ਫਰੀਦਕੋਟ ‘ਚ ਅੱਜ ਵੰਡੇ ਜਾਣਗੇ ਕਰਜ਼ ਮਾਫ਼ੀ ਸਰਟੀਫਿਕੇਟ, ਅਕਾਲੀ ਪਰਵਾਰ ਚੁੱਕ ਰਹੇ ਨੇ ਫਾਇਦਾ
Published : Feb 2, 2019, 10:58 am IST
Updated : Feb 2, 2019, 11:07 am IST
SHARE ARTICLE
Farmer
Farmer

ਕਾਂਗਰਸ ਸਰਕਾਰ ਦੀ ਕਿਸਾਨ ਕਰਜ਼ ਮਾਫ਼ੀ ਸਕੀਮ ਦੀ ਸੂਚੀ ਵਿਚ ਫਰੀਦਕੋਟ ਤੋਂ ਸਬੰਧਤ ਅਮੀਰ ਅਕਾਲੀਆਂ...

ਚੰਡੀਗੜ੍ਹ : ਕਾਂਗਰਸ ਸਰਕਾਰ ਦੀ ਕਿਸਾਨ ਕਰਜ਼ ਮਾਫ਼ੀ ਸਕੀਮ ਦੀ ਸੂਚੀ ਵਿਚ ਫਰੀਦਕੋਟ ਤੋਂ ਸਬੰਧਤ ਅਮੀਰ ਅਕਾਲੀਆਂ ਦੇ ਪਰਵਾਰਾਂ ਦੇ ਨਾਂਅ ਵੀ ਸ਼ਾਮਲ ਹਨ। ਧਿਆਨ ਯੋਗ ਹੈ ਕਿ ਫਰੀਦਕੋਟ ਵਿਚ ਦੋ ਫਰਵਰੀ ਨੂੰ ਕਿਸਾਨ ਕਰਜ ਮਾਫ਼ੀ ਦਾ ਸਮਾਗਮ ਹੋਵੇਗਾ। ਇਸ ਵਿਚ ਜ਼ਿਲ੍ਹੇ ਦੇ 5059 ਕਿਸਾਨਾਂ ਦਾ 31 ਕਰੋੜ 64 ਲੱਖ ਹਜਾਰ ਰੁਪਏ ਕਰਜ ਮਾਫ਼ ਕੀਤਾ ਜਾਵੇਗਾ। ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਅਗਵਾਈ ਵਿਚ ਇਥੇ ਕਿਸਾਨਾਂ ਨੂੰ ਕਰਜ਼ ਮਾਫ਼ੀ ਦੇ ਪ੍ਰਮਾਣ ਪੱਤਰ ਵੰਡੇ ਜਾਣਗੇ।

FarmersFarmers

ਸੂਤਰਾਂ ਦੇ ਅਨੁਸਾਰ ਕਰਜ ਮਾਫ਼ੀ ਦੀ ਸੂਚੀ ਵਿਚ ਸਾਬਕਾ ਅਕਾਲੀ ਮੰਤਰੀ ਜਸਵਿੰਦਰ ਸਿੰਘ ਬਰਾੜ ਦੀ ਪਤਨੀ ਅਤੇ ਜ਼ਿਲ੍ਹਾ ਮੁਖੀ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਮਾਤਾ ਮਨਜੀਤ ਕੌਰ ਬਰਾੜ ਦਾ 89 ਹਜ਼ਾਰ 137 ਰੁਪਏ ਦਾ ਕਰਜ ਹੈ। ਇਸੇ ਤਰ੍ਹਾਂ ਅਕਾਲੀ ਦਲ ਨੂੰ ਛੱਡ ਚੁੱਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਐਸਜੀਪੀਸੀ ਮੈਂਬਰ ਮੱਖਣ ਸਿੰਘ ਨੰਗਲ ਦਾ ਵੀ ਇਕ ਲੱਖ 66 ਹਜ਼ਾਰ 618 ਰੁਪਏ ਦਾ ਕਰਜ਼ ਮਾਫ਼ ਕੀਤਾ ਜਾ ਰਿਹਾ ਹੈ।

Farmer Farmer

ਸੂਚੀ ਵਿਚ ਐਸਜੀਪੀਸੀ ਮੈਂਬਰ ਸ਼ੇਰ ਸਿੰਘ ਮੰਡਵਾਲਾ ਦੀ ਪਤਨੀ ਜਸਵੀਰ ਕੌਰ, ਐਸਜੀਪੀਸੀ ਮੈਂਬਰ ਸੁਖਦੇਵ ਸਿੰਘ ਦੇ ਭਰਾ ਜਸਵਿੰਦਰ ਸਿੰਘ, ਸਾਬਕਾ ਅਕਾਲੀ ਨੇਤਾ ਦਰਸ਼ਨ ਸਿੰਘ, ਮੋਹਨ ਸਿੰਘ ਭਾਣਾ ਸਮੇਤ ਕਈ ਅਕਾਲੀ ਨੇਤਾਵਾਂ  ਦੇ ਨਾਂਅ ਸ਼ਾਮਲ ਹਨ ਜਿਨ੍ਹਾਂ ਦਾ ਸਰਕਾਰ ਨੇ ਕਰਜ਼ਾ ਮਾਫ਼ ਕੀਤਾ ਹੈ। ਇਸ ਨੇਤਾਵਾਂ ਦੇ ਕੋਲ ਚੰਗੀ ਖਾਸੀ ਜ਼ਮੀਨ ਜਾਇਦਾਦ ਹੈ ਅਤੇ ਕਈਆਂ ਦੇ ਬੱਚੇ ਤਾਂ ਵਿਦੇਸ਼ਾਂ ਵਿਚ ਪੜ੍ਹਾਈ ਕਰ ਰਹੇ ਹਨ। ਕਰਜ਼ ਮਾਫ਼ੀ ਦਾ ਮੁਨਾਫ਼ਾ ਸਰਕਾਰੀ ਨਿਯਮਾਂ ਦੇ ਮੁਤਾਬਕ ਹੀ ਦਿਤਾ ਜਾ ਰਿਹਾ ਹੈ। ਨਿਯਮ ਦੇ ਮੁਤਾਬਕ ਪੰਜ ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਕਿਸਾਨਾਂ ਦਾ ਦੋ ਲੱਖ ਤੱਕ ਦਾ ਕਰਜ਼ ਮਾਫ਼ ਕੀਤਾ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement