Sikh warrior Films: ਸਿੱਖ ਯੋਧਿਆਂ 'ਤੇ ਨਹੀਂ ਬਣਨਗੀਆਂ ਫ਼ਿਲਮਾਂ: ਜਥੇਦਾਰ ਕੁਲਦੀਪ ਗੜਗੱਜ
Published : May 2, 2025, 5:55 pm IST
Updated : May 2, 2025, 5:55 pm IST
SHARE ARTICLE
Sikh warrior Films in punjabinews No films will be made on Sikh warriors: Jathedar Kuldeep Gargajj
Sikh warrior Films in punjabinews No films will be made on Sikh warriors: Jathedar Kuldeep Gargajj

'ਇੱਕਤਰਤਾ 'ਚ ਸਾਰਿਆਂ ਦੇ ਲਏ ਗਏ ਸੁਝਾਅ'

Sikh warrior Films : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਯੋਧਿਆਂ ਦੀਆਂ ਫਿਲਮਾਂ ਨੂੰ ਲੈ ਕੇ ਇਕੱਤਰਤਾ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਯੋਧਿਆ ਦੀਆਂ ਜੀਵਨੀਆਂ ਉੱਤੇ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ।

ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਅੱਜ ਸਿੱਖ ਜਥੇਬੰਦੀਆਂ ਸੰਪਰਦਾਵਾਂ ਸੰਸਥਾਵਾਂ ਸਭਾ ਸੁਸਾਇਟੀਆਂ ਅਤੇ ਕੌਮੀ ਮਾਮਲਿਆਂ ਪ੍ਰਤੀ ਸਜੀਦਾ ਸਿੱਖ ਬੁੱਧੀਜੀਵੀਆਂ ਅਤੇ ਵਿਦਵਾਨਾਂ ਦੀ ਇਕੱਤਰਤਾ ਹੋਈ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਸੁਝਾਅ ਲਏ ਗਏ ਹਨ ਅਤੇ ਆਖਰੀ ਫੈਸਲਾ ਪੰਥਕ ਪਰੰਪਰਾਵਾਂ ਦੀ ਰੋਸ਼ਨੀ ਤੇ ਹੀ ਲਿਆ ਜਾਵੇਗਾ।

ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਦਿਨ ਹੀ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਵੱਲੋਂ ਹਰੀ ਸਿੰਘ ਨਲੂਆ ਤੇ ਫਿਲਮ ਬਣਾਉਣ ਦਾ ਗੱਲ ਕੀਤੀ ਗਈ ਹੈ। ਅਤੇ ਅਸੀਂ ਉਸ ਦਾ ਵਿਰੋਧ ਕਰਦੇ ਹਾਂ ਕਿਉਂਕਿ ਹਰੀ ਸਿੰਘ ਨਲੂਆ ਸਿੱਖ ਇਤਿਹਾਸ ਦਾ ਹਿੱਸਾ ਹੈ।  ਉਨ੍ਹਾਂ ਨੇ ਕਿਹਾ ਹੈ ਕਿ ਆਪਣੇ ਵਪਾਰੀਕ ਹਿੱਤਾਂ ਦੇ ਮੱਦੇ ਨਜ਼ਰ ਅਜਿਹੀਆਂ ਫਿਲਮਾਂ ਬਣਾਉਣ ਦੇ ਐਲਾਨ ਤੇ ਅੱਜ ਇਕੱਤਰਤਾ ਤੇ ਚਿੰਤਾ ਜਾਹਿਰ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕੁਝ ਸਾਲ ਪਹਿਲਾਂ ਵੀ ਇਸ ਸਬੰਧ ਵਿੱਚ ਮਤੇ ਪਏ ਹੋਏ ਹਨ ਜਿਸ ਵਿੱਚ 1934 ਚ ਗੁਰੂ ਸਾਹਿਬਾਨ ਸ਼ਹੀਦਾਂ ਜਾਂ ਧਾਰਮਿਕ ਸ਼ਖਸੀਅਤਾਂ ਦੇ ਕਿਰਦਾਰ ਤੇ ਫਿਲਮਾਂ ਦੀ ਆਗਿਆ ਨਹੀਂ ਸੀ ਦਿੱਤੀ ਗਈ ਅਤੇ ਵੱਖ-ਵੱਖ ਸਮੇਂ ਦੌਰਾਨ ਅਜਿਹੇ ਮਤੇ ਪਾਸ ਕੀਤੇ ਗਏ ਹਨ। ਉਹਨਾਂ ਕਿਹਾ ਹਰ ਅਜਿਹੀ ਫਿਲਮ ਲਈ ਸ਼੍ਰੋਮਣੀ ਕਮੇਟੀ ਤੋਂ ਪਾਸ ਕਰਵਾਉਣਾ ਲਾਜ਼ਮੀ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜਲਦੀ ਹੀ ਇੱਕ ਕਮੇਟੀ ਦਾ ਗਠਨ ਕਰਕੇ ਇੱਕ ਮਸਾਂਦਾ ਤਿਆਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਿੱਖੀ ਦੇ ਪ੍ਰਚਾਰ ਲਈ ਫਿਲਮਾਂ ਦੀ ਕੋਈ ਲੋੜ ਨਹੀਂ ਸਿੱਖੀ ਦੇ ਪ੍ਰਚਾਰ ਲਈ ਕਿਰਦਾਰ ਦੀ ਜਰੂਰਤ ਹੈ। ਅਤੇ ਸਿੱਖ ਦਾ ਕਿਰਦਾਰ ਖੁਦ ਹੀ ਸਿੱਖ ਤਿਆਰ ਕਰਦਾ ਹੈ।
 ਉਹਨਾਂ ਕਿਹਾ ਪੰਜ ਪਾਣੀਆਂ ਦੇ ਨਾਂ ਤੇ ਪੰਜਾਬ ਦਾ ਨਾਮ ਬਣਿਆ ਸੀ। ਅਤੇ ਜਦੋਂ ਹੜ ਆਉਂਦੇ ਹਨ ਉਦੋਂ ਪੰਜਾਬ ਨੂੰ ਨੁਕਸਾਨ ਹੁੰਦਾ ਹੈ। ਫਿਲਹਾਲ ਪੰਜਾਬ ਕੋਲ ਆਪਣੀ ਖੇਤੀ ਲਈ ਲੋੜਿੰਦਾ ਪਾਣੀ ਨਹੀਂ ਪੰਜਾਬ ਦੇ ਪਾਣੀਆਂ ਤੇ ਸਿਰਫ ਪੰਜਾਬ ਦਾ ਹੀ ਹੱਕ ਹੈ। ਅਤੇ ਜਿਸ ਪੰਜਾਬ ਨੇ ਸਾਰੇ ਦੇਸ਼ ਦਾ ਢਿੱਡ ਭਰਿਆ ਉਸ ਪੰਜਾਬ ਨੂੰ ਬੰਜਰ ਨਹੀਂ ਹੋਣ ਦਿੱਤਾ ਜਾਵੇਗਾ।

(For more news apart from Sikh warrior Films Jathedar Kuldeep Gargajj news in  Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement