'ਮੱਧ ਪ੍ਰਦੇਸ਼ ਵਾਸੀਉ ਹੱਥ ਪੰਜੇ ਨੂੰ ਵੋਟ ਪਾਇਉ'
Published : Nov 2, 2020, 6:45 am IST
Updated : Nov 2, 2020, 6:45 am IST
SHARE ARTICLE
image
image

'ਮੱਧ ਪ੍ਰਦੇਸ਼ ਵਾਸੀਉ ਹੱਥ ਪੰਜੇ ਨੂੰ ਵੋਟ ਪਾਇਉ'

ਭਾਜਪਾ ਨੇਤਾ ਸਿੰਧੀਆ ਦੀ ਜ਼ੁਬਾਨ ਨੇ ਖਾਧਾ ਟਪਲਾ

ਭੋਪਾਲ, 1 ਨਵੰਬਰ : ਕਾਂਗਰਸ ਵਿਚੋਂ ਭਾਜਪਾ 'ਚ ਛਾਲ ਮਾਰਨ ਵਾਲੇ ਰਾਜ ਸਭਾ ਮੈਂਬਰ ਜੋਤੀਰਾਦਿੱਤਿਆ ਸਿੰਧੀਆ ਦੀ ਜ਼ੁਬਾਨ ਟਪਲਾ ਖਾ ਗਈ ਤੇ ਉਨ੍ਹਾਂ ਨੇ ਮੱਧ ਪ੍ਰਦੇਸ਼ ਵਿਚ 3 ਨਵੰਬਰ ਦੀਆਂ ਜ਼ਿਮਨੀ ਚੋਣਾਂ ਲਈ ਚੋਣ ਰੈਲੀ ਦੌਰਾਨ ਕਾਂਗਰਸ ਨੂੰ ਵੋਟ ਪਾਉਣ ਲਈ ਅਪੀਲ ਕਰ ਦਿਤੀ। ਸੋਸ਼ਲ ਮੀਡੀਆ 'ਤੇ ਵੀਡੀਉ ਵਾਇਰਲ ਹੋਈ ਹੈ ਜਿਸ ਵਿਚ ਸਿੰਧੀਆ ਸਨਿਚਰਵਾਰ ਨੂੰ ਗਵਾਲੀਅਰ ਦੇ ਡਬਰਾ ਤੋਂ ਭਾਜਪਾ ਉਮੀਦਵਾਰ ਇਮਰਤੀ ਦੇਵੀ ਦੇ ਹੱਕ ਵਿਚ ਰੈਲੀ ਦੌਰਾਨ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ। ਵੀਡੀਉ ਵਿਚ ਸਿੰਧੀਆ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ, “ਮੇਰੇ ਡਬਰਾ ਦੇ ਲੋਕੋ, ਅਪਣੇ ਹੱਥ ਉਪਰ ਚੁੱਕ ਕੇ ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਅਤੇ ਮੈਨੂੰ ਯਕੀਨ ਦਿਵਾਉ ਕਿ ਤੁਸੀਂ 3 ਨਵੰਬਰ ਨੂੰ 'ਹੱਥ ਪੰਜੇ' ਦਾ ਬਟਨ ਦਬਾਉਂਗੇ।''
ਹਾਲਾਂਕਿ, ਭਾਜਪਾ ਨੇਤਾ ਨੇ ਤੁਰਤ ਅਪਣੀ ਗ਼ਲਤੀ ਨੂੰ ਸੋਧਿਆ ਅਤੇ ਲੋਕਾਂ ਨੂੰ ਭਾਜਪਾ ਦੇ ਚਿੰਨ੍ਹ 'ਕਮਲ' ਨੂੰ ਵੋਟ ਪਾਉਣ ਦੀ ਅਪੀਲ ਕਰ ਦਿਤੀ। ਕਾਂਗਰਸ ਦੇ ਟਵਿੱਟਰ ਹੈਂਡਲ ਨੇ ਇਸ ਵੀਡੀਉ ਨੂੰ ਸਾਂਝਾ ਕਰਦਿਆਂ ਕਿਹਾ, 'ਸਿੰਧੀਆ ਜੀ, ਮੱਧ ਪ੍ਰਦੇਸ਼ ਦੇ ਲੋਕ ਤੁਹਾਨੂੰ ਭਰੋਸਾ ਦਿਵਾਉਂਦੇ ਹਨ ਕਿ ਉਹ 'ਹੱਥ ਪੰਜੇ ਦਾ ਬਟਨ ਹੀ ਦਬਾਉਣਗੇ।' (ਏਜੰਸੀ)imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement