ਮੁਹਾਲੀ 'ਚ ਇਮੀਗ੍ਰੇਸ਼ਨ ਕੰਪਨੀ ਨੇ ਯੂਕੇ ਭੇਜਣ ਦੇ ਨਾਂ 'ਤੇ ਅੱਠ ਲੱਖ ਦੀ ਮਾਰੀ ਠੱਗੀ
Published : Aug 3, 2022, 8:35 am IST
Updated : Aug 3, 2022, 8:39 am IST
SHARE ARTICLE
photo
photo

ਲਾਇਸੈਂਸ ਰੱਦ ਹੋਇਆ ਤਾਂ ਹੋਰ ਨਾਮ 'ਤੇ ਬਣਾਈ ਕੰਪਨੀ

 

ਮੁਹਾਲੀ: ਫਰਾਡ ਇਮੀਗ੍ਰੇਸ਼ਨ ਕੰਪਨੀਆਂ ਦਾ ਅੱਡਾ ਬਣ ਚੁੱਕੇ ਮੋਹਾਲੀ 'ਚ ਧੋਖਾਧੜੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਫੇਜ਼-3ਬੀ2 ਸਥਿਤ ਫਰੰਟੇਰਾ ਇਮੀਗ੍ਰੇਸ਼ਨ ਕੰਪਨੀ ਨੇ ਯੂਕੇ ਭੇਜਣ ਦੇ ਨਾਂ 'ਤੇ ਪਿੰਡ ਟਾਂਗਰਾ ਅੰਮ੍ਰਿਤਸਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਤੋਂ ਅੱਠ ਲੱਖ ਰੁਪਏ ਦੀ ਠੱਗੀ ਮਾਰੀ ਹੈ।

 

Defrauded fraud

 

ਗੁਰਪ੍ਰੀਤ ਨੇ ਦੱਸਿਆ ਕਿ ਉਸ ਨੇ ਦਸੰਬਰ ਵਿੱਚ ਕੰਪਨੀ ਰਾਹੀਂ ਯੂਕੇ ਦਾ ਸਟੱਡੀ ਵੀਜ਼ਾ ਲਈ ਸੀ। ਕੰਪਨੀ ਨੇ ਹੌਲੀ-ਹੌਲੀ 8 ਲੱਖ ਰੁਪਏ ਲੈ ਲਏ। ਪਰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਹੁਣ ਉਸ ਦਾ ਵੀਜ਼ਾ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

ਸ਼ੁੱਕਰਵਾਰ ਨੂੰ ਜਦੋਂ ਦੋਵੇਂ ਪਤੀ-ਪਤਨੀ ਆਪਣੇ ਪੈਸੇ ਵਾਪਸ ਮੰਗਣ ਲਈ ਕੰਪਨੀ ਗਏ ਤਾਂ ਬਾਊਂਸਰ ਬੁਲਾਏ ਗਏ। ਮਹਿਲਾ ਕਰਮਚਾਰੀਆਂ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਮਟੌਰ ਪੁਲਿਸ  ਨੂੰ ਇਸ ਬਾਰੇ ਸ਼ਿਕਾਇਤ ਕੀਤੀ।

 

 

ਸ਼ਿਕਾਇਤਕਰਤਾ ਗੁਰਪ੍ਰੀਤ ਨੇ ਦੱਸਿਆ ਹੈ ਕਿ ਜਦੋਂ ਉਹ ਸ਼ੁੱਕਰਵਾਰ ਨੂੰ ਆਪਣੇ ਪੈਸੇ ਵਾਪਸ ਮੰਗਣ ਲਈ ਕੰਪਨੀ ਦੇ ਦਫ਼ਤਰ ਗਏ ਤਾਂ ਪਹਿਲਾਂ ਉਨ੍ਹਾਂ ਨਾਲ ਇੱਕ ਮਹਿਲਾ ਕਰਮਚਾਰੀ ਨੇ ਦੁਰਵਿਵਹਾਰ ਕੀਤਾ। ਜਦੋਂ ਉਹ ਅੰਦਰ ਜਾਣ ਲੱਗਾ ਤਾਂ ਉਥੇ ਮੌਜੂਦ ਮਹਿਲਾ ਸਟਾਫ਼ ਨੇ ਉਸ ਨੂੰ ਦਫ਼ਤਰ ਅੰਦਰ ਨਹੀਂ ਜਾਣ ਦਿੱਤਾ। ਜਦੋਂ ਉਹ ਇਸ ਦੀ ਵੀਡੀਓ ਬਣਾਉਣ ਲੱਗਾ ਤਾਂ ਬਾਊਂਸਰਾਂ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਕਿਹਾ ਕਿ ਫ਼ੋਨ ਆਪਣੀ ਜੇਬ ਵਿੱਚ ਰੱਖੋ, ਨਹੀਂ ਤਾਂ ਨਤੀਜਾ ਚੰਗਾ ਨਹੀਂ ਹੋਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement