ਕਲਯੁਗੀ ਪੁੱਤਰਾਂ ਤੇ ਨੂੰਹ ਨੇ ਬਜ਼ੁਰਗ ਪਿਤਾ ਨੂੰ ਬੰਦੀ ਬਣਾ ਕੇ ਕੁਟਿਆ, ਮਾਮਲਾ ਦਰਜ
Published : Sep 3, 2021, 12:24 am IST
Updated : Sep 3, 2021, 12:24 am IST
SHARE ARTICLE
image
image

ਕਲਯੁਗੀ ਪੁੱਤਰਾਂ ਤੇ ਨੂੰਹ ਨੇ ਬਜ਼ੁਰਗ ਪਿਤਾ ਨੂੰ ਬੰਦੀ ਬਣਾ ਕੇ ਕੁਟਿਆ, ਮਾਮਲਾ ਦਰਜ

ਮਲੋਟ, 2 ਸਤੰਬਰ (ਗੁਰਮੀਤ ਸਿੰਘ ਮੱਕੜ) : ਸਥਾਨਕ ਪਟੇਲ ਨਗਰ ਵਿਖੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੁੱਤਰਾਂ ਅਤੇ ਨੂੰਹ ਵਲੋਂ ਅਪਣੇ ਪਿਤਾ ਨੂੰ ਬੰਦੀ ਬਣਾ ਕੇ ਉਸ ਦੀ ਕੁੱਟਮਾਰ ਕੀਤੀ ਗਈ। ਇਸ ਤੋਂ ਇਲਾਵਾ ਪੀੜਤ ਦੇ ਪੁੱਤਰਾਂ ਵਲੋਂ ਗਲੀ ਵਿਚ ਵੀ ਜਾਨਵਰਾਂ ਵਾਂਗੂ ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਦੀ ਸੀ.ਸੀ.ਟੀ.ਵੀ. ਫ਼ੁਟੇਜ ਵੀ ਸਾਹਮਣੇ ਆਈ ਹੈ, ਜਦਕਿ ਪੁੱਤਰ ਮੌਕੇ ’ਤੇ ਫ਼ਰਾਰ ਹੋ ਗਏ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬਜ਼ੁਰਗ ਨੂੰ ਦੋਸ਼ੀਆਂ ਦੇ ਚੁੰਗਲ ’ਚੋਂ ਛੁਡਵਾ ਲਿਆ ਹੈ ਅਤੇ ਉਸ ਨੂੰ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ ਹੈ। ਇਸ ਬਾਰੇ ਪੀੜਤ ਰਾਮ ਸ਼ਰਨ ਨੇ ਦਸਿਆ ਕਿ ਉਹ ਅਪਣੇ ਪੁੱਤਰਾਂ ਨੂੰ ਕਿਸੇ ਵਿਅਕਤੀ ਨਾਲ ਲੜਾਈ ਝਗੜਾ ਕਰਨ ਤੋਂ ਰੋਕਦਾ ਸੀ ਤਾਂ ਉਸ ਦੇ ਪੁੱਤਰ ਅਤੇ ਨੂੰਹ ਉਸ ਦੇ ਗਲ ਪੈ ਗਏ ਅਤੇ ਗਲੀ ਵਿਚ ਲਿਜਾ ਕੇ ਕੁੱਟਮਾਰ ਕੀਤੀ ਗਈ ਅਤੇ ਉਸ ਉਪਰੰਤ ਉਸ ਨੂੰ ਕਮਰੇ ਵਿਚ ਬੰਦ ਕਰ ਕੇ ਉਸ ਨੂੰ ਰੱਸੀਆਂ ਨਾਲ ਬੰਨ੍ਹ ਦਿਤਾ ਗਿਆ। ਇਸ ਸਬੰਧੀ ਪੀੜਤ ਦੀ ਲੜਕੀ ਲਛਮੀ ਨੇ ਪੁਲਿਸ ਨੂੰ ਮੌਕੇ ’ਤੇ ਲਿਜਾ ਕੇ ਅਪਣੇ ਪਿਤਾ ਨੂੰ ਛੁਡਵਾਇਆ। ਪੁਲਿਸ ਨੇ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਫੋਟੋਫਾਇਲ ਨੰ:-02ਐਮਐਲਟੀ05
ਕੈਂਪਸ਼ਨ:-ਮਲੋਟ ਵਿਖੇ ਬਜ਼ੁਰਗ ਰਾਮ ਸ਼ਰਨ ਨੂੰ ਪ੍ਰਵਾਰਕ ਮੈਂਬਰਾਂ ਦੇ ਚੁੰਗਲ ’ਚੋਂ ਆਜ਼ਾਦ ਕਰਵਾ ਕੇ ਲਿਜਾਂਦੀ ਹੋਈ ਪੁਲਿਸ। ਫ਼ੋਟੋ ਮੱਕੜ            

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement