ਯੂ.ਪੀ.ਆਈ. ਲੈਣ-ਦੇਣ 'ਚ ਭਾਰਤ ਦਾ ਨਵਾਂ ਰਿਕਾਰਡ, ਅਗੱਸਤ 'ਚ ਹੋਈ 10.73 ਕਰੋੜ ਦੀ ਟ੍ਰਾਂਜੈਕਸ਼ਨ
Published : Sep 2, 2022, 12:31 am IST
Updated : Sep 2, 2022, 12:31 am IST
SHARE ARTICLE
image
image

ਯੂ.ਪੀ.ਆਈ. ਲੈਣ-ਦੇਣ 'ਚ ਭਾਰਤ ਦਾ ਨਵਾਂ ਰਿਕਾਰਡ, ਅਗੱਸਤ 'ਚ ਹੋਈ 10.73 ਕਰੋੜ ਦੀ ਟ੍ਰਾਂਜੈਕਸ਼ਨ

ਨਵੀਂ ਦਿੱਲੀ, 1 ਸਤੰਬਰ : ਯੂ.ਪੀ.ਆਈ. ਦੇ ਰਾਹੀਂ ਡਿਜ਼ੀਟਲ ਭੁਗਤਾਨ ਲੈਣ-ਦੇਣ ਦਾ ਮੁੱਲ ਇਸ ਸਾਲ 'ਚ ਵਧ ਕੇ 10,73 ਲੱਖ ਕਰੋੜ ਰੁਪਏ ਹੋ ਗਿਆ ਹੈ | ਜੁਲਾਈ 'ਚ ਯੂ.ਪੀ.ਆਈ. ਆਧਾਰਿਤ ਡਿਜ਼ੀਟਲ ਲੈਣ-ਦੇਣ ਦਾ ਮੁੱਲ 10.63 ਲੱਖ ਕਰੋੜ ਰੁਪਏ ਰਿਹਾ ਸੀ | ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐਨ.ਪੀ.ਸੀ.ਆਈ.) ਦੇ ਅੰਕੜਿਆਂ ਮੁਤਾਬਕ ਇਸ ਸਾਲ ਅਗੱਸਤ ਮਹੀਨੇ ਦੇ ਦੌਰਾਨ ਯੂ.ਪੀ.ਆਈ. ਦੇ ਮਾਧਿਅਮ ਨਾਲ ਕੁੱਲ 6.57 ਅਰਬ (657 ਕਰੋੜ) ਲੈਣ-ਦੇਣ ਹੋਏ, ਜੋ ਪਿਛਲੇ ਮਹੀਨੇ 'ਚ 6.28 ਅਰਬ ਰਿਹਾ ਸੀ | 
ਜੂਨ 'ਚ 10.14 ਲੱਖ ਕਰੋੜ ਰੁਪਏ ਦੇ 5.86 ਅਰਬ ਲੈਣ-ਦੇਣ ਹੋਏ ਸਨ | ਾਫਛੀ ਢਾਂਚੇ ਦੇ ਅੰਕੜਿਆਂ 'ਤੇ ਗੌਰ ਕਰਨ 'ਤੇ ਪਤਾ ਚੱਲਦਾ ਹੈ ਕਿ ਤੁਰੰਤ ਟ੍ਰਾਂਸਫਰ-ਆਧਾਰਿਤ ਆਈ.ਐੱਮ.ਪੀ.ਐੱਸ. ਦੇ ਰਾਹੀਂ ਅਗਸਤ 'ਚ ਲੈਣ-ਦੇਣ ਦਾ ਮੁੱਲ 4.46 ਲੱਖ ਕਰੋੜ ਰੁਪਏ ਰਿਹਾ |  ਅਗਸਤ 'ਚ ਆਈ.ਐੱਮ.ਪੀ.ਐੱਸ.ਦੇ ਰਾਹੀਂ ਕੁੱਲ 46.69 ਕਰੋੜ ਲੈਣ-ਦੇਣ ਹੋਏ | ਜੁਲਾਈ 'ਚ ਇਹ ਕੁੱਲ 46.08 ਕਰੋੜ ਲੈਣ-ਦੇਣ 'ਤੇ 4.45 ਲੱਖ ਕਰੋੜ ਰੁਪਏ ਰਿਹਾ ਸੀ | ਟੋਲ ਪਲਾਜ਼ਾ 'ਤੇ ਅਗਸਤ 'ਚ ਢਅਸ਼ਠਅਘ ਦੇ ਰਾਹੀਂ 4,245 ਕਰੋੜ ਰੁਪਏ ਦਾ ਲੈਣ-ਦੇਣ ਹੋਇਆ, ਜੋ ਪਿਛਲੇ ਮਹੀਨੇ 'ਚ 4,162 ਕਰੋੜ ਰੁਪਏ ਸੀ | (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement