ਚੰਡੀਗੜ੍ਹ ਦੇ ਆਟੋ ਅਤੇ ਕੈਬ ਦੇ ਰੇਟ ਹੋਏ ਦੁੱਗਣੇ, ਲੋਕ ਹੋ ਰਹੇ ਹਨ ਪ੍ਰੇਸ਼ਾਨ
Published : Feb 4, 2020, 10:38 am IST
Updated : Feb 4, 2020, 10:49 am IST
SHARE ARTICLE
File
File

ਰਜਿਸਟਰਡ ਆਟੋ ਵਾਲਿਆਂ ਦੀ ਚਾਂਦੀ ਹੋ ਗਈ 

ਚੰਡੀਗੜ੍ਹ-  ਸ਼ਹਿਰ ਵਿਚ ਪੰਜਾਬ ਅਤੇ ਹਰਿਆਣਾ ਨੰਬਰ ਦੇ ਆਟੋ ਦੇ ਦਾਖ਼ਲ ਤੇ ਲੱਗੀ ਰੋਕ ਤੋਂ ਬਾਅਦ ਜਿਥੇ ਚੰਡੀਗੜ੍ਹ ਨੰਬਰ ਦੇ ਆਟੋ ਸਵਾਰੀਆਂ ਤੋਂ ਦੁਗਣਾ ਕਿਰਾਇਆ ਚਾਰਜ ਕਰ ਰਹੇ ਹਨ, ਉਥੇ ਹੀ ਇਨ੍ਹਾ ਰਾਜਾਂ ਤੋਂ ਸ਼ਹਿਰ ਵਿਚ ਆਉਣ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

FileFile

ਪੰਜਾਬ-ਹਰਿਆਣਾ ਦੇ ਆਟੋ ਬੰਦ ਹੋਣ ਨਾਲ ਚੰਡੀਗੜ ਵਿਚ ਰਜਿਸਟਰਡ ਆਟੋ ਵਾਲਿਆਂ ਦੀ ਚਾਂਦੀ ਹੋ ਗਈ ਹੈ। ਉਨ੍ਹਾ ਨੇ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਸਵਾਰੀਆਂ ਤੋਂ ਦੁਗਣਾ ਕਿਰਾਇਆ ਵਸੂਲਨਾ ਸ਼ੁਰੂ ਕਰ ਦਿਤਾ ਹੈ। ਹਾਲ ਇਹ ਹੈ।

FileFile

ਕਿ ਜਿਨ੍ਹਾਂ ਰੂਟਾਂ ਉਤੇ ਆਟੋ ਚਾਲਕ ਸਵਾਰੀਆਂ ਤੋਂ 10 ਰੁਪਏ ਲੈ ਰਹੇ ਸਨ, ਉਸੇ ਰੂਟ ਤੇ ਹੁਣ ਉਨ੍ਹਾ ਨੇ ਸਵਾਰੀਆਂ ਤੋਂ 20 ਰੁਪਏ ਲੈਣੇ ਸ਼ੁਰੂ ਕਰ ਦਿਤੇ ਹਨ। ਪੰਚਕੂਲਾ ਅਤੇ ਮੋਹਾਲੀ ਤੋਂ ਆਉਣ ਵਾਲੀ ਸਵਾਰੀਆਂ ਨੇ ਦੱਸਿਆ ਕਿ ਆਟੋ ਚਾਲਕਾਂ ਤੋਂ ਇਲਾਵਾ ਇਸਦਾ ਫਾਇਦਾ ਕੈਬ ਕੰਪਨੀਆਂ ਵੀ ਚੱਕ ਰਹੀ ਹਨ। 

FileFile

ਕੈਬ ਕੰਪਨੀਆਂ ਨੇ ਵੀ ਆਟੋ ਬੰਦ ਹੋਣ ਨਾਲ ਆਪਣੇ ਕਿਰਾਏ ਵਿਚ ਕਾਫ਼ੀ ਜ਼ਿਆਦਾ ਵਾਧਾ ਕਰ ਦਿਤਾ ਹੈ । ਹਾਲ ਇਹ ਹੈ ਕਿ ਪੀਕ ਆਵਰਸ ਦਾ ਬਹਾਨਾ ਬਣਾ ਕੇ ਕੈਬ ਕੰਪਨੀਆਂ ਲੋਕਾਂ ਤੋਂ ਕਈ ਗੁਣਾ ਚਾਰਜ ਕਰ ਰਹੀ ਹਨ। 

FileFile

ਦਰਅਸਲ, ਚੰਡੀਗੜ੍ਹ ਵਿਚ ਪੰਜਾਬ ਅਤੇ ਹਰਿਆਣਾ ਤੋਂ ਬਿਨਾ ਪਰਮਿਟ ਦੇ ਆਟੋ ਕਾਫ਼ੀ ਜ਼ਿਆਦਾ ਆ ਰਹੇ ਸਨ। ਇਸਲਈ ਇਨ੍ਹਾ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਸ਼ਹਿਰ ਵਿਚ ਇਨ੍ਹਾਂ ਦੀ ਐਂਟਰੀ ਬੰਦ ਕਰ ਦਿਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement