Fazilka News : ਖੇਤ 'ਚੋਂ ਮਿਲੀ ਕੈਂਟਰ ਚਾਲਕ ਦੀ ਲਾਸ਼ ,ਪਰਿਵਾਰਕ ਮੈਂਬਰਾਂ ਨੇ ਜਤਾਇਆ ਕਤਲ ਦਾ ਖਦਸ਼ਾ
Published : May 2, 2024, 9:11 pm IST
Updated : May 2, 2024, 9:11 pm IST
SHARE ARTICLE
 Canter Drivers
Canter Drivers

ਪਿਤਾ ਨੇ ਦੱਸਿਆ ਕੱਲ੍ਹ ਸਵੇਰੇ ਘਰੋਂ ਨਿਕਲਿਆ ਸੀ ਵਾਪਸ ਘਰ ਨਹੀਂ ਆਇਆ

Fazilka News : ਫਾਜ਼ਿਲਕਾ ਜ਼ਿਲੇ ਦੇ ਜਲਾਲਾਬਾਦ ਦੇ ਪਿੰਡ ਟਿਵਾਣਾ ਨੇੜੇ ਇਕ ਖੇਤ 'ਚੋਂ ਕੈਂਟਰ ਚਾਲਕ ਦੀ ਲਾਸ਼ ਮਿਲਣ 'ਤੇ ਸਨਸਨੀ ਫੈਲ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਹਸਪਤਾਲ ਪੁੱਜੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਹੱਤਿਆ ਦਾ ਆਰੋਪ ਲਾਇਆ ਹੈ। ਮ੍ਰਿਤਕ ਦੀ ਪਛਾਣ ਸਾਰਜ ਪੁੱਤਰ ਜਰਨੈਲ ਸਿੰਘ ਵਜੋਂ ਹੋਈ ਹੈ।

ਕਤਲ ਕੀਤੇ ਜਾਣ ਦਾ ਖਦਸ਼ਾ 

ਸਰਕਾਰੀ ਹਸਪਤਾਲ ਪੁੱਜੇ ਮ੍ਰਿਤਕ ਸਾਰਜ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਸਾਰਜ ਕੈਂਟਰ ਚਾਲਕ ਦਾ ਕੰਮ ਕਰਦਾ ਹੈ। ਉਹ ਕੱਲ੍ਹ ਸਵੇਰੇ ਘਰੋਂ ਨਿਕਲਿਆ ਸੀ। ਉਸ ਨੇ ਰਾਤ ਨੂੰ ਕੈਂਟਰ ਖਾਲੀ ਕਰਕੇ ਵਾਪਸ ਆਉਣਾ ਸੀ, ਜਦੋਂ ਉਹ ਵਾਪਸ ਨਹੀਂ ਆਇਆ ਤਾਂ ਉਸ ਦੀ ਭਾਲ ਕੀਤੀ ਗਈ। 

ਇਸ ਦੌਰਾਨ ਪਿੰਡ ਟਿਵਾਣਾ ਦੇ ਬਾਹਰ ਸੁਸਾਇਟੀ ਦਫ਼ਤਰ ਦੇ ਪਿੱਛੇ ਖੇਤ ਵਿੱਚੋਂ ਸਾਰਜ ਦੀ ਲਾਸ਼ ਬਰਾਮਦ ਹੋਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ। ਉਨ੍ਹਾਂ ਨੂੰ ਸ਼ੱਕ ਹੈ ਕਿ ਉਸਦੀ ਹੱਤਿਆ ਕੀਤੀ ਗਈ ਹੈ। ਮ੍ਰਿਤਕ ਸਾਰਜ ਸ਼ਾਦੀਸ਼ੁਦਾ ਸੀ ਅਤੇ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਿਆ ਹੈ।

ਦੂਜੇ ਪਾਸੇ ਇਸ ਸਬੰਧੀ ਥਾਣਾ ਜਲਾਲਾਬਾਦ ਦੇ ਐਸ.ਐਚ.ਓ ਅੰਗਰੇਜ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ ਅਤੇ ਮੌਤ ਦੇ ਕਾਰਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। 

Location: India, Punjab, Fazilka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement