Bathinda News : ਤਲਵੰਡੀ ਸਾਬੋ ’ਚ ਦੁਕਾਨ ਤੋਂ ਸਮਾਨ ਲੈਣ ਗਈਆਂ ਦੋ ਨਾਬਾਲਗ ਲੜਕੀਆਂ ਹੋਈਆਂ ਲਾਪਤਾ 

By : BALJINDERK

Published : Dec 3, 2024, 6:38 pm IST
Updated : Dec 3, 2024, 6:39 pm IST
SHARE ARTICLE
ਲੜਕੀਆਂ ਦੇ ਲਾਪਤਾ ਹੋਣ ’ਤੇ ਮਾਂ ਵਿਰਲਾਪ ਕਰਦੀ ਹੋਈ
ਲੜਕੀਆਂ ਦੇ ਲਾਪਤਾ ਹੋਣ ’ਤੇ ਮਾਂ ਵਿਰਲਾਪ ਕਰਦੀ ਹੋਈ

Bathinda News : ਇਸ ਸਬੰਧੀ ਕੁੜੀਆਂ ਦੇ ਮਾਪਿਆਂ ਨੇ ਪੁਲਿਸ ਕੋਲ ਸ਼ਿਕਾਇਤ ਕਰਵਾਈ ਦਰਜ

Bathinda News in punjabi : ਤਲਵੰਡੀ ਸਾਬੋ ਸਬ ਡਿਵੀਜ਼ਨ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਿਨੋ ਦਿਨ ਖ਼ਰਾਬ ਹੁੰਦੀ ਜਾ ਰਹੀ ਅਤੇ ਦਿਨ-ਦਿਹਾੜੇ ਵਾਰਦਾਤਾਂ ਵਾਪਰ ਰਹੀਆਂ ਹਨ ਅਤੇ ਹੁਣ ਤਾਜ਼ਾ ਮਾਮਲਾ ਸਹਾਮਣੇ ਆਇਆ ਹੈ ਤਲਵੰਡੀ ਸਾਬੋ ਦੀ ਪ੍ਰੋਫੈਸਰ ਕਲੋਨੀ ਦੇ ਵਿੱਚੋਂ ਦੋ ਨਾਬਾਲਗ ਲੜਕੀਆਂ ਲਾਪਤਾ ਹੋ ਗਈਆਂ। ਦੋਵੇਂ ਕੁੜੀਆਂ ਦਿਨ ਦਿਹਾੜੇ ਘਰ ਤੋਂ ਖਾਣ ਪੀਣ ਦਾ ਸਮਾਨ ਲੈਣ ਲਈ ਦੁਕਾਨ ਤੇ ਹੀ ਗਈਆਂ ਸਨ ਕਿ ਗਾਇਬ ਹੋ ਗਈਆਂ, ਮੁੜ ਕੇ ਘਰ ਵਾਪਸ ਨਹੀਂ ਆਈਆਂ। ਜਿਸ ਤੋਂ ਬਾਅਦ ਮਾਪਿਆਂ ਨੇ ਆਪਣੀਆਂ ਧੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਨਹੀਂ ਮਿਲੀਆਂ। ਜਿਸ ਕਾਰਨ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ।

ਹਲਾਂਕਿ ਇਸ ਸਬੰਧੀ ਕੁੜੀਆਂ ਦੇ ਮਾਪਿਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ, ਪਰ ਪੁਲਿਸ ਇੱਕ ਵਾਰ ਘਰ ਜਰੂਰ ਆਈ ਪਰ ਮੁੜ ਕੇ ਪੀੜਤਾਂ ਦੀ ਕੋਈ ਵੀ ਸਾਰ ਨਹੀਂ ਲਈ। ਇਸ ਸਬੰਧੀ ਪੀੜਤ ਮਾਪਿਆਂ ਨੇ ਦੱਸਿਆ ਕਿ ਸਾਡੀਆਂ ਲੜਕੀਆਂ ਸੱਤਵੀਂ ਤੇ ਨੌਵੀਂ ਕਲਾਸ ਦੀਆਂ ਵਿਦਿਆਰਥਣਾ ਹਨ ਅਤੇ ਉਹ ਘਰੋਂ ਖਾਣ ਪੀਣ ਦਾ ਸਮਾਨ ਲੈਣ ਲਈ ਥੋੜੀ ਦੂਰ ਪੈਂਦੀ ਦੁਕਾਨ ਤੇ ਹੀ ਗਈਆਂ ਸਨ, ਪਰ ਮੁੜ ਕੇ ਵਾਪਸ ਨਹੀਂ ਆਈਆਂ, ਤੇ ਉਨ੍ਹਾਂ ਨੂੰ ਸ਼ੱਕ ਕਿ ਕਿਸੇ ਨੇ ਉਹਨਾਂ ਨੂੰ ਕਿਡਨੈਪ ਕਰ ਲਿਆ ਹੈ।

ਇਸ ਸਬੰਧੀ ਤਲਵੰਡੀ ਸਾਬੋ ਦੇ ਪੁਲਿਸ ਅਧਿਕਾਰੀ ਨੇ ਲੜਕੀਆਂ ਦੇ ਕਿਡਨੈਪ ਹੋਣ ਦੀ ਗੱਲ ਨੂੰ ਸਹੀ ਨਾ ਦਸਦੇ ਹੋਏ ਮਾਮਲਾ ਦਰਜ ਕਰਕੇ ਜਾਂਚ ਕਰਨ ਦੀ ਗੱਲ ਕੀਤੀ ਹੈ। ਉਹਨਾਂ ਦੱਸਿਆਂ ਕਿ ਮਾਮਲੇ ਵਿੱਚ ਕੁੱਝ ਸ਼ੱਕੀ ਲੋਕਾਂ ਨੂੰ ਹੀ ਰਾਉਡਅੱਪ ਕੀਤਾ ਗਿਆਂ ਹੈ ਤੇ ਵੱਖ -ਵੱਖ ਪੱਖਾਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜਲਦੀ ਹੀ ਲੜਕੀਆਂ ਨੂੰ ਲੱਭ ਲਿਆਂ ਜਾਵੇਗਾ।
 

(For more news apart from  Two minor girls who took goods from shop went missing in Talwandi Sabo News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement