ਬੰਗਾ ’ਚ ਭਿਆਨਕ ਸੜਕ ਹਾਦਸਾ, ਤਿੰਨ ਦੀ ਮੌਤ, ਦੋ ਜ਼ਖ਼ਮੀ

By : BIKRAM

Published : Jul 3, 2023, 3:14 pm IST
Updated : Jul 3, 2023, 3:14 pm IST
SHARE ARTICLE
Road accident in Banga.
Road accident in Banga.

ਜ਼ਖ਼ਮੀਆਂ ਨੂੰ ਬੰਗਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ

ਬੰਗਾ: ਤੇਜ਼ ਰਫ਼ਤਾਰ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਅੱਜ ਬੰਗਾ ਸ਼ਹਿਰ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। 

ਹਾਦਸਾ ਐਤਵਾਰ ਸਵੇਰੇ ਉਦੋਂ ਵਾਪਰਿਆ ਜਦੋਂ ਪੀੜਤ ਬੱਧੀਆਂ ਪਿੰਡ ’ਚ ਸਥਿਤ ਡੇਰਾ ਰਾਧਾ ਸੁਆਮੀ ਸਤਿਸੰਗ ਭਵਨ ਡੇਰਾ ਭਵਨ ਤੋਂ ਸਤਿਸੰਗ ਸੁਣ ਕੇ ਬਾਹਰ ਆ ਰਹੇ ਸਨ। 

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸ਼ਹਿਰ ਬੰਗਾ ਦੇ ਡੀ.ਐਸ.ਪੀ. ਸਰਵਣ ਸਿੰਘ ਬੱਲ ਨੇ ਕਿਹਾ ਕਿ ਤੇਜ਼ ਰਫ਼ਤਾਰ ਕਾਰ ਫ਼ਗਵਾੜਾ ਵਾਲੇ ਪਾਸੇ ਤੋਂ ਆ ਰਹੀ ਸੀ ਜਿਸ ਨੇ ਡੇਰਾ ਭਵਨ ਤੋਂ ਬਾਹਰ ਨਿਕਲ ਰਹੇ ਵਿਅਕਤੀਆਂ ’ਚ ਬਹੁਤ ਜ਼ੋਰ ਦੀ ਟੱਕਰ ਮਾਰੀ। 

ਮ੍ਰਿਤਕਾਂ ਦੀ ਪਛਾਣ ਗੋਸਲਾ ਪਿੰਡ ਦੇ ਅਮਰ ਨਾਥ, ਬੰਗਾ ਦੇ ਭੁਪਿੰਦਰ ਸਿੰਘ ਅਤੇ ਸੋਨੂੰ ਬਾਲਾ ਵਜੋਂ ਹੋਈ ਹੈ। ਇਸ ਤੋਂ ਇਲਾਵਾ ਸੋਨੂੰ ਦੀ 9 ਸਾਲਾਂ ਦੀ ਬੱਚੀ ਅੰਕਿਤਾ ਅਤੇ ਦੁਸਾਂਝ ਖੁਰਦ ਪਿੰਡ ਦੇ ਵਾਸੀ ਅਵਤਾਰ ਚੰਦ ਨੂੰ ਜ਼ਖ਼ਮੀ ਹੋਣ ਕਾਰਨ ਬੰਗਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। 

ਕਾਰ ਡਰਾਈਵਰ ਦੀ ਪਛਾਣ ਜ਼ੀਰਕਪੁਰ ਦੇ ਪਿੰਡ ਭੁੱਡਾ ਵਾਸੀ ਤਰਸੇਮ ਸਿੰਘ ਵਜੋਂ ਹੋਈ ਹੈ। ਤਰਸੇਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦੀ ਕਾਰ ਜ਼ਬਤ ਕਰ ਲਈ ਗਈ ਹੈ। ਮ੍ਰਿਤਕ ਦੇਹਾਂ ਨੂੰ ਪੋਸਟ ਮਾਰਟਮ ਤੋਂ ਬਾਅਦ ਪ੍ਰਵਾਰ ਨੂੰ ਸੌਂਪ ਦਿਤੀਆਂ ਗਈਆਂ ਹਨ।
 

Location: India, Punjab, Nawan Shahr

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement