ਇਹ ਕੁੜੀ ਹੋਈ ਪੰਜਾਬ ਦੇ ਪੁੱਤ ਸੋਨੂੰ ਸੂਦ ਦੀ ਫ਼ੈਨ, ਕਾਰਟੂਨ ਜ਼ਰੀਏ ਕੀਤੀ ਪ੍ਰਸ਼ੰਸਾ
Published : Sep 2, 2020, 6:36 am IST
Updated : Sep 2, 2020, 6:36 am IST
SHARE ARTICLE
image
image

ਇਹ ਕੁੜੀ ਹੋਈ ਪੰਜਾਬ ਦੇ ਪੁੱਤ ਸੋਨੂੰ ਸੂਦ ਦੀ ਫ਼ੈਨ, ਕਾਰਟੂਨ ਜ਼ਰੀਏ ਕੀਤੀ ਪ੍ਰਸ਼ੰਸਾ

ਚੰਡੀਗੜ੍ਹ, 1 ਸਤੰਬਰ (ਸਪੋਕਸਮੈਨ ਟੀਵੀ) : ਸੋਨੂੰ ਸੂਦ ਪੰਜਾਬ ਦਾ ਉਹ ਪੁੱਤ ਹੈ ਜਿਸ ਦਾ ਅੱਜ ਹਰ ਕੋਈ ਫ਼ੈਨ ਹੈ ਭਾਵੇ ਕਿ ਸੋਨੂੰ ਅਕਸਰ ਹੀ ਫ਼ਿਲਮਾਂ ਵਿਚ ਵਿਲੇਨ ਦੇ ਕਿਰਦਾਰ 'ਚ ਨਜ਼ਰ ਆਇਆ ਪਰ ਅੰਤ ਕੋਰੋਨਾ ਦੌਰ 'ਚ ਉਹ ਕਈ ਜ਼ਿੰਦਗੀਆਂ ਲਈ ਅਸਲ ਹੀਰੋ ਬਣਿਆ। ਸੋਨੂੰ ਸੂਦ ਨੇ ਹਰ ਤਰ੍ਹਾਂ ਦੇ ਲੋੜਵੰਦ ਦੀ ਮਦਦ ਕੀਤੀ ਫਿਰ ਚਾਹੇ ਉਹ ਸਕੂਲੀ ਬੱਚੇ ਹੋਣ ਜਾਂ ਫਿਰ ਲੌਕਡਾਊਨ ਦੌਰਾਨ ਅਪਣੇ ਘਰ ਜਾਣ ਲਈ ਤਰਸਦਾ ਕੋਈ ਮਜ਼ਦੂਰ ਤੇ ਹਾਲ ਹੀ ਵਿਚ ਸੋਨੂੰ ਸੂਦ ਬਾਰੇ ਇਕ ਹੋਰ ਅਨੋਖੀ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਇਕ ਲੜਕੀ ਸੋਨੂੰ ਸੂਦ ਦੀ ਵੱਡੀ ਫ਼ੈਨ ਹੈ। ਸੋਨੂੰ ਦੀ ਫ਼ੈਨ ਦਾ ਨਾਮ ਹੈ ਦਲਜੀਤ ਕੌਰ ਸੰਧੂ। ਦਰਅਸਲ ਦਲਜੀਤ ਕੌਰ ਸੰਧੂ ਨੇ ਸੋਨੂੰ ਸੂਦ ਦੀਆਂ ਕੁਝ ਕਾਰਟੂਨ ਵਾਲੀਆਂ ਤਸਵੀਰਾਂ ਬਣਾਈਆਂ ਹਨ ਜਿਸ ਵਿਚ ਉਹ ਹਰ ਇਕ ਕੰਮ ਦਿਖਾਇਆ ਗਿਆ ਹੈ ਜੋ ਕਿ ਸੋਨੂੰ ਸੂਦ ਨੇ ਗ਼ਰੀਬਾਂ ਜਾਂ ਲੋੜਵੰਦਾਂ ਲਈ ਕੀਤਾ। ਪਹਿਲੇ ਕਾਰਟੂਨ ਵਿਚ ਸੋਨੂੰ ਸੂਦ ਤੇ ਉਨ੍ਹਾਂ ਦੇ ਦੋਸਤ ਕਰਨ ਗਿਲਹੋਤਰਾ ਨਜ਼ਰ ਆ ਰਹੇ ਹਨ ਤੇ ਨਾਲ ਹੀ ਹਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਨਜ਼ਰ ਆ ਰਹੀਆਂ ਹਨ। ਜਿਨਾਂ 'ਚ ਜ਼ਿਕਰ ਹੋ ਰਿਹਾ ਹੈ ਉਸ ਕੋਰੋਨਾ ਵੈਕਸੀਨ ਦਾ ਜੋ ਅਜੇ ਤਕ ਨਹੀਂ ਮਿਲੀ। ਇਸ ਕਾਰਟੂਨ ਵਿਚ ਵੈਕਸੀਨ ਦਾ ਇੰਤਜ਼ਾਰ ਕਰਨ ਵਾਲਿਆ ਨੂੰ ਸੋਨੂੰ ਸੂਦ ਕਹਿ ਰਹੇ ਨੇ 'ਕਿਸ ਕਾ ਹੈ ਯੇ ਤੁਮਕੋ ਇੰਤਜਾਰ ਮੈਂ ਹੂੰ ਨਾ' ਅਗਲੇ ਕਾਰਟੂਨ ਜਰੀਏ ਸਾਰੀ ਉਹ ਕਹਾਣੀ ਦਰਸਾਈ ਗਈ ਹੈ ਕਿ ਕਿਸ ਤਰ੍ਹਾਂ ਸੋਨੂੰ ਸੂਦ ਉਹਨਾਂ ਵਿਦਿਆਰਥੀਆਂ ਦੀ ਮਦਦ ਕਰ ਰਹੇ ਨੇ ਜਿਨ੍ਹਾਂ ਕੋਲ ਸਮਾਰਟਫੋਨ ਨਾ ਹੋਣ ਕਰ ਕੇ ਉਹ ਪੜ੍ਹਾਈ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿਦਿਆਰਥੀਆਂ ਦੀ ਮਦਦ ਕਰਨ ਲਈ ਜਰਨਲਿਸਟ ਹਿਨਾ ਨੇ ਟਵੀਟ ਕੀਤਾ ਸੀ ਜਿਸ ਨੇ ਇਨ੍ਹਾਂ ਵਿਦਿਆਰਥੀਆਂ ਦਾ ਹਾਲ ਅੱਖੀ ਦੇਖਿਆ, ਫਿਰ ਇਨ੍ਹਾਂ ਦਾ ਦਰਦ ਬਿਆਨਣ ਲਈ ਕਹਾਣੀ ਲਿਖੀ ਤੇ ਅੰਤ ਵਿਚ ਸੋਨੂੰ ਸੂਦ ਤੇ ਕਰਨ ਗਿਲਹੋਤਰਾ ਨੂੰ ਟੈਗ ਕਰ ਦਿਤਾ।ਜਦ ਸੋਨੂੰ ਸੂਦ ਨੂੰ ਇਸ ਬਾਰੇ ਚਲਦਾ ਹੈ ਤਾਂ ਸੋਨੂੰ ਸੂਦ ਨੇ ਵਿਦਿਆਰਥੀਆਂ ਨੂੰ ਅਗਲੇ ਦਿਨ ਹੀ ਸਮਾਰਟ ਫੋਨ ਭੇਜਣ ਦੀ ਤਿਆਰੀ ਕੀਤੀ ਤੇ ਅਗਲੇ ਹੀ ਦਿਨ ਵਿਦਿਆਰਥੀਆਂ ਨੂੰ ਸਮਾਰਟਫੋਨ ਮਿਲ ਵੀ ਜਾਂਦੇ ਹਨ। ਸੋਨੂੰ ਸੂਦ ਦਾ ਜਾਦੂ ਅੱਜ ਸਭ ਦੇ ਸਿਰ ਚੜ੍ਹ ਬੋਲ ਰਿਹਾ ਹੈ ਪਰ ਇਹ ਅਦਾਕਾਰੀ ਕਰ ਕੇ ਨਹੀਂ ਸਗੋਂ ਲੋਕ ਸੇਵਾ ਕਰ ਕੇ ਹੈ ਜਿਸ ਬਾਰੇ ਸੋimageimageਨੂੰ ਕਹਿੰਦੇ ਹਨ ਕਿ ਇਹੀ ਕਰ ਕੇ ਤਾਂ ਸੁਕੂਨ ਮਿਲਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement