ਕੈਪਟਨ ਨੇ ਦੁਰਗਿਆਣਾ ਮੰਦਰ 'ਚ ਸ਼ੁਰੂ ਕਰਵਾਈ ਕਾਰ ਸੇਵਾ
Published : Mar 4, 2019, 4:11 pm IST
Updated : Mar 4, 2019, 4:12 pm IST
SHARE ARTICLE
Captain Amarinder Singh performing Kar Sewa
Captain Amarinder Singh performing Kar Sewa

ਅੰਮ੍ਰਿਤਸਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿਖੇ ਨਤਮਸਕ ਹੋਏ। ਮੁੱਖ ਮੰਤਰੀ ਨੇ ਕਾਰ ਸੇਵਾ ਦਾ ਸ਼ੁੱਭ ਆਰੰਭ...

ਅੰਮ੍ਰਿਤਸਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿਖੇ ਨਤਮਸਕ ਹੋਏ। ਮੁੱਖ ਮੰਤਰੀ ਨੇ ਕਾਰ ਸੇਵਾ ਦਾ ਸ਼ੁੱਭ ਆਰੰਭ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਦੁਰਗਿਆਣਾ ਤੀਰਥ ਸਿਰਫ਼ ਲੋਕਾਂ ਲਈ ਸਿਰਫ਼ ਧਾਰਮਿਕ ਪੱਖੋਂ ਅਹਿਮ ਨਹੀਂ ਹੈ ਬਲਕਿ ਇਸ ਦਾ ਇਤਿਹਾਸਕ ਮਹੱਤਵ ਵੀ ਹੈ। ਕੈਪਟਨ ਨੇ ਕਿਹਾ ਕਿ 1925 ਵਿਚ ਮਦਨ ਮੋਹਨ ਮਾਲਵੀਆ ਨੇ ਚਾਹੇ ਇਸ ਨੂੰ ਵਰਤਮਾਨ ਸਰੂਪ ਦਿੱਤਾ ਪਰ ਇਹ ਰਮਾਇਣ ਕਾਲ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਤੀਰਥ ਕਮੇਟੀ ਨੂੰ ਵਿਕਾਸ ਲਈ ਇਕ ਕਰੋੜ ਦੀ ਰਕਮ ਦੇਣ ਦਾ ਐਲਾਨ ਕੀਤਾ। ਇਸ ਨਾਲ ਹੀ ਉਨ੍ਹਾਂ ਕਮੇਟੀ ਤਹਿਤ ਚੱਲ ਰਹੀ ਸ਼ਿਵਪੁਰੀ ਲਈ ਪੁੱਡਾ ਵੱਲੋਂ ਰਾਖਵੀਂ ਕੀਮਤ 'ਤੇ ਜ਼ਮੀਨ ਵੀ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ।

Captain Amarinder Singh performing Kar Sewa-2Captain Amarinder Singh performing Kar Sewa-2ਇਸ ਤੋਂ ਪਹਿਲਾਂ ਤੜਕੇ ਸਾਢੇ ਅੱਠ ਵਜੇ ਦੁਰਗਿਆਣਾ ਕਮੇਟੀ ਦੇ ਪੁਜਾਰੀਆਂ ਵੱਲੋਂ ਪੂਜਾ-ਅਰਚਨਾ ਕੀਤੀ ਗਈ। ਕਾਰ ਸੇਵਾ 'ਚ ਹਜ਼ਾਰਾਂ ਲੋਕ ਕਿਰਤਦਾਨ ਕਰ ਰਹੇ ਹਨ। ਕਾਰ ਸੇਵਾ 'ਚ ਦੇਸ਼-ਵਿਦੇਸ਼ ਤੋਂ ਕਾਫ਼ੀ ਗਿਣਤੀ 'ਚ ਸੰਤ-ਮਹਾਪੁਰਸ਼ ਵੀ ਸ਼ਾਮਿਲ ਹੋ ਰਹੇ ਹਨ। ਇਨ੍ਹਾਂ ਲੋਕਾਂ ਵੱਲੋਂ ਪਵਿੱਤਰ ਸਰੋਵਰ ਦੇ ਤਲ 'ਤੇ ਜੰਮੀ ਗਾਰ ਨੂੰ ਕੱਢ ਕੇ ਸਰੋਵਰ ਦਾ ਸਾਫ਼-ਸਫ਼ਾਈ ਕੀਤੀ ਜਾਵੇਗੀ। ਇੱਥੇ ਸਾਲ 1975 'ਚ ਸਰੋਵਰ ਦੀ ਪਹਿਲੀ ਕਾਰ ਸੇਵਾ ਹੋਈ ਸੀ। ਇਸ ਤੋਂ ਬਾਅਦ 1999 'ਚ ਕਾਰ ਸੇਵਾ ਹੋਈ। ਹੁਣ ਤੀਜੀ ਵਾਰ ਕਾਰ ਸੇਵਾ ਸ਼ੁਰੂ ਹੋ ਗਈ ਹੈ। 
ਇਹ ਕਾਰ ਸੇਵਾ 10 ਤੋਂ 15 ਦਿਨਾਂ ਤਕ ਚੱਲੇਗੀ। ਕਾਰ ਸੇਵਾ ਤੋਂ ਪਹਿਲਾਂ ਪਵਿੱਤਰ ਸਰੋਵਰ ਦੇ 30 ਲੱਖ ਗੈਲਨ ਪਾਣੀ ਨੂੰ ਧਰਤੀ ਅੰਦਰ ਪਾਇਆ ਗਿਆ ਹੈ ਅਤੇ ਸਰੋਵਰ ਦੀਆਂ ਮੱਛੀਆਂ ਨੂੰ ਬਿਆਸ ਨਦੀ 'ਚ ਪਹੁੰਚਾਇਆ ਗਿਆ। ਕਾਰ ਸੇਵਾ ਤੋਂ ਬਾਅਦ ਸਰੋਵਰ 'ਚ ਪਾਣੀ ਭਰਿਆ ਜਾਵੇਗਾ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement