ਰਿਹਾਨਾ ਨੂੰ ਜਵਾਬ ਦੇਣ ਦੇ ਚੱਕਰ ’ਚ ਟ੍ਰੋਲ ਹੋਈ ਕੰਗਨਾ ਰਣੌੌਤ, ਕਿਸਾਨਾਂ ਨੂੰ ਮੁੜ ਕਿਹਾ ‘ਅਤਿਵਾਦੀ’
Published : Feb 4, 2021, 12:17 am IST
Updated : Feb 4, 2021, 12:17 am IST
SHARE ARTICLE
image
image

ਰਿਹਾਨਾ ਨੂੰ ਜਵਾਬ ਦੇਣ ਦੇ ਚੱਕਰ ’ਚ ਟ੍ਰੋਲ ਹੋਈ ਕੰਗਨਾ ਰਣੌੌਤ, ਕਿਸਾਨਾਂ ਨੂੰ ਮੁੜ ਕਿਹਾ ‘ਅਤਿਵਾਦੀ’

ਕਿਸਾਨੀ ਮੁੱਦੇ ’ਤੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਕੀਤਾ ਪੋਪ ਸਟਾਰ ਰਿਹਾਨਾ ਦਾ ਸਮਰਥਨ

ਨਵੀਂ ਦਿੱਲੀ, 3 ਫ਼ਰਵਰੀ: ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸ ਮੁੱਦੇ ’ਤੇ ਦਿੱਲੀ ਸਰਹੱਦ ’ਤੇ ਡਟੇ ਕਿਸਾਨਾਂ ਨੂੰ ਕਈ ਵਿਦੇਸ਼ੀ ਹਸਤੀਆਂ ਦਾ ਸਮਰਥਨ ਮਿਲ ਰਿਹਾ ਹੈ। ਇਸ ਸੂਚੀ ਵਿਚ ਮਸ਼ਹੂਰ ਪੋਪ ਸਟਾਰ ਰਿਹਾਨਾ ਦਾ ਨਾਮ ਵੀ ਜੁੜ ਗਿਆ ਹੈ।
ਬੀਤੇ ਦਿਨ ਰਿਹਾਨਾ ਨੇ ਟਵੀਟ ਕਰਦਿਆਂ ਕਿਸਾਨੀ ਅੰਦੋਲਨ ’ਤੇ ਚਰਚਾ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਇਸ ਮੁੱਦੇ ’ਤੇ ਗੱਲ ਕਿਉਂ ਨਹੀਂ ਕਰ ਰਿਹਾ। ਰਿਹਾਨਾ ਦਾ ਟਵੀਟ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਇਆ। 
ਕੌਮਾਂਤਰੀ ਪੱਧਰ ਦੀ ਸਟਾਰ ਰਿਹਾਨਾ ਨੇ ਟਵੀਟ ਦੇ ਨਾਲ ਦਿੱਲੀ ਦੀਆਂ ਸਰਹੱਦਾਂ ’ਤੇ ਇੰਟਰਨੈੱਟ ਬੰਦ ਹੋਣ ਦੀ ਇਕ ਖ਼ਬਰ ਵੀ ਸਾਂਝੀ ਕੀਤੀ ਅਤੇ ਲਿਖਿਆ, ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ?
ਰਿਹਾਨਾ ਦੇ ਟਵੀਟ ’ਤੇ ਲੋਕਾਂ ਨੇ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਦਿਤੀ। ਇਸ ਦੌਰਾਨ ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਟਵੀਟ ਕੀਤਾ। ਕੰਗਨਾ ਨੇ ਇਕ ਵਾਰ ਮੁੜ ਕਿਸਾਨਾਂ ਨੂੰ ਅਤਿਵਾਦੀ ਦਸਿਆ। ਇਸ ਲਈ ਉਸ ਨੂੰ ਕਾਫੀ ਟ੍ਰੋਲ ਵੀ ਹੋਣਾ ਪਿਆ।
ਰਿਹਾਨਾ ਦੇ ਟਵੀਟ ਦਾ ਜਵਾਬ ਦਿੰਦਿਆਂ ਕੰਗਨਾ ਨੇ ਲਿਖਿਆ ਕਿ ਕੋਈ ਇਸ ਬਾਰੇ ਗੱਲ ਇਸ ਲਈ ਨਹੀਂ ਕਰ ਰਿਹਾ ਹੈ, ਕਿਉਂਕਿ ਉਹ ਕਿਸਾਨ ਨਹੀਂ ਅਤਿਵਾਦੀ ਹਨ ਜੋ ਭਾਰਤ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਚੀਨ ਸਾਡੇ ਦੇਸ਼ ’ਤੇ ਕਬਜ਼ਾ ਕਰ ਸਕੇ। ਤੁਸੀਂ ਸ਼ਾਂਤ ਬੈਠੋ ਬੇਵਕੂਫ, ਅਸੀਂ ਤੁਹਾਡੇ ਵਾਂਗ ਬੇਵਕੂਫ ਨਹੀਂ ਜੋ ਅਪਣੇ ਦੇਸ਼ ਨੂੰ ਵੇਚ ਦਈਏ। ਕੰਗਨਾ ਦੇ ਇਸ ਟਵੀਟ ’ਤੇ ਰਿਹਾਨਾ ਨੇ ਕੋਈ ਜਵਾਬ ਨਹੀਂ ਦਿਤਾ ਪਰ ਸੋਸ਼ਲ ਮੀਡੀਆ ’ਤੇ ਕਾਫੀ ਮੀਮ ਸ਼ੇਅਰ ਹੋ ਰਹੇ ਹਨ। ਇਨ੍ਹਾਂ ਮੀਮ ਰਾਹੀਂੇ ਕੁਝ ਲੋਕ ਰਿਹਾਨਾ ਦਾ ਸਮਰਥਨ ਕਰ ਰਹੇ ਹਨ ਤਾਂ ਕੁਝ ਲੋਕ ਕੰਗਨਾ ਦੀ ਆਲੋਚਨਾ ਕਰਦੇ ਦਿਖਾਈ ਦੇ ਰਹੇ ਹਨ।  ਇਸ ਤੋਂ ਇਲਾਵਾ ਕੈਨੇਡੀਅਨ ਐਮਪੀ ਜਗਮੀਤ ਸਿੰਘ ਨੇ ਵੀ ਰਿਹਾਨਾ ਦਾ ਧਨਵਾਦ ਕੀਤਾ। ਉਨ੍ਹਾਂ ਨੇ ਟਵੀਟ ਕੀਤਾ ਕਿ ਦਬਾਏ ਹੋਏ ਲੋਕਾਂ ਦੀ ਨਿਰੰਤਰਤਾ ਨਾਲ ਅਵਾਜ਼ ਚੁੱਕਣ ਲਈ ਧਨਵਾਦ। (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement