ਕੇਸ ਦਾ ਖਰਚਾ ਦੇਣ ਤੋਂ ਮੁਥਾਜ ਕੈਦੀਆਂ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ 'ਹੱਕ ਸਾਡਾ ਵੀ ਤੇ ਹੈ'
Published : Nov 2, 2022, 4:56 pm IST
Updated : Nov 2, 2022, 5:03 pm IST
SHARE ARTICLE
Sessions Judge Harpreet Kaur
Sessions Judge Harpreet Kaur

- ਜੇਕਰ ਕੋਈ ਕੈਦੀ ਵਕੀਲ ਨਹੀਂ ਕਰ ਸਕਦਾ ਜਾਂ ਉਸ ਦਾ ਖਰਚਾ ਨਹੀਂ ਕਰ ਸਕਦਾ ਤੇ ਉਸ ਨੂੰ ਸਰਕਾਰ ਵੱਲੋਂ ਇਹ ਲੀਗਲ ਸਰਵਿਸ ਦਿੱਤੀ ਜਾਵੇਗੀ  

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) : ਅੱਜ ਸੈਸ਼ਨ ਜੱਜ ਹਰਪ੍ਰੀਤ ਕੌਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਨ੍ਹਾਂ ਵਲੋਂ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਨੈਸ਼ਨਲ ਲੀਗਲ ਅਥਾਰਟੀ ਸਰਵਿਸ ਸੁਪਰੀਮ ਕੋਰਟ ਵੱਲੋਂ ਇਕ ਕੰਪੇਨ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਨਾਂ ਰੱਖਿਆ ਗਿਆ 'ਹੱਕ ਸਾਡਾ ਵੀ ਤੇ ਹੈ'।

ਸੈਸ਼ਨ ਜੱਜ ਨੇ ਦੱਸਿਆ ਕਿ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਹਨ ਖਾਸ ਤੌਰ ਤੇ ਬੱਚੇ, ਉਨ੍ਹਾਂ ਨੂੰ ਲੀਗਲ ਸਰਵਿਸ ਦੇਣ ਦੇ ਲਈ ਇਹ ਕੰਪੇਨ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕੈਦੀ  ਵਕੀਲ ਨਹੀਂ ਕਰ ਸਕਦਾ ਜਾਂ ਉਸ ਦਾ ਖਰਚਾ ਨਹੀਂ ਕਰ ਸਕਦਾ ਤਾਂ ਉਸ ਨੂੰ ਸਰਕਾਰ ਵੱਲੋਂ ਇਹ ਲੀਗਲ ਸਰਵਿਸ ਦਿੱਤੀ ਜਾਵੇਗੀ। ਸਾਡੇ ਵੱਲੋਂ ਇਕ ਸਪੈਸ਼ਲ ਲੋਕ ਅਦਾਲਤ 12 ਨਵੰਬਰ ਸ਼ਨੀਵਾਰ ਨੂੰ ਜ਼ਿਲ੍ਹਾ ਕਚਹਿਰੀ ਵਿਚ ਲਗਾਈ ਜਾ ਰਹੀ ਹੈ। ਉਨ੍ਹਾਂ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਦੋ ਹਜ਼ਾਰ ਦੇ ਕਰੀਬ ਕੇਸ ਲਗਾਏ ਜਾ ਰਹੇ ਹਨ ਜਿਨ੍ਹਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਲੋਕ ਅਦਾਲਤ ਵਿੱਚ ਬੈਂਚ ਲੱਗਣਗੇ ਜਿਸ ਵਿਚ ਲੇਬਰ ਲੋਕ ਅਦਾਲਤ  ਅਤੇ ਪਰਮਾਨੈਂਟ ਲੋਕ ਅਦਾਲਤ ਦਾ ਬੈਂਚ ਵੀ ਲੱਗੇਗਾ  ਅਤੇ ਰੈਵਨਿੳ ਲੋਕ ਅਦਾਲਤ ਦਾ ਬੈਂਚ ਵੀ ਲੱਗੇਗਾ। ਜ਼ਿਲ੍ਹਾ ਹੈੱਡਕੁਆਰਟਰ 'ਤੇ ਵੀ ਲਗਾਇਆ ਜਾਵੇਗਾ ਜਿਨ੍ਹਾਂ ਵਿਚ ਇਨ੍ਹਾਂ ਦੇ ਕੇਸ ਲਗਾਏ ਜਾਣਗੇ। ਸੈਸ਼ਨ ਜੱਜ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕੇਸ ਇਸ ਲੋਕ ਅਦਾਲਤ ਵਿਚ ਲਗਾਓ ਤਾਂ ਜੋ ਤੁਹਾਡੇ ਕੇਸਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜਿਹੜੇ ਕੇਸ ਲਗਾਏ ਜਾਣਗੇ ਉਨ੍ਹਾਂ ਦਾ ਲੋਕ ਅਦਾਲਤ ਵਿੱਚ ਹੀ ਨਿਪਟਾਰਾ ਕੀਤਾ ਜਾਵੇਗਾ। ਉਸ ਕੇਸ ਦੀ ਕਿਸੇ ਵੀ ਕੋਰਟ ਵਿਚ ਕੋਈ ਅਪੀਲ ਦਲੀਲ ਨਹੀਂ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement