Khanna News: ਸ਼ਰਾਬੀ ASI ਨੇ ਮਚਾਇਆ ਹੰਗਾਮਾ, SHO ਨਾਲ ਕੀਤੀ ਬਦਸਲੂਕੀ, ਕੱਢੀਆਂ ਗਾਲ੍ਹਾਂ

By : GAGANDEEP

Published : Jan 4, 2024, 2:54 pm IST
Updated : Jan 4, 2024, 2:58 pm IST
SHARE ARTICLE
Drunken ASI creates ruckus, misbehaves with SHO in Khanna News in punjabi
Drunken ASI creates ruckus, misbehaves with SHO in Khanna News in punjabi

Khanna News: ਏਐਸਆਈ ਸੂਰਜਦੀਨ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ

Drunken ASI creates ruckus, misbehaves with SHO in Khanna News in punjabi :ਖੰਨਾ 'ਚ ਸ਼ਰਾਬੀ ਏਐਸਆਈ ਨੇ ਰੱਜ ਕੇ ਹੰਗਾਮਾ ਮਚਾਇਆ। ਉਸ ਨੇ ਆਪਣੇ ਹੀ ਐਸ.ਐਚ.ਓ ਨੂੰ ਗਾਲ੍ਹਾਂ ਕੱਢੀਆਂ ਅਤੇ ਚੰਗਾ ਮਾੜਾ ਵੀ ਬੋਲਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਜਿਸ ਕਾਰਨ ਏਐਸਆਈ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Ludhiana News: 1 ਦਿਨ ਤੋਂ ਲਾਪਤਾ ਲੜਕੀ ਦੀ ਸ਼ੱਕੀ ਹਾਲਾਤ 'ਚ ਮਿਲੀ ਲਾਸ਼

ਜਾਣਕਾਰੀ ਅਨੁਸਾਰ ਸਿਟੀ ਥਾਣੇ ਦੇ ਏਐਸਆਈ ਸੂਰਜਦੀਨ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੋਈ ਸੀ। ਜਿਸ ਦੀ ਸ਼ਿਕਾਇਤ ਐਸਐਚਓ ਹੇਮੰਤ ਮਲਹੋਤਰਾ ਨੂੰ ਮਿਲੀ। ਐੱਸ.ਐੱਚ.ਓ.ਥਾਣਾ ਕਲਰਕ ਦੇ ਨਾਲ ਏਐੱਸਆਈ ਸੂਰਜਦੀਨ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲੈ ਗਏ।

ਇਹ ਵੀ ਪੜ੍ਹੋ: Ludhiana News: 1 ਦਿਨ ਤੋਂ ਲਾਪਤਾ ਲੜਕੀ ਦੀ ਸ਼ੱਕੀ ਹਾਲਾਤ 'ਚ ਮਿਲੀ ਲਾਸ਼

ਏਐਸਆਈ ਨੇ ਉਥੇ ਐਮਰਜੈਂਸੀ ਵਾਰਡ ਵਿੱਚ ਕਾਫੀ ਹੰਗਾਮਾ ਕੀਤਾ। ਐਸਐਚਓ ਨਾਲ ਬਦਸਲੂਕੀ ਕੀਤੀ। ਤਕਰਾਰ ਵੀ ਹੋਈ। ਜਿਸ ਤੋਂ ਬਾਅਦ ਡੀਐਸਪੀ ਰਾਜੇਸ਼ ਕੁਮਾਰ ਮੌਕੇ ’ਤੇ ਪੁੱਜੇ ਅਤੇ ਸਥਿਤੀ ’ਤੇ ਕਾਬੂ ਪਾਇਆ।

ਇਹ ਵੀ ਪੜ੍ਹੋ: UAE News: ਮਿੰਟਾਂ ਵਿਚ ਹੀ ਕਰੋੜਪਤੀ ਬਣਿਆ ਭਾਰਤੀ ਡਰਾਈਵਰ, ਜਿੱਤੀ 45 ਕਰੋੜ ਰੁਪਏ ਦੀ ਲਾਟਰੀ

ਡੀਐਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੀਡੀਓ ਮਿਲੀ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਏਐਸਆਈ ਨੇ ਡਿਊਟੀ ਦੌਰਾਨ ਗਲਤ ਕੰਮ ਕੀਤੇ। ਇਹ ਅਨੁਸ਼ਾਸਨ ਤੋੜਨ ਅਤੇ ਵਿਭਾਗ ਨੂੰ ਬਦਨਾਮ ਕਰਨ ਵਾਲੀ ਕਾਰਵਾਈ ਹੈ। ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਰਿਪੋਰਟ ਤਿਆਰ ਕਰਕੇ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਅਤੇ ਏਐਸਆਈ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 

For more news apart from Drunken ASI creates ruckus, misbehaves with SHO in Khanna News in punjabi   , stay tuned to Rozana Spokesman)

Tags: khanna news

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement