ਅੱਜ ਵੀ SIT ਅੱਗੇ ਪੇਸ਼ ਨਹੀਂ ਹੋਈ ਵਿਪਾਸਨਾ ਇੰਸਾ, ਹੁਣ ਪੁੱਛਗਿੱਛ ਲਈ ਸਿਰਸਾ ਜਾਵੇਗੀ SIT  
Published : Dec 3, 2021, 6:50 pm IST
Updated : Dec 3, 2021, 6:50 pm IST
SHARE ARTICLE
Vipassana Insa did not appear before SIT even today,
Vipassana Insa did not appear before SIT even today,

ਪੀਆਰ ਨੈਨ ਨੇ ਮੈਡੀਕਲ ਭੇਜਿਆ ਹੈ ਪਰ ਵਿਪਾਸਨਾ ਨੇ ਕੁੱਝ ਨਹੀਂ ਭੇਜਿਆ ਤੇ ਕੋਈ ਜਵਾਬ ਨਹੀਂ ਦਿੱਤਾ

 

ਲੁਧਿਆਣਾ: ਫਰੀਦਕੋਟ ਨੇੜੇ ਬੁਰਜ ਜਵਾਹਰ ਸਿੰਘ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਚੋਰੀ ਅਤੇ ਬੇਅਦਬੀ ਮਾਮਲੇ ਵਿਚ ਡੇਰਾ ਸੱਚਾ ਸੌਦਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਅਤੇ ਪ੍ਰਬੰਧਕ ਪੀਆਰ ਨੈਨ ਐਸਆਈਟੀ ਵੱਲੋਂ ਤੀਜੇ ਸੰਮਨ ਦੇ ਬਾਵਜੂਦ ਵੀ ਪੇਸ਼ ਨਹੀਂ ਹੋਏ। ਜਿਸ ਤੋਂ ਬਾਅਦ ਹੁਣ ਐਸਆਈਟੀ  ਸਿਰਸਾ ਜਾ ਕੇ ਉਹਨਾਂ ਤੋਂ ਪੁੱਛਗਿੱਛ ਕਰੇਗੀ। ਇਸ ਸਬੰਧੀ ਐਸਆਈਟੀ ਮੁਖੀ ਅਤੇ ਆਈਜੀ ਐਸਪੀਐਸ ਪਰਮਾਰ ਨੇ ਦੱਸਿਆ ਕਿ ਇਸ ਕੇਸ ਵਿਚ ਵਿਪਾਸਨਾ ਇੰਸਾ ਅਤੇ ਪੀਆਰ ਨੈਨ ਨੂੰ ਭੇਜਿਆ ਗਿਆ ਇਹ ਤੀਜਾ ਸੰਮਨ ਸੀ।

Vipassana InsanVipassana Insan

ਇਨ੍ਹਾਂ ਵਿਚੋਂ ਪੀਆਰ ਨੈਨ ਨੇ ਮੈਡੀਕਲ ਭੇਜਿਆ ਹੈ ਪਰ ਵਿਪਾਸਨਾ ਨੇ ਕੁੱਝ ਨਹੀਂ ਭੇਜਿਆ ਤੇ ਕੋਈ ਜਵਾਬ ਨਹੀਂ ਦਿੱਤਾ। ਨੈਨ ਦੀ ਮੈਡੀਕਲ ਰਿਪੋਰਟ ਮੁਤਾਬਿਕ ਉਸ ਨੂੰ ਡਾਕਟਰ ਨੇ ਚਾਰ ਦਿਨਾਂ ਲਈ ਬੈੱਡ ਰੈਸਟ ਲਈ ਕਿਹਾ ਹੈ। ਐਸਆਈਟੀ ਹੁਣ ਉਸ ਹਿਸਾਬ ਨਾਲ ਸਮਾਂ ਤੈਅ ਕਰੇਗੀ ਅਤੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਵਿਖੇ ਉਹਨਾਂ ਤੋਂ ਪੁੱਛਗਿੱਛ ਕਰੇਗੀ।
 

SIT SIT

ਐਸਆਈਟੀ ਆਉਣ ਵਾਲੇ ਦਿਨਾਂ ਵਿਚ ਡੇਰੇ ਵਿਚ ਜਾ ਕੇ ਦੋਹਾਂ ਤੋਂ ਪੁੱਛਗਿੱਛ ਕਰੇਗੀ। ਜ਼ਿਕਰਯੋਗ ਹੈ ਕਿ ਪੂਰਾ ਮਾਮਲਾ 2015 ਦਾ ਹੈ ਤੇ ਮਾਮਲੇ ਦੀ ਜਾਂਚ ਐਸਆਈਟੀ ਕਰ ਰਹੀ ਹੈ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੁਣ ਐਸਆਈਟੀ ਡੇਰੇ ਨਾਲ ਬੇਅਦਬੀਆਂ ਦੇ ਲਿੰਕ ਲੱਭ ਰਹੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਸੌਦਾ ਸਾਧ ਨੇ ਪੁੱਛਗਿੱਛ ਦੌਰਾਨ ਕਿਹਾ ਸੀ ਕਿ ਉਨ੍ਹਾਂ ਦਾ ਕੰਮ ਸਿਰਫ਼ ਸਤਿਸੰਗ ਕਰਵਾਉਣਾ ਹੈ, ਜਦਕਿ ਡੇਰੇ 'ਚ ਕਿਸੇ ਵੀ ਤਰ੍ਹਾਂ ਦੇ ਹੁਕਮਾਂ ਅਤੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਪ੍ਰਬੰਧਕ ਕਮੇਟੀ ਦੀ ਹੁੰਦੀ ਹੈ। ਇਸ ਤੋਂ ਬਾਅਦ ਐਸਆਈਟੀ ਚੇਅਰਪਰਸਨ ਵਿਪਾਸਨਾ ਇੰਸਾਂ ਅਤੇ ਮੈਨੇਜਰ ਪੀਆਰ ਨੈਨ ਨੂੰ ਪੁੱਛਗਿੱਛ ਲਈ ਬੁਲਾ ਰਹੀ ਹੈ ਪਰ ਉਹ 3 ਸੰਮਨਾਂ ਦੇ ਬਾਅਦ ਵੀ ਪੁਛਗਿੱਛ ਲਈ ਨਹੀਂ ਆਏ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement