ਛੱਪੜ ਵਿੱਚ ਤੈਰਦੀ ਮਿਲੀ ਲਾਸ਼, ਸਹਿਮੇ ਲੋਕ
Published : Apr 2, 2022, 4:13 pm IST
Updated : Apr 2, 2022, 4:13 pm IST
SHARE ARTICLE
Photo
Photo

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਸ਼ੁਰੂ

 

ਫਿਲੌਰ (ਸਪੋਕਸਮੈਨ ਸਮਾਚਾਰ) ਤਹਿਸੀਲ ਫਿਲੌਰ ਅਧੀਨ ਆਉਂਦੇ ਪਿੰਡ ਵਿਰਕਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਵੇਰੇ ਸਮੇਂ ਪਿੰਡ ਵਾਸੀਆਂ ਨੇ ਛੱਪੜ ਵਿੱਚੋ ਇੱਕ ਤੈਰਦੀ ਹੋਈ ਲਾਸ਼ ਦੇਖੀ। ਇਹ ਲਾਸ਼ ਇੱਕ ਮਹਿਲਾ ਦੀ ਹੈ। ਜਿਸ ਦੀ ਅਜੇ ਤੱਕ ਪਹਿਚਾਣ ਨਹੀ ਹੋ ਸਕੀ। ਜਾਣਕਾਰੀ ਦਿੰਦਿਆਂ ਪਿੰਡ ਦੇ ਇਕ ਵਿਅਕਤੀ ਨੇ ਦੱਸਿਆ ਕਿ ਛੱਪੜ ਨਜ਼ਦੀਕ ਖੇਡ ਰਹੇ ਬੱਚਿਆ ਨੇ ਦੱਸਿਆ ਕਿ ਛੱਪੜ ਵਿੱਚ ਇੱਕ ਲਾਸ਼ ਤੈਰ ਰਹੀ ਹੈ।

 

PHOTOPHOTO

 

ਜਿਸ ਤੋਂ ਬਾਅਦ ਜਦੋਂ ਉਨਾਂ ਨੇ ਛੱਪੜ ਨਜ਼ਦੀਕ ਆ ਕੇ ਦੇਖਿਆ ਤਾਂ ਇਹ ਲਾਸ਼ ਇੱਕ ਮਹਿਲਾ ਦੀ ਸੀ, ਜਿਸ ਦੀ ਪਹਿਚਾਣ ਨਹੀ ਹੋ ਸਕੀ ਹੈ। ਇਹ ਲਾਸ਼ ਤਕਰੀਬਨ ਇੱਕ ਹਫ਼ਤਾ ਪੁਰਾਣੀ ਲੱਗ ਰਹੀ ਸੀ। ਜਿਸ ਤੋਂ ਬਾਅਦ ਉਨਾਂ ਤੁਰੰਤ ਹੀ ਸਬੰਧਿਤ ਥਾਣੇ ਦੀ ਪੁਲਿਸ ਨੂੰ ਇਤਲਾਹ ਦਿੱਤੀ।

PHOTOPHOTO

ਓਧਰ ਲਾਸ਼ ਮਿਲਣ ਦੀ ਸੂਚਨਾ ਮਿਲਦੇ ਸਾਰ ਹੀ ਡੀ.ਐੱਸ.ਪੀ ਫਿਲੌਰ ਹਰਲੀਨ ਸਿੰਘ, ਥਾਣਾ ਗੁਰਾਇਆਂ ਦੇ ਐੱਸ.ਐੱਚ.ਓ ਮਨਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਾਸ਼ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ। ਥਾਣਾ ਗੁਰਾਇਆ ਦੇ ਐੱਸ.ਐੱਚ.ਓ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦੀ ਉਮਰ 50 ਤੋਂ 60 ਸਾਲ ਦੇ ਕਰੀਬ ਲੱਗਦੀ ਹੈ ਤੇ ਦੇਖਣ ਵਿੱਚ ਇਹ ਮਹਿਲਾ ਪ੍ਰਵਾਸੀ ਜਾਪ ਰਹੀ ਹੈ।

PHOTOPHOTO

ਫਿਲਹਾਲ ਮ੍ਰਿਤਕ ਮਹਿਲਾ ਦੀ ਪਹਿਚਾਣ ਨਹੀ ਹੋ ਸਕੀ ਹੈ। ਉਨਾਂ ਕਿਹਾ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਭੇਜ ਦਿੱਤੀ ਹੈ ਅਤੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement