ਵਰਜੀਨੀਆ ਵਿਚ ਯਾਦਗਾਰੀ ਹੋ ਨਿਬੜਿਆ 'ਮੇਲਾ ਮੁਟਿਆਰਾਂ ਦਾ'
Published : Aug 3, 2021, 7:19 am IST
Updated : Aug 3, 2021, 7:19 am IST
SHARE ARTICLE
image
image

ਵਰਜੀਨੀਆ ਵਿਚ ਯਾਦਗਾਰੀ ਹੋ ਨਿਬੜਿਆ 'ਮੇਲਾ ਮੁਟਿਆਰਾਂ ਦਾ'


ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਵਿਰੁਧ ਮੁਟਿਆਰਾਂ ਨੇ ਕੀਤੀ ਨਾਹਰੇਬਾਜ਼ੀ

ਵਰਜੀਨੀਆ, 2 ਅਗੱਸਤ (ਗਿੱਲ) : ਵਿਦੇਸ਼ਾਂ ਵਿਚ ਵੀ ਮੁਟਿਆਰਾਂ ਅਪਣੇ ਸਭਿਆਚਾਰ ਨੂੰ  ਪ੍ਰਫ਼ੁਲੱਤ ਕਰਨ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ | ਕੋਰੋਨਾ ਕਰ ਕੇ ਉਹ ਭਾਵੇਂ ਦੋ ਸਾਲ ਸਭਿਅਕ ਮੁਟਿਆਰਾਂ ਦੇ ਮੇਲੇ ਕਰਵਾਉਣ ਵਿਚ ਪੱਛੜ ਗਈਆਂ ਸਨ | ਪਰ ਰਾਹਤ ਮਿਲਦੇ ਹੀ ਇਨ੍ਹਾਂ ਮੁਟਿਆਰਾਂ ਦੇ ਮੇਲੇ ਨੂੰ  ਸੁਰਜੀਤ ਕਰ ਦਿਤਾ | ਜਿਸ ਵਿਚ ਅਮੇਜ਼ਿੰਗ ਟੀਵੀ ਟੀਮ ਦਾ ਅਹਿਮ ਰੋਲ ਸੀ, ਜਿਸ ਦਾ ਮੇਲੇ ਨੂੰ  ਪ੍ਰਫੁਲੱਤ ਕਰਨ ਵਿਚ ਖ਼ਾਸ ਯੋਗਦਾਨ ਰਿਹਾ ਹੈ | ਜਿਨ੍ਹਾਂ ਨੇ ਮੁਟਿਆਰਾਂ ਦੇ ਹੌਸਲੇ ਬੁਲੰਦ ਕਰਨ ਲਈ ਸਰਟੀਫ਼ਿਕੇਟ ਤੇ ਟਰਾਫ਼ੀਆਂ ਦਿਤੀਆਂ ਹਨ |
  ਮੁਟਿਆਰਾਂ ਸਵੇਰ ਤੋਂ ਹੀ ਮਨਾਸਿਸ ਦੇ ਡੀ ਐਮ ਸੈਂਟਰ ਵਿਚ ਇਕੱਠੀਆਂ ਹੋ ਕੇ ਗਿੱਧੇ ਦੀ ਤਰਜ ਤੇ ਝੁੰਮਰ, ਕਿੱਕਲੀ, ਤਰਿੰਜਨ, ਲੁੱਡੀ, ਧਮਾਲ ਆਦਿ ਤੋਂ ਲੈ ਕੇ ਨਾਨਕੇ, ਦਾਦਕੇ ਮੇਲ ਦੀਆ ਬੋਲੀਆਂ ਨੇ ਅਹਿਮ ਰੰਗ ਬੰਨਿਆਂ | ਹਰ ਇਕ ਮੁਟਿਆਰ ਨੇ ਪੰਜਾਬੀ ਪੁਸ਼ਾਕ, ਵਿਆਹ ਵਾਲੀ ਡਰੈਸ ਤੋਂ ਇਲਾਵਾ ਸੱਜ ਧੱਜ ਕੇ ਗਹਿਣਿਆਂ ਦੇ ਪ੍ਰਦਰਸ਼ਨ ਨਾਲ ਮੇਲੇ ਵਿਚ ਖੂਬ ਧਮਾਲਾਂ ਪਾਈਆਂ | ਜਿਸ ਦਾ ਲੁਤਫ਼ ਬਜ਼ੁਰਗ ਬੀਬੀਆਂ ਨੇ ਵੀ ਖੂਬ ਮਾਣਿਆਂ | ਮੇਲੇ ਨੂੰ  ਰੰਗਤ ਦੇਣ ਲਈ ਮੁਟਿਆਰਾਂ ਵਲੋਂ ਵੰਨ-ਸੁਵੰਨੇ ਸਟਾਲ ਵੀ ਲਗਾਏ ਗਏ | ਜਿਸ ਵਿਚ ਸੂਟ, ਪੰਜਾਬੀ ਜੁੱਤੀਆਂ, ਗਹਿਣਿਆਂ ਤੋਂ ਇਲਾਵਾ ਖਾਣ ਪੀਣ ਦੇ ਸਟਾਲਾਂ ਨੇ ਵੀ ਸਾਰਿਆ ਨੂੰ  ਮੋਹ ਲਿਆ | ਛੇ ਘੰਟੇ ਲਗਾਤਾਰ ਮੁਟਿਆਰਾਂ ਨੇ ਗਿੱਧੇ ਦੇ ਬੋਲਾਂ 'ਤੇ ਨੱਚ ਕੇ ਧਰਤੀ 'ਤੇ ਧਮਾਲਾਂ ਪਾਈਆ | ਮੁਟਿਆਰਾਂ ਵਲੋਂ ਲਗਾਏ ਕਿਸਾਨਾਂ ਦੀ ਹਮਾਇਤ ਵਿਚ ਨਾਹਰਿਆਂ ਨਾਲ ਹਾਲ ਗੂੰਜ ਉਠਿਆ | ਉਨ੍ਹਾਂ ਨੇ ਤਖ਼ਤੀਆਂ ਦਿਖਾ ਕੇ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਹਮਾਇਤ ਕੀਤੀ | ਅਮੇਜ਼ਿੰਗ ਟੀ.ਵੀ. ਤੋਂ ਵਰਿੰਦਰ ਸਿੰਘ, ਹਰਜੀਤ ਹੁੰਦਲ ਅਤੇ ਜੱਸ ਪੰਜਾਬੀ ਤੇ ਟੀ.ਵੀ. ਏਜੰਸੀਆਂ ਤੋਂ ਸੁਰਮੁਖ ਸਿੰਘ ਮਾਣਕੂ ਨੇ ਸਾਰੇ ਪ੍ਰੋਗਰਾਮ ਨੂੰ  ਫਿਲਮਾਇਆ |
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement