Punjab news: ਲੁਧਿਆਣਾ ’ਚ ਸਿਹਤ ਵਿਭਾਗ ਨੇ ਕੇਕ ਬਣਾਉਣ ਵਾਲਿਆਂ ’ਤੇ ਕੀਤੀ ਛਾਪੇਮਾਰੀ

By : BALJINDERK

Published : Apr 3, 2024, 11:42 am IST
Updated : Apr 3, 2024, 11:49 am IST
SHARE ARTICLE
 cake
cake

Punjab news: 2 ਦਿਨਾਂ ’ਚ 6 ਸੈਂਪਲ ਭਰੇ, ਰੈੱਡ ਟੀਮ ਵੀਡੀਓ ਬਣਾ ਕੇ ਅਧਿਕਾਰੀਆਂ ਨੂੰ ਭੇਜੀ

Punjab news:ਪਟਿਆਲਾ ਵਿਚ 24 ਮਾਰਚ ਨੂੰ ਕੇਕ ਖਾਣ ਨਾਲ ਇੱਕ ਲੜਕੀ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸੂਬੇ ਦੇ ਸਿਹਤ ਵਿਭਾਗ ਨੇ ਪੂਰੇ ਸੂਬੇ ਵਿਚ ਹੁਕਮ ਜਾਰੀ ਕੀਤੇ ਹਨ ਕਿ ਬੇਕਰੀ ਦਾ ਕਾਰੋਬਾਰ ਕਰਨ ਵਾਲੇ ਸਾਰੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾਵੇ। ਜਿੱਥੇ ਕੇਕ ਤਿਆਰ ਕੀਤੇ ਜਾ  ਰਹੇ ਹਨ ਅਤੇ ਤੁਰੰਤ ਇਸ ਨੂੰ ਰੈੱਡ ਟੀਮ ਦੇ ਅਧਿਕਾਰੀਆਂ ਦੇ ਵਟਸਐਪ ਗਰੁੱਪ ਵਿੱਚ ਅਪਲੋਡ ਕਰੋ।

ਇਹ ਵੀ ਪੜੋ:High Court News :SGPC ਚੋਣਾਂ ਲਈ ਵੋਟਰ ਸੂਚੀ ਤਿਆਰ ਕਰਨ ’ਤੇ ਰੋਕ ਲਗਾਉਣ ਦੀ ਮੰਗ, ਹਾਈ ਕੋਰਟ ਨੇ ਜਾਰੀ ਕੀਤਾ ਨੋਟਿਸ  

ਲੁਧਿਆਣਾ ਦੀ ਗੱਲ ਕਰੀਏ ਤਾਂ 2 ਦਿਨਾਂ ’ਚ ਅਧਿਕਾਰੀਆਂ ਨੇ 7 ਬੇਕਰੀਆਂ ’ਤੇ ਛਾਪੇਮਾਰੀ ਕਰਕੇ ਚੈਕਿੰਗ ਕੀਤੀ। ਜਾਣਕਾਰੀ ਦਿੰਦਿਆਂ ਸੰਯੁਕਤ ਕਮਿਸ਼ਨਰ ਫੂਡ ਸੇਫਟੀ ਡਾ: ਹਰਜੋਤਪਾਲ ਸਿੰਘ ਨੇ ਦੱਸਿਆ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਸੂਬੇ ਭਰ ਤੋਂ ਕੇਕ ਦੇ ਸੈਂਪਲ ਲਏ ਗਏ ਹਨ। ਲੈਬ ਤੋਂ ਸੈਂਪਲਾਂ ਦੀ ਜੋ ਵੀ ਰਿਪੋਰਟ ਆਵੇਗੀ, ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:Haryana News : ਬਹਾਦਰਗੜ੍ਹ ’ਚ ਔਰਤ ਨੇ ਫਾਹਾ ਕੀਤੀ ਖੁਦਕੁਸ਼ੀ

ਮੰਗਲਵਾਰ ਨੂੰ ਲੁਧਿਆਣਾ ’ਚ ਵੀ DHO ਡਾ: ਰਿਪੁਦਮਨ ਕੌਰ ਦੀ ਅਗਵਾਈ ਵਿਚ ਫੂਡ ਟੀਮ ਨੇ ਸ਼ਹਿਰੀ ਖੇਤਰਾਂ ਵਿੱਚੋਂ ਕੇਕ ਦੇ 3 ਸੈਂਪਲ ਲਏ ਸਨ। DHO ਨੇ ਦੱਸਿਆ ਕਿ ਟੀਮ ਨੇ ਦੋ ਦਿਨਾਂ ਵਿੱਚ ਸੱਤ ਬੇਕਰੀਆਂ ਦੀ ਚੈਕਿੰਗ ਕੀਤੀ ਹੈ। ਹੁਣ ਤੱਕ ਕੁੱਲ 6 ਸੈਂਪਲ ਭਰੇ ਜਾ ਚੁੱਕੇ ਹਨ। ਬੇਕਰੀ ਸੰਚਾਲਕਾਂ ਨੂੰ ਅਪੀਲ ਹੈ ਕਿ ਉਹ ਖਾਣ-ਪੀਣ ਦਾ ਸਮਾਨ ਬਣਾਉਂਦੇ ਸਮੇਂ ਸਫ਼ਾਈ ਦਾ ਧਿਆਨ ਰੱਖਣ।

ਇਹ ਵੀ ਪੜੋ:Pondicherry University News : ਪੁਡੂਚੇਰੀ ’ਚ ਧਾਰਮਿਕ ਭਾਵਨਾਵਾਂ ਨੂੰ ਕਥਿਤ ਢਾਹ ਲਾਉਣ ਵਾਲੇ ਨਾਟਕ ਦਾ ਮੰਚਨ ਕਰਨ ਵਾਲਿਆਂ ’ਤੇ ਮਾਮਲਾ ਦਰਜ  

ਦੱਸਣਯੋਗ ਹੈ ਕਿ ਪਟਿਆਲਾ ’ਚ ਜਨਮ ਦਿਨ ’ਤੇ ਕੇਕ ਖਾਣ ਨਾਲ 10 ਸਾਲਾ ਬੱਚੀ ਦੀ ਮੌਤ ਹੋ ਗਈ। ਅਮਨ ਨਗਰ, ਪਟਿਆਲਾ ਦੀ ਰਹਿਣ ਵਾਲੀ ਕਾਜਲ ਨੇ ਪੁਲਿਸ ਨੂੰ ਦੱਸਿਆ ਕਿ 24 ਮਾਰਚ ਦੀ ਸ਼ਾਮ ਕਰੀਬ 6 ਵਜੇ ਉਸਨੇ ਜ਼ੋਮੈਟੋ ਤੋਂ ਕੇਕ ਆਰਡਰ ਕੀਤਾ ਸੀ। ਕੇਕ ਖਾਣ ਤੋਂ ਬਾਅਦ ਮਾਨਵੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਲਤ ਵਿਗੜ ਗਈ। ਸਾਰਿਆਂ ਨੇ ਉਲਟੀ ਕੀਤੀ। ਪੁਲਿਸ ਨੇ ਕਾਨ੍ਹਾ ਰੈਸਟੋਰੈਂਟ ਦੇ ਮਾਲਕ ਸਮੇਤ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।  

ਇਹ ਵੀ ਪੜੋ:Deepak Sharma Suspended News: AIFF ਨੇ ਸ਼ਰਮਾ ਨੂੰ ਦੋ ਮਹਿਲਾ ਖਿਡਾਰਨਾਂ ਨਾਲ ਕੁੱਟਮਾਰ ਕਰਨ ਲਈ ਕੀਤਾ ਮੁਅੱਤਲ

ਮਾਨਵੀ ਦੀ ਛੋਟੀ ਭੈਣ ਦੀ ਸਿਹਤ ਵੀ ਵਿਗੜ ਗਈ। ਦੋਵਾਂ ਨੂੰ ਹਸਪਤਾਲ ਲੈ ਗਏ। ਮਾਨਵੀ ਦੀ ਅਗਲੇ ਦਿਨ ਸਵੇਰੇ 5.30 ਵਜੇ ਹਸਪਤਾਲ ’ਚ ਮੌਤ ਹੋ ਗਈ। ਜਦਕਿ ਉਸ ਦੀ ਛੋਟੀ ਭੈਣ ਨੂੰ ਬੜੀ ਮੁਸ਼ਕਲ ਨਾਲ ਬਚਾਇਆ ਗਿਆ।

ਇਹ ਵੀ ਪੜੋ:Delhi News : JNU ਯੌਨ ਸ਼ੋਸ਼ਣ ਮਾਮਲਾ: ਅਣਮਿੱਥੇ ਸਮੇਂ ਦੀ ਹੜਤਾਲ ’ਤੇ ਬੈਠੀ ਵਿਦਿਆਰਥਣ

 (For more news apart from Health department raided and checked cake makers in Ludhiana News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement