ਖ਼ਾਲਿਸਤਾਨ ਪੱਖੀ ਪ੍ਰਚਾਰ ਨੂੰ ਲੈ ਕੇ ਬ੍ਰਿਟੇਨ ਵਿਚ ਖ਼ਾਲਸਾ ਟੀਵੀ ਦਾ ਲਾਇਸੈਂਸ ਹੋਇਆ ਮੁਅੱਤਲ
Published : Apr 2, 2022, 11:58 pm IST
Updated : Apr 2, 2022, 11:58 pm IST
SHARE ARTICLE
image
image

ਖ਼ਾਲਿਸਤਾਨ ਪੱਖੀ ਪ੍ਰਚਾਰ ਨੂੰ ਲੈ ਕੇ ਬ੍ਰਿਟੇਨ ਵਿਚ ਖ਼ਾਲਸਾ ਟੀਵੀ ਦਾ ਲਾਇਸੈਂਸ ਹੋਇਆ ਮੁਅੱਤਲ

ਲੰਡਨ, 2 ਅਪ੍ਰੈਲ : ਬਰਤਾਨੀਆ ਦੀ ਮੀਡੀਆ ਨਿਗਰਾਨੀ ਸੰਗਠਨ ਨੇ ਦੇਸ਼ ’ਚ ਖ਼ਾਲਸਾ ਟੀਵੀ (ਕੇਟੀਵੀ) ਦਾ ਪ੍ਰਸਾਰਣ ਲਾਇਸੈਂਸ ਮੁਅੱਤਲ ਕਰ ਦਿਤਾ। ਸੰਗਠਨ ਨੇ ਇਕ ਜਾਂਚ ’ਚ ਕੇਟੀਵੀ ਦੇ ਖ਼ਾਲਿਸਤਾਨ ਪੱਖੀ ਪ੍ਰਚਾਰ ’ਚ ਸ਼ਾਮਲ ਹੋਣ ਅਤੇ ਪ੍ਰਸਾਰਣ ਨਿਯਮਾਂ ਦੀ ਉਲੰਘਣਾ ਕਰਨ ਦੀ ਗੱਲ ਸਾਹਮਣੇ ਆਉਣ ਦੇ ਬਾਅਦ ਇਹ ਕਦਮ ਚੁਕਿਆ ਹੈ।
ਆਫ਼ਿਸ ਆਫ਼ ਕਮਿਊਨੀਕੇਸ਼ਨਜ਼ (ਆਫਕਾਮ) ਨੇ 30 ਦਸੰਬਰ 2021 ਨੂੰ ਕੇਟੀਵੀ ’ਤੇ ਪ੍ਰਸਾਰਤ ਹੋਣ ਵਾਲੇ ‘ਪ੍ਰਾਈਮ ਟਾਈਮ’ ਪ੍ਰੋਗਰਾਮ ਨੂੰ ਲੈ ਕੇ ਕੰਪਨੀ ਨੂੰ ਮੁਅੱਤਲੀ ਨੋਟਿਸ ਜਾਰੀ ਕਰਨ ਤੋਂ ਬਾਅਦ ਇਸ ਹਫ਼ਤੇ ਅਪਣੇ ਫ਼ੈਸਲੇ ਦਾ ਐਲਾਨ ਕੀਤਾ। ਇਹ ਨੋਟਿਸ ਅਜਿਹੀ ਸਮੱਗਰੀ ਨੂੰ ਪ੍ਰਸਾਰਤ ਕਰ ਕੇ ਪ੍ਰਸਾਰਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਜਾਰੀ ਕੀਤਾ ਗਿਆ ਹੈ, ਜਿਸ ਨਾਲ ਅਪਰਾਧ ਜਾਂ ਅਵਿਵਸਥਾ ਨੂੰ ਹੁਲਾਰਾ ਮਿਲ ਸਕਦਾ ਹੈ। ਆਫਕਾਮ ਨੇ ਕਿਹਾ ਕਿ 95 ਮਿੰਟ ਦੇ ਲਾਈਵ ਚਰਚਾ ਪ੍ਰੋਗਰਾਮ ਵਿਚ ਅਜਿਹੀ ਸਮੱਗਰੀ ਸ਼ਾਮਲ ਸੀ ਜਿਸ ਨਾਲ “ਹਿੰਸਾ ਭੜਕਣ’’ ਦੀ ਸੰਭਾਵਨਾ ਸੀ। ਬਰਤਾਨੀਆ ਮੀਡੀਆ ਰੈਗੂਲੇਟਰ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ, “ਇਸ ਸਮਾਗਮ ਦੇ ਪੇਸ਼ਕਰਤਾ ਨੇ ਪੂਰੇ ਸਮਾਗਮ ਦੌਰਾਨ ਕਈ ਬਿਆਨ ਦਿਤੇ ਜਿਨ੍ਹਾਂ ਵਿਚ ਖ਼ਾਲਿਸਤਾਨੀ ਉਦੇਸ਼ ਨੂੰ ਅੱਗੇ ਵਧਾਉਣ ਲਈ ਇਕ ਜ਼ਰੂਰੀ ਅਤੇ ਸਵੀਕਾਰਯੋਗ ਕਾਰਵਾਈ ਵਜੋਂ ਕਤਲ ਸਮੇਤ ਹਿੰਸਕ ਗਤੀਵਿਧੀਆਂ ਨੂੰ ਦਰਸਾਇਆ ਗਿਆ ਹੈ।’’ ਇਹ ਅਪਰਾਧ ਅਤੇ ਅਵਿਵਸਥਾ ਵਿਰੁਧ ਸਾਡੇ ਪ੍ਰਸਾਰਣ ਨਿਯਮਾਂ ਦੀ ਗੰਭੀਰ ਉਲੰਘਣਾ ਸੀ।
ਬਿਆਨ ਮੁਤਾਬਕ, “ਉਲੰਘਣ ਦੇ ਗੰਭੀਰ ਰੂਪ ਅਤੇ ਮੁਅੱਤਲੀ ਨੋਟਿਸ ਵਿਚ ਦੱਸੇ ਗਏ ਕਾਰਨਾਂ ਦੇ ਮੱਦੇਨਜ਼ਰ, ਅਸੀਂ ਅੱਜ ਤੋਂ ਤੁਰਤ ਪ੍ਰਭਾਵ ਨਾਲ ਬ੍ਰਿਟੇਨ ਵਿਚ ਖ਼ਾਲਸਾ ਟੈਲੀਵਿਜ਼ਨ ਲਿਮਟਿਡ ਦੇ ਪ੍ਰਸਾਰਣ ਲਾਇਸੈਂਸ ਨੂੰ ਮੁਅੱਤਲ ਕਰ ਰਹੇ ਹਾਂ।’’
ਖ਼ਾਲਸਾ ਟੈਲੀਵਿਜ਼ਨ ਲਿਮਟਿਡ ਕੋਲ ਆਫਕਾਮ ਅੱਗੇ ਅਪਣਾ ਪੱਖ ਪੇਸ਼ ਕਰਨ ਲਈ 21 ਦਿਨ ਹਨ। ਇਸ ਪ੍ਰਕਿਰਿਆ ਤੋਂ ਬਾਅਦ ਬਰਤਾਨੀਆ ਮੀਡੀਆ ਰੈਗੂਲੇਟਰ ਫ਼ੈਸਲਾ ਕਰੇਗਾ ਕਿ ਖ਼ਾਲਸਾ ਟੈਲੀਵਿਜ਼ਨ ਲਿਮਟਿਡ ਦਾ ਲਾਇਸੈਂਸ ਰੱਦ ਕਰਨਾ ਹੈ ਜਾਂ ਨਹੀਂ।         (ਏਜੰਸੀ)
 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement