ਬਲਕੌਰ ਸਿੰਘ ਸਿੱਧੂ ਨੇ ਕੀਤਾ ਲਾਰੈਂਸ ਬਿਸ਼ਨੋਈ ਨੂੰ ਚੈਲੇਂਜ!

By : KOMALJEET

Published : Apr 2, 2023, 9:12 pm IST
Updated : Apr 2, 2023, 9:12 pm IST
SHARE ARTICLE
Balkaur singh sidhu
Balkaur singh sidhu

'ਜੇ ਤੂੰ ਇੰਨਾ ਤਾਕਤਵਰ ਹੈਂ ਤਾਂ ਕਿਤੇ ਮੈਨੂੰ ਇਕੱਲਾ ਟੱਕਰ ਕੇ ਦੇਖ ਲਈਂ, ਸ਼ੁੱਭਦੀਪ ਨਾਲੋਂ ਤਕੜੀ ਟੱਕਰ ਦੇ ਕੇ ਜਾਵਾਂਗਾ'

ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਅਸੀਂ ਆਪਣੇ ਪੁੱਤ ਲਈ ਇਨਸਾਫ ਮੰਗ ਰਹੇ ਹਾਂ ਪਰ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਿਹੜੇ ਦੋਸ਼ੀ ਹਨ ਉਨ੍ਹਾਂ ਦੀਆਂ ਵੀਡੀਓ ਅਤੇ ਇੰਟਰਵਿਊ ਜੇਲ੍ਹ ਵਿਚੋਂ ਕਿਵੇਂ ਹੋ ਰਹੀਆਂ ਹਨ?

ਬਲਕੌਰ ਸਿੰਘ ਨੇ ਲਾਰੈਂਸ ਬਿਸ਼ਨੋਈ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਮੇਰੀ ਸਕਿਊਰਿਟੀ ਅੱਜ ਹੀ ਵਾਪਸ ਕਰ ਦਿਓ। ਮੈਂ 57 ਸਾਲ ਦਾ ਹੋ ਗਿਆ ਹਾਂ। ਲਾਰੈਂਸ, ਜੇ ਤੂੰ ਇੰਨਾ ਤਾਕਤਵਰ ਹੈਂ ਤਾਂ ਕਿਤੇ ਮੈਨੂੰ ਇਕੱਲਾ ਟੱਕਰ ਕੇ ਦੇਖ ਲਈਂ, ਸ਼ੁੱਭਦੀਪ ਨਾਲੋਂ ਤਕੜੀ ਟੱਕਰ ਦੇ ਕੇ ਜਾਵਾਂਗਾ। 

ਉਨ੍ਹਾਂ ਅੱਗੇ ਕਿਹਾ ਕਿ ਮੈਂ ਵਾਅਦੇ ਨਾਲ ਇਹ ਗੱਲ ਕਹਿੰਦਾ ਕਿ ਜੇ ਮੈਂ ਤੇਰੇ ਅੱਗੇ ਗੋਡੇ ਟੇਕ ਜਾਵਾਂ ਤਾਂ ਮੇਰੀ ਲਾਸ਼ ਨੂੰ ਠੁੱਡਾ ਮਾਰ ਕੇ ਜਾਇਓ।  ਬਲਕੌਰ ਸਿੰਘ ਨੇ ਕਿਹਾ ਕਿ ਅਸੀਂ ਮਰੇ ਹੋਏ ਨਹੀਂ ਅਜੇ, ਨਾ ਹੀ ਸਰਕਾਰ ਦੀਆਂ ਸਕਿਊਰਿਟੀਆਂ ਸਹਾਰੇ ਜਿਊਂਦੇ ਹਾਂ। 

ਬਲਕੌਰ ਸਿੰਘ ਨੇ ਕਿਹਾ ਕਿ ਦਸਮੇਸ਼ ਪਿਤਾ ਦਾ ਡੀਐਨਏ ਸਾਡੇ ਵਿੱਚ ਹੈ। ਦਸਵੇਂ ਪਿਤਾ ਦੇ ਬੱਚੇ ਹੋਣ ਕਰ ਕੇ ਅਸੀਂ ਜ਼ਾਲਮਾਂ ਤੋਂ ਨਹੀਂ ਡਰਦੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਬੱਚੇ ਸਿੱਧੂ ਲਈ ਇਨਸਾਫ ਲੈ ਕੇ ਰਹਾਂਗੇ। ਬਲਕੌਰ ਸਿੰਘ ਨੇ ਕਿਹਾ ਕਿ ਲਾਰੈਂਸ ਨੇ ਇੰਟਰਵਿਊ 'ਚ ਸਿੱਧੇ ਤੌਰ 'ਤੇ ਕਿਹਾ ਹੈ ਕਿ ਉਹ ਸਲਮਾਨ ਖਾਨ ਨੂੰ ਖੁਦ ਸਜ਼ਾ ਦੇਵੇਗਾ। ਉਹ ਅਦਾਲਤੀ ਪ੍ਰਣਾਲੀ ਨੂੰ ਨਹੀਂ ਸਮਝਦਾ। ਉਸ ਨੂੰ ਕਾਨੂੰਨ ਅਤੇ ਅਦਾਲਤ ਦਾ ਕੋਈ ਡਰ ਨਹੀਂ ਹੈ। ਲਾਰੈਂਸ ਬੜੇ ਆਰਾਮ ਨਾਲ ਇੰਟਰਵਿਊ ਦਿੰਦੇ ਹੋਏ ਮੂਸੇਵਾਲਾ ਦੀ ਮੌਤ ਦਾ ਮਜ਼ਾਕ ਉਡਾ ਰਿਹਾ ਸੀ।

ਪਿਛਲੇ 1 ਸਾਲ ਤੋਂ ਉਹ ਹਰ ਐਤਵਾਰ ਆਪਣੇ ਸਮਰਥਕਾਂ ਨਾਲ ਆਪਣੇ ਘਰ ਬੇਟੇ ਦੀ ਮੌਤ 'ਤੇ ਸੋਗ ਮਨਾਉਂਦੇ ਹਨ ਅਤੇ ਲਾਰੈਂਸ ਇਹ ਕਹਿ ਰਿਹਾ ਹੈ ਕਿ ਉਹ ਰੈਲੀਆਂ ਕੱਢ ਰਹੇ ਹਨ ਕਿ ਉਹ ਐਮਪੀ ਬਣਨਾ ਚਾਹੁੰਦੇ ਹਨ। ਸਰਕਾਰ ਹਰ ਮਾਮਲੇ ਵਿੱਚ ਕਮੇਟੀ ਬਣਾ ਕੇ ਮਾਮਲੇ ਨੂੰ ਦਬਾਉਂਦੀ ਹੈ। ਉਨ੍ਹਾਂ ਕਿਹਾ ਕਿ ਉਸ ਦਾ ਪੁੱਤਰ ਸਰਕਾਰ ਨੂੰ 2 ਕਰੋੜ ਦਾ ਟੈਕਸ ਅਦਾ ਕਰਦਾ ਰਿਹਾ ਸੀ, ਪਰ ਉਸ ਨੂੰ ਸਰਕਾਰ ਤੋਂ ਬਚਾਇਆ ਨਹੀਂ ਜਾ ਸਕਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement