ਅਮਲੋਹ ਵਿਖੇ ਆਪਸ 'ਚ ਭਿੜੇ 'ਆਪ' ਵਰਕਰ, ਹੋਏ ਹੱਥੋਪਾਈ
Published : Dec 3, 2021, 4:59 pm IST
Updated : Dec 3, 2021, 6:40 pm IST
SHARE ARTICLE
Photo
Photo

ਮਨੀਸ਼ ਸਿਸੋਦੀਆ ਵਪਾਰੀਆਂ ਨਾਲ ਪਹੁੰਚੇ ਸੀ ਮੁਲਾਕਾਤ ਕਰਨ

 

ਸ੍ਰੀ ਫਤਹਿਗੜ ਸਾਹਿਬ ( ਧਰਮਿੰਦਰ ਸਿੰਘ) ਅਮਲੋਹ ਵਿਚ ਆਪ ਆਗੂਆਂ ਦੀ ਗੁੱਟਬਾਜ਼ੀ ਵੇਖਣ ਨੂੰ ਮਿਲੀ ਹੈ। ਗੁੱਟਬਾਜ਼ੀ ਵੀ ਇਸ ਕਦਰ ਕੇ ਇਹ ਆਗੂ ਹੱਥੋ-ਪਾਈ ਹੋ ਗਏ। ਦੱਸ ਦੇਈਏ ਕਿ ਅੱਜ ਦਿੱਲੀ ਦੇ  ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ  ਵਪਾਰੀਆਂ ਨਾਲ ਮੁਲਾਕਾਤ ਕਰਨ ਲਈ ਅਮਲੋਹ ਪਹੁੰਚੇ ਸਨ। ਇਸ ਵਿਚਕਾਰ ਜਗਮੀਤ ਸਹੋਤਾ ਸਮੇਤ ਕਈ ਆਗੂਆਂ ਨੂੰ ਐਂਟਰੀ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਗਈ। 

 

PHOTOPHOTO

 

ਜਿਸ ਤੋਂ ਬਾਅਦ ਆਪ ਵਰਕਰਾਂ ਤੇ ਆਗੂਆਂ ਵਿਚ ਹੱਥੋਪਾਈ ਹੋ ਗਈ।  ਗੱਲਬਾਤ ਕਰਦਿਆਂ ਸਾਡੇ ਪੱਤਰਕਾਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਮਨੀਸ਼ ਸਿਸੋਦੀਆਂ ਅੱਜ ਅਮਲੋਹ ਵਿਚ ਵਪਾਰੀਆਂ ਨਾਲ ਮੁਲਾਕਾਤ ਕਰਨ ਲਈ ਆਏ ਸਨ ਤੇ ਆਗੂਆਂ ਨੂੰ ਉਹਨਾਂ ਨਾਲ ਮਿਲਣ ਨਹੀਂ ਦਿੱਤਾ ਗਿਆ। ਅਮਲੋਹ ਤੋਂ ਟਿਕਟ ਦੇ ਹੋਰ ਵੀ ਦਾਅਵੇਦਾਰ ਸਨ ਉਹਨਾਂ ਨੂੰ ਹਾਲ ਵਿਚ ਐਂਟਰ ਵੀ ਹੋਣ ਨਹੀਂ ਦਿੱਤਾ ਗਿਆ।

 

PHOTOPHOTO

 

ਜਦੋਂ ਮਨੀਸ਼ ਸਿਸੋਦੀਆਂ ਆਏ ਤਾਂ ਆਗੂਆਂ ਦਾ ਗੁਲਦਸਤਾ ਵੀ ਉਹਨਾਂ ਤੱਕ ਪਹੁੰਚਣ ਨਹੀ ਦਿੱਤਾ ਗਿਆ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਵਿਚ ਹੱਥੋ ਪਾਈ ਹੋ ਗਈ।  ਉਹਨਾਂ ਨੇ ਕਿਹਾ ਆਗੂ ਨਰਾਜ਼ ਹੋ ਕੇ ਸਿਸੋਦੀਆਂ ਦੀ ਮੀਟਿੰਗ ਦਾ ਬਾਈਕਾਟ ਕਰਕੇ ਉਥੋਂ ਚਲੇ ਗਏ।

 

PHOTOPHOTO

 

ਆਪ ਦੇ  ਵਿਧਾਇਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ 'ਆਪ' ਦੇ ਵਰਕਰ ਦਿੱਲੀ ਤੋਂ ਆਏ ਮਨੀਸ਼ ਸਿਸੋਦੀਆਂ ਦਾ ਸਵਾਗਤ ਕਰਨ ਲਈ ਆਏ ਸਨ ਪਰ ਕੁੱਝ ਲੋਕਾਂ ਨੇ ਧੱਕੇ ਮਾਰਨ ਦੀ ਕੋਸ਼ਿਸ਼ ਕੀਤੀ। ਸ਼ਾਂਤਮਈ ਪ੍ਰੋਗਰਾਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕਿਹਾ ਕਿ ਉਹ ਇਸ ਬਾਰੇ ਗੱਲਬਾਤ ਕਰਨਗੇ। 

PHOTOPHOTO

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement