Amritsar News: ਬੈਂਕ ਦਾ ਲਾਕਰ ਨਾ ਟੁੱਟਣ 'ਤੇ ਹੀਟਰ, ਲੈਪਟਾਪ ਲੈ ਕੇ ਫਰਾਰ ਹੋਏ ਚੋਰ

By : GAGANDEEP

Published : Jan 4, 2024, 4:01 pm IST
Updated : Jan 4, 2024, 4:25 pm IST
SHARE ARTICLE
Thieves stole from the bank in Amritsar News in punjabi
Thieves stole from the bank in Amritsar News in punjabi

Amritsar News: ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ

Thieves stole from the bank in Amritsar News in punjabi : ਅੰਮ੍ਰਿਤਸਰ ਦੇ ਦਿਹਾਤੀ ਇਲਾਕੇ 'ਚ ਚੋਰਾਂ ਨੇ ਇੱਕ ਸਹਿਕਾਰੀ ਬੈਂਕ ਨੂੰ ਨਿਸ਼ਾਨਾ ਬਣਾਇਆ। ਹੈਰਾਨੀ ਦੀ ਗੱਲ ਹੈ ਕਿ ਜਦੋਂ ਸੁਰੱਖਿਅਤ ਲਾਕਰ ਨਾ ਟੁੱਟਿਆਂ ਤਾਂ ਚੋਰ ਹੀਟਰ ਅਤੇ ਹੋਰ ਸਾਮਾਨ ਲੈ ਕੇ ਭੱਜ ਗਏ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਕਰਮਚਾਰੀ ਸਵੇਰੇ ਬੈਂਕ ਪਹੁੰਚੇ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: America News: ਘਰ ਨੂੰ ਲੱਗੀ ਅੱਗ, ਜ਼ਿੰਦਾ ਸੜੇ 4 ਬੱਚੇ ਤੇ ਪਾਲਤੂ ਜਾਨਵਰ

ਸਹਿਕਾਰੀ ਬੈਂਕ ਸੋਹੀਆਂ ਕਲਾਂ ਅੰਮ੍ਰਿਤਸਰ ਦੇ ਸ਼ਾਖਾ ਮੈਨੇਜਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ ਜਦੋਂ ਉਨ੍ਹਾਂ ਬੈਂਕ ਖੋਲ੍ਹਿਆ ਤਾਂ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਸ ਦੇ ਨਾਲ ਸਕੱਤਰ ਸੁਰਜੀਤ ਸਿੰਘ ਅਤੇ ਗਾਰਡ ਰਮੇਸ਼ ਸਿੰਘ ਵੀ ਮੌਜੂਦ ਸਨ, ਜੋ ਬੀਤੇ ਦਿਨ ਬੈਂਕ ਬੰਦ ਕਰਕੇ ਉਸ ਦੇ ਨਾਲ ਗਏ ਸਨ। ਜਦੋਂ ਉਨ੍ਹਾਂ ਨੇ ਬੈਂਕ ਦੇ ਅੰਦਰ ਜਾ ਕੇ ਜਾਂਚ ਕੀਤੀ ਤਾਂ ਦੇਖਿਆ ਕਿ ਬੈਂਕ ਦੀ ਪਿਛਲੀ ਕੰਧ ਵਿਚ ਵੱਡਾ ਸੁਰਾਗ ਕੀਤਾ ਹੋਇਆ ਸੀ। ਚੋਰ ਉੱਥੋਂ ਅੰਦਰ ਦਾਖਲ ਹੋਏ ਜਦੋਂ ਸੁਰੱਖਿਅਤ ਲਾਕਰ ਨਾ ਟੁੱਟਿਆ ਤਾਂ ਹੀਟਰ, ਲੈਪਟਾਪ ਲੈ ਕੇ ਫਰਾਰ ਹੋ ਗਏ। ਸਟਾਫ਼ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ: Punjab News: ਅਰਨੀਵਾਲਾ ਅਤੇ ਸਨੇਟਾ ਵਿਖੇ ਨਵੀਆਂ ਅਨਾਜ ਮੰਡੀਆਂ ਬਣਾਈਆਂ ਜਾਣਗੀਆਂ: ਗੁਰਮੀਤ ਸਿੰਘ ਖੁੱਡੀਆਂ  

ਸਟਾਫ ਅਤੇ ਪੁਲਿਸ ਵੱਲੋਂ ਬੈਂਕ ਵਿਚ ਚੈਕਿੰਗ ਕੀਤੀ ਗਈ। ਜਿਸ ਤੋਂ ਬਾਅਦ ਬਾਕੀ ਚੀਜ਼ਾਂ ਦੀ ਜਾਂਚ ਕੀਤੀ ਗਈ। ਜਾਂਚ 'ਚ ਸਾਹਮਣੇ ਆਇਆ ਕਿ ਬੈਂਕ ਦਾ ਰੂਮ ਹੀਟਰ, ਸੁਸਾਇਟੀ ਦਾ ਲੈਪਟਾਪ ਅਤੇ ਇਨਵਰਟਰ ਦੀ ਬੈਟਰੀ ਚੋਰੀ ਹੋ ਗਈ ਸੀ। ਥਾਣਾ ਮਜੀਠਾ ਦੀ ਪੁਲਿਸ ਨੇ ਚੋਰਾਂ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

For more news apart from Thieves stole from the bank in Amritsar News in punjabi  , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement