40 ਮੁਕਤਿਆਂ ਤੇ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਤ ਮਹਾਨ ਸ਼ਹੀਦੀ ਜੋੜ ਮੇਲਾ
Published : May 2, 2020, 2:05 pm IST
Updated : May 2, 2020, 2:05 pm IST
SHARE ARTICLE
File Photo
File Photo

ਮੁਕਤਸਰ ਵਿਖੇ 3 ਮਈ ਐਤਵਾਰ ਮਨਾਇਆ ਜਾਵੇਗਾ : ਜਥੇਦਾਰ

ਅੰਮ੍ਰਿਤਸਰ, 1 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਅਕਾਲ ਤਖ਼ਤ ਸਾਹਿਬ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਦਸਿਆ ਕਿ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਅਤੇ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਤ ਹਰ ਸਾਲ 21 ਵਿਸਾਖ ਨੂੰ ਮਹਾਨ ਸ਼ਹੀਦੀ ਜੋੜ ਮੇਲੇ ਮਨਾਏ ਜਾਂਦੇ ਹਨ। ਇਸ ਵਾਰ ਵੀ 21 ਵਿਸਾਖ 3 ਮਈ ਐਤਵਾਰ ਨੂੰ ਇਹ ਪਾਵਨ ਇਤਿਹਾਸਕ ਦਿਹਾੜਾ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਮਨਾਇਆ ਜਾਣਾ ਹੈ, ਪਰ ਕੋਰੋਨਾ ਵਾਇਰਸ ਕਾਰਨ ਫੈਲੀ ਹੋਈ ਮਹਾਮਾਰੀ ਦੇ ਮੱਦੇਨਜ਼ਰ ਲਾਕਡਾਊਨ ਤੇ ਕਰਫ਼ਿਊ ਕਰ ਕੇ ਵੱਡਾ ਇਕੱਠ ਸੰਗਤ ਦਾ ਹੋਣਾ ਅਸੰਭਵ  ਹੈ

ਪਰ ਫਿਰ ਵੀ ਬਹੁਤ ਸਾਰੇ ਚੈਨਲਾਂ ਤੋਂ ਜੋ ਉਥੇ ਗੁਰਮਤਿ ਸਮਾਗਮ ਹੋ ਰਹੇ ਨੇ, ਉਨ੍ਹਾਂ ਦਾ ਸਿੱਧਾ ਪ੍ਰਸਾਰਨ ਸਿੱਖ ਸੰਗਤਾਂ ਤਕ ਪਹੁੰਚਾਉਣ ਵਾਸਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਪ੍ਰਬੰਧਕਾਂ ਨੇ ਉਪਰਾਲਾ ਕੀਤਾ ਹੈ। ਜਥੇਦਾਰ ਮੁਤਾਬਕ 3 ਮਈ ਐਤਵਾਰ ਸਵੇਰੇ 9 ਵਜੇ ਰਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਭਾਈ ਸਾਹਿਬ ਭਾਈ ਸ਼ੌਕੀਨ ਸਿੰਘ, ਭਾਈ ਸਾਹਿਬ ਭਾਈ ਗੁਰਕੀਰਤ ਸਿੰਘ, ਵਿਸੇਸ਼ ਤੌਰ 'ਤੇ ਕੀਰਤਨ ਦੁਆਰਾ ਹਾਜ਼ਰੀਆਂ ਭਰਨਗੇ। ਉਨ੍ਹਾਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਅਪਣੇ-ਅਪਣੇ ਘਰਾਂ ਵਿਚ ਬੈਠ ਕੇ ਸਿੱਧੇ ਪ੍ਰਸਾਰਨ ਰਾਹੀਂ ਇਸ ਗੁਰਮਤਿ ਸਮਾਗਮ ਦਾ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤਕ ਸਿੱਧਾ ਪ੍ਰਸਾਰਨ ਅਪਣੇ ਘਰ ਵਿਚ ਦੇਖ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸੱਭ ਨੂੰ ਬੇਨਤੀ ਕੀਤੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement