ਕੰਗਨਾ ਰਨੌਤ ਨੂੰ ਬਿਕਲਿਸ ਬਾਨੋ ਬਾਰੇ ਟਵੀਟ 'ਤੇ ਟਿਪਣੀ ਕਾਰਨ ਨੋਟਿਸ ਭੇਜਿਆ
Published : Dec 3, 2020, 1:34 am IST
Updated : Dec 3, 2020, 1:34 am IST
SHARE ARTICLE
image
image

ਕੰਗਨਾ ਰਨੌਤ ਨੂੰ ਬਿਕਲਿਸ ਬਾਨੋ ਬਾਰੇ ਟਵੀਟ 'ਤੇ ਟਿਪਣੀ ਕਾਰਨ ਨੋਟਿਸ ਭੇਜਿਆ

ਚੰਡੀਗੜ੍ਹ/ਜ਼ੀਰਕਪੁਰ, 2 ਦਸੰਬਰ (ਸੁਰਜੀਤ ਸਿੰਘ ਸੱਤੀ, ਐਸ ਅਗਨੀਹੋਤਰੀ): ਪਿਛਲੇ ਦਿਨੀਂ ਮਹਾਰਾਸ਼ਟਰ ਵਿਚ ਜਾਣ ਦੇ ਮੁੱਦੇ ਕਾਰਨ ਚਰਚਾ ਵਿਚ ਰਹੀ ਬਾਲੀਵੁਡ ਅਦਾਕਾਰਾ ਕੰਗਨਾ ਰਨੌਤ ਵਲੋਂ ਟੀਵਟ ਕਰ ਕੇ ਦਿੱਲੀ ਵਿਖੇ ਕਿਸਾਨ ਧਰਨੇ 'ਚ ਗਈ ਬਿਕਲਿਸ ਬਾਨੋ ਦੇ ਨਾਂ ਨਾਲ ਜਾਣੀ ਜਾਂਦੀ 82 ਸਾਲਾ ਬਜ਼ੁਰਗ ਮਹਿਲਾ ਬਾਰੇ ਕਥਿਤ ਇਤਰਾਜ਼ਯੋਗ ਟਿਪਣੀ ਕਰਨ ਕਾਰਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਕ ਵਕੀਲ ਨੇ ਕਾਨੂੰਨੀ ਨੋਟਿਸ ਭੇਜ ਕੇ ਕੰਗਨਾ ਤੋਂ ਮੰਗ ਕੀਤੀ ਹੈ ਕਿ ਉਹ ਸੱਤ ਦਿਨਾਂ 'ਚ ਇਸ ਕਥਿਤ ਇਤਰਾਜ਼ਯੋਗ ਟਿਪਣੀ ਕਾਰਨ ਮਾਫੀ ਮੰਗੇ ਨਹੀਂ ਤਾਂ ਇਸ ਬਜ਼ੁਰਗ ਮਹਿਲਾ ਦੀ ਹੱਤਕ ਲਈ ਉਹ ਖ਼ੁਦ ਜ਼ਿੰੰਮੇਵਾਰ ਹੋਵੇਗੀ। ਨੋਟਿਸ ਵਿਚ ਵਕੀਲ ਨੇ ਕਿਹਾ ਹੈ ਕਿ ਬਿਕਲਿਸ ਬਾਨੋ ਬਾਰੇ ਕੰਗਨਾ ਰਨੌਤ ਨੇ ਕਿਹਾ ਹੈ ਕਿ ਅਜਿਹੀਆਂ ਮਹਿਲਾਵਾਂ 100 ਰੁਪਏ 'ਚ ਆ ਜਾਂਦੀਆਂ ਹਨ ਤੇ ਅਜਿਹਾ ਕਰ ਕੇ ਨਾ ਸਿਰਫ਼ ਇਕ ਮਹਿਲਾ ਦਾ ਅਪਮਾਨ ਕੀਤਾ ਗਿਆ ਹੈ, ਸਗੋਂ ਇਸ ਨਾਲ ਦਿੱਲੀ 'ਚ ਧਰਨੇ 'ਤੇ ਬੈਠੇ ਕਿਸਾਨਾਂ ਬਾਰੇ ਵੀ ਗ਼ਲਤ ਬਿਆਨੀ ਕੀਤੀ ਹੈ ਕਿ ਉਹ ਕਿਰਾਏ 'ਤੇ ਪ੍ਰਦਰਸ਼ਨਕਾਰੀ ਲਿਆਏ ਹਨ। ਵਕੀਲ ਨੇ ਕੰਗਨਾ ਨੂੰ ਭੇਜੇ ਨੋਟਿਸ 'ਚ ਕਿਹਾ ਹੈ ਕਿ ਬਜ਼ੁਰਗ ਮਹਿਲਾ ਅਸਲ ਵਿਚ ਬਠਿੰਡਾ ਲਾਗੇ ਇੱਕ ਪਿੰਡ ਦੀ ਰਹਿਣ ਵਾਲੀ ਮਹਿੰਦਰ ਕੌਰ ਹੈ ਤੇ ਉਹ ਸਮਾਜਕ ਕੰਮ ਵਿਚ ਹਿੱਸਾ ਲੈਂਦੀ ਹੈ ਤੇ ਉਸ ਬਾਰੇ ਕਥਿਤ ਗ਼ਲਤ ਟਿਪਣੀ ਕਰਨਾ ਉਸ ਦਾ ਅਪਮਾਨ ਕਰਨਾ ਹੈ, ਲਿਹਾਜਾ ਇਸ ਲਈ ਮਾਫੀ ਮੰਗਣੀ ਚਾਹੀਦੀ ਹੈ।

imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement