ਵਹੀ ਦੀ ਥਾਂ ਟੈਬਲੇਟ ਲੈ ਕੇ ਸੰਸਦ ਪੁੱਜੀ ਸੀਤਾਰਮਨ, 39.45 ਲੱਖ ਕਰੋੜ ਦਾ ਬਜਟ ਕੀਤਾ ਪੇਸ਼
Published : Feb 2, 2022, 12:22 am IST
Updated : Feb 2, 2022, 12:22 am IST
SHARE ARTICLE
image
image

ਵਹੀ ਦੀ ਥਾਂ ਟੈਬਲੇਟ ਲੈ ਕੇ ਸੰਸਦ ਪੁੱਜੀ ਸੀਤਾਰਮਨ, 39.45 ਲੱਖ ਕਰੋੜ ਦਾ ਬਜਟ ਕੀਤਾ ਪੇਸ਼


ਆਮ ਆਦਮੀ ਲਈ ਕੋਈ ਰਾਹਤ ਨਹੀਂ ਬਜਟ ਵਿਚ, ਆਮਦਨ ਟੈਕਸ ਸਲੈਬਾਂ 'ਚ ਨਹੀਂ ਹੋਇਆ ਬਦਲਾਅ


ਨਵੀਂ ਦਿੱਲੀ, 1 ਫ਼ਰਵਰੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤੀ ਸਾਲ 2022-23 ਦਾ ਬਜਟ ਪੇਸ਼ ਕਰਨ ਲਈ ਮੰਗਲਵਾਰ ਨੂੰ  ਲਾਲ ਕਪੜੇ 'ਚ ਲਿਪਟਿਆ ਟੈਬਲੇਟ ਲੈ ਕੇ ਸੰਸਦ ਭਵਨ ਪੁੱਜੀ | ਸੀਤਾਰਮਨ ਨੇ ਵਿੱਤ ਮੰਤਰਾਲੇ ਦੇ ਅਪਣੇ ਦਫ਼ਤਰ ਦੇ ਬਾਹਰ ਰਵਾਇਤੀ ਅੰਦਾਜ਼ 'ਚ 'ਬ੍ਰੀਫ਼ਕੇਸ' ਨਾਲ ਤਸਵੀਰਾਂ ਖਿਚਵਾਈਆਂ | ਹਾਲਾਂਕਿ, ਇਹ ਆਮ ਬ੍ਰੀਫ਼ਕੇਸ ਨਾ ਹੋ ਕੇ ਲਾਲ ਕਪੜੇ 'ਚ ਲਿਪਟਿਆ ਟੈਬਲੇਟ ਸੀ |
ਵਿੱਤ ਮੰਤਰੀ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ 'ਵਹੀ-ਖਾਤੇ' ਦੀ ਥਾਂ 'ਮੇਡ ਇਨ ਇੰਡੀਆ' ਟੈਬਲੇਟ ਰਾਹੀਂ ਪੇਪਰਲੈਸ ਬਜਟ ਪੇਸ਼ ਕੀਤਾ | ਸੀਤਾਰਮਨ ਨੇ ਅੱਜ ਆਰਥਕ ਵਿਕਾਸ ਨੂੰ  ਤੇਜ਼ੀ ਦੇਣ ਲਈ ਖ਼ਜ਼ਾਨਾ ਖੋਲ੍ਹਦੇ ਹੋਏ 39.45 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ | ਇਸ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰੀ ਬਜਟ ਅੰਮਿ੍ਤ ਕਾਲ ਦੇ ਅਗਲੇ 25 ਸਾਲਾਂ ਦਾ ਬਲੂ ਪਿ੍ੰਟ ਹੈ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement