ਟਿਕਟ ਨਹੀਂ ਦੇਣਾ ਪਾਰਟੀ ਦਾ ਫੈਸਲਾ, ਕਾਂਗਰਸ ਲਈ ਕਰਾਂਗੀ ਪ੍ਰਚਾਰ – ਨਵਜੋਤ ਕੌਰ ਸਿੱਧੂ
Published : Apr 3, 2019, 12:24 pm IST
Updated : Apr 6, 2019, 1:10 pm IST
SHARE ARTICLE
Navjot Kaur Sidhu
Navjot Kaur Sidhu

ਮੈਂ ਅਤੇ ਨਵਜੋਤ ਸਿੰਘ ਸਿੱਧੂ ਪਾਰਟੀ ਤੋਂ ਕਿਸੇ ਵੀ ਤਰ੍ਹਾਂ ਨਾਲ ਨਰਾਜ ਨਹੀਂ ਹਾਂ....

ਚੰਡੀਗੜ੍ਹ : ਪੰਜਾਬ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤ‍ਨੀ ਅਤੇ ਸਾਬਕਾ ਬੀਜੇਪੀ ਵਿਧਾਇਕ ਨਵਜੋਤ ਕੌਰ ਨੇ ਚੰਡੀਗੜ੍ਹ ਤੋਂ ਕਾਂਗਰਸ ਦੀ ਲੋਕਸਭਾ ਟਿਕਟ ਨਾ ਮਿਲਣ ਉਤੇ ਸ‍ਪਸ਼‍ਟੀਕਰਨ ਦਿਤਾ। ਕੌਰ ਨੇ ਕਿਹਾ, ਪਾਰਟੀ ਦੇ ਇਸ ਫੈਸਲੇ ਤੋਂ ਮੈਨੂੰ ਕੋਈ ਵੀ ਨਿਰਾਸ਼ਾ ਨਹੀਂ ਹੈ। ਚੰਡੀਗੜ੍ਹ ਤੋਂ ਮੈਂ ਦਾਵੇਦਾਰੀ ਜਰੂਰ ਪੇਸ਼ ਕੀਤੀ ਸੀ ਪਰ ਮੈਂ ਪਾਰਟੀ ਦੇ ਫੈਸਲੇ ਦੇ ਨਾਲ ਹਾਂ।

Navjot Kaur SidhuNavjot Kaur Sidhu

ਪਵਨ ਬੰਸਲ ਚੰਡੀਗੜ੍ਹ ਦੇ ਪੁਰਾਣੇ ਨੇਤਾ ਹਨ। ਕਾਂਗਰਸੀ ਕਰਮਚਾਰੀ ਹਨ। ਉਨ੍ਹਾਂ ਨੇ ਚੰਡੀਗੜ੍ਹ ਵਿਚ ਗਰਾਊਡ ਲੇਵਲ ਉਤੇ ਕਾਫ਼ੀ ਮਿਹਨਤ ਕੀਤੀ ਹੈ। ਅਜਿਹੇ ਵਿਚ ਪਾਰਟੀ ਨੇ ਸੋਚ-ਸਮਝ ਕੇ ਹੀ ਉਨ੍ਹਾਂ ਨੂੰ ਟਿਕਟ ਦਿਤੀ ਹੈ। ਅਸੀਂ ਪਵਨ ਬੰਸਲ  ਜੀ ਦੇ ਨਾਲ ਹਾਂ। ਕੌਰ ਨੇ ਅੱਗੇ ਕਿਹਾ, ਅੰਮ੍ਰਿਤਸਰ ਤੋਂ ਮੈਂ ਟਿਕਟ ਦੀ ਦਾਵੇਦਾਰੀ ਪੇਸ਼ ਹੀ ਨਹੀਂ ਕੀਤੀ ਕਿਉਂਕਿ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਲੋਕਸਭਾ ਚੋਣ ਦੇ ਦੌਰਾਨ ਪੂਰੇ ਦੇਸ਼ ਵਿਚ ਕਾਂਗਰਸ ਦੇ ਕੈਂਪੇਨ ਲਈ ਕਾਫ਼ੀ ਵਿਅਸਤ ਰਹਿਣ ਵਾਲੇ ਹਾਂ।

Navjot Singh SidhuNavjot Singh Sidhu

ਮੈਂ ਅਤੇ ਨਵਜੋਤ ਸਿੰਘ ਸਿੱਧੂ ਪਾਰਟੀ ਤੋਂ ਕਿਸੇ ਵੀ ਤਰ੍ਹਾਂ ਨਾਲ ਨਰਾਜ ਨਹੀਂ ਹਾਂ ਅਤੇ ਪਾਰਟੀ ਨੇ ਜੋ ਵੀ ਫੈਸਲਾ ਲਿਆ ਹੈ ਅਸੀਂ ਉਸ ਦੇ ਨਾਲ ਖੜੇ ਹਾਂ। ਨਵਜੋਤ ਸਿੰਘ ਸਿੱਧੂ ਪੂਰੇ ਦੇਸ਼ ਵਿਚ ਕਾਂਗਰਸ ਲਈ ਅਤੇ ਮੈਂ ਪੰਜਾਬ ਵਿਚ ਕਾਂਗਰਸ ਲਈ ਦਿਲੋਂ ਪ੍ਰਚਾਰ ਕਰਾਂਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement