸ ਨਜ਼ਦੀਕ ਦੋ ਨਸ਼ਾ ਤਸਕਰਾਂ ਨੂੰ  975 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫ਼ਲਤਾ  ਹਾਸਲ ਕੀਤੀ ਗਈ ਹੈ | ਕਾਬੂ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਦੋਸ਼ੀ ਅਮਨ ਮਹਾਜਨ ਵਾਸੀ ਕੈਲਾਸ਼ ਨਗਰ ਸ਼ਿਮਲਾ ਕਾਲੋਨੀ ਅਤੇ ਧਰਮਵੀਰ ਵਾਸੀ ਛਾਉਣੀ ਮਹੁੱਲਾ ਦੇ ਰੂਪ ਵਿਚ ਹੋਈ | ਐਸ.ਟੀ.ਐਫ਼ ਲੁਧਿਆਣਾ ਰੇਂਜ ਦੇ ਇੰਸਪੈਕਟਰ ਹਰਬੰਸ ਸਿੰਘ ਵਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਪੁਲਿਸ ਟੀਮ ਇਲਾਕਾ ਵਿਚ ਗਸ਼ਤ ਕਰ ਰਹੀ ਸੀ ਤਾਂ ਪੁਲਿਸ ਨੂੰ  ਜਾਣਕਾਰੀ ਮਿਲੀ ਕਿ ਦੋ ਵਿਅਕਤੀ ਜਲੰਧਰ ਬਾਈਪਾਸ ਨਜ਼ਦੀਕ ਨਸ਼ਾ ਸਪਲਾਈ ਕਰਦੇ ਹਨ | ਜਿਸ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਜਲੰਧਰ ਬਾਈਪਾਸ ਤੋਂ ਦੋ ਵਿਅਕਤੀਆਂ ਨੂੰ  ਨਸ਼ੇ ਸਮੇਤ ਕਾਬੂ ਕਰ ਕੇ ਦੋਵਾਂ ਵਿਰੁਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਹੈ | ਪੁਲਿਸ ਅਨੁਸਾਰ ਦੋਸ਼ੀਆਂ ਦੀ ਮੁੱਢਲੀ ਜਾਂਚ ਵਿਚ ਦਸਿਆ ਕਿ ਦੋਵੇਂ ਦੋਸ਼ੀਆਂ ਵਿਰੁਧ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਅਤੇ ਦੋਸ਼ੀ ਅਮਨ ਮਹਾਜਨ ਸੇਨਟਰੀ ਦਾ ਕੰਮ ਕਰਦਾ ਸੀ ਅਤੇ ਧਰਮਵੀਰ ਸਫ਼ਾਈ ਸੇਵਕ ਦਾ ਕੰਮ ਕਰਦਾ ਸੀ ਪਿਛਲੇ ਤਿੰਨ ਸਾਲ ਤੋਂ ਦੋਵੇਂ ਦੋਸ਼ੀਆਂ ਨੇ ਮਿਲ ਕੇ ਨਸ਼ਾ ਤਸਕਰੀ ਕਰਦੇ ਆ ਰਹੇ ਹਨ |
L48_KiranVeer Mangat _03_01

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement