ਸੌਦਾ ਸਾਧ ਦੇ ਮਾਮਲੇ 'ਚ ਭਾਈ ਲਾਹੌਰੀਆ ਅਤੇ ਸੁੱਖੀ ਅਦਾਲਤ 'ਚ ਪੇਸ਼
Published : Feb 2, 2019, 3:30 pm IST
Updated : Feb 2, 2019, 3:30 pm IST
SHARE ARTICLE
Bhai Lahoria and Sukhi
Bhai Lahoria and Sukhi

ਦਿੱਲੀ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਭਾਈ ਦਿਆ ਸਿੰਘ ਲਾਹੌਰੀਆ ਅਤੇ ਪੰਜਾਬ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਭਾਈ ਸੁਖਵਿੰਦਰ ਸਿੰਘ ਸੁੱਖੀ ਨੂੰ ਜੱਜ ਸਤੀਸ਼.......

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਦਿੱਲੀ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਭਾਈ ਦਿਆ ਸਿੰਘ ਲਾਹੌਰੀਆ ਅਤੇ ਪੰਜਾਬ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਭਾਈ ਸੁਖਵਿੰਦਰ ਸਿੰਘ ਸੁੱਖੀ ਨੂੰ ਜੱਜ ਸਤੀਸ਼ ਅਰੋੜਾ ਦੀ ਅਦਾਲਤ ਅੰਦਰ ਸਮੇਂ ਸਿਰ ਪੇਸ਼ ਕੀਤਾ ਗਿਆ ਅਤੇ ਇਸ ਕੇਸ ਵਿਚ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਕਿ ਜ਼ਮਾਨਤ 'ਤੇ ਹਨ ਨਿਜੀ ਤੌਰ 'ਤੇ ਪੇਸ਼ ਹੋਏ ਸਨ ਪਰ ਜੱਜ ਸਾਹਿਬ ਦੂਜੇ ਮਾਮਲੇ ਵਿਚ ਮਸ਼ਰੂਫ਼ ਹੋਣ ਕਰ ਕੇ ਦੋ ਘੰਟੇ ਬਾਅਦ ਸਿੰਘਾਂ ਨੂੰ ਮੁੜ ਪੇਸ਼ ਕਰਵਾਇਆ ਗਿਆ। ਚਲ ਰਹੇ ਮੌਜੂਦਾ ਮਾਮਲੇ ਅੰਦਰ ਅੱਜ ਸਿੰਘਾਂ ਦੇ 313 ਦੇ ਬਿਆਨ ਦਰਜ ਹੋਣੇ ਸਨ

ਪਰ ਸਰਕਾਰੀ ਵਲੋਂ ਕਾਗ਼ਜ਼ੀ ਕਾਰਵਾਈ ਪੂਰੀ ਨਾ ਹੋਣ ਕਰ ਕੇ ਮਾਮਲਾ 13 ਫ਼ਰਵਰੀ ਲਈ ਮੁਕਰਰ ਕਰ ਦਿਤਾ ਗਿਆ । ਜ਼ਿਕਰਯੋਗ ਹੈ ਕਿ ਇਨ੍ਹਾਂ 'ਤੇ ਇਹੋ ਮਾਮਲਾ ਰੋਪੜ ਅਦਾਲਤ ਵਿਚ ਵੀ ਚਲ ਚੁਕਿਆ ਹੈ ਜਿਸ ਵਿਚੋਂ ਸਾਰੇ ਬਰੀ ਹੋਏ ਸਨ ਪਰ ਸਿੰਘਾਂ ਨੂੰ ਖੱਜਲ ਕਰਨ ਲਈ ਜਾਣ-ਬੁਝ ਕੇ ਦਿੱਲੀ ਵਿਚ ਵੀ ਇਕ ਦੋ ਧਾਰਾ ਹੋਰ ਵਧਾ ਕੇ ਚਲਾਇਆ ਜਾ ਰਿਹਾ ਹੈ ਜਦਕਿ ਕਾਨੂੰਨਨ ਇਕ ਅਦਾਲਤ ਵਿਚ ਕੇਸ ਚਲ ਚੁਕਿਆ ਹੋਏ ਦੁਬਾਰਾ ਨਹੀਂ ਚਲਾਇਆ ਜਾ ਸਕਦਾ । ਇਸ ਮਾਮਲੇ ਵਿਚ ਤਰਲੋਚਨ ਸਿੰਘ ਮਾਣਕਿਆ ਜੋ ਕਿ ਹਰਿਆਣਾ ਰੋਡਵੇਜ਼ ਦੇ ਡਰਾਈਵਰ ਹਨ

ਉਨ੍ਹਾਂ ਕੋਲੋਂ ਅਸਲਾ ਵੀ ਬਰਾਮਦ ਦਿਖਾਇਆ ਜਾ ਰਿਹਾ ਹੈ ਤੇ ਮਾਮਲੇ ਦੇ ਬਾਕੀ 6 ਸਿੰਘ ਕੱਟੀ ਕਟਾਈ ਲੈ ਕੇ ਮਾਮਲੇ ਵਿਚੋਂ ਬਾਹਰ ਨਿਕਲ ਚੁਕੇ ਹਨ। ਹੁਣ ਇਹ ਮਾਮਲਾ ਵੀ ਅਖ਼ੀਰਲੇ ਪੜਾਅ 'ਤੇ ਹੈ ਤੇ ਮਾਮਲੇ ਦੀ ਵੱਧ ਤੋਂ ਵੱਧ ਸਜ਼ਾ ਵੀ 7 ਸਾਲ ਹੈ ਜਦਕਿ ਭਾਈ ਲਾਹੌਰੀਆ ਅਤੇ ਭਾਈ ਸੁੱਖੀ 11 ਸਾਲ ਦੀ ਸਜ਼ਾ ਭੁਗਤ ਚੁਕੇ ਹਨ ਤੇ ਹਾਲੇ ਪਤਾ ਨਹੀਂ ਹੋਰ ਕਿੰਨੀ ਭੁਗਤਣੀ ਪਏਗੀ। ਸਿੰਘਾਂ ਨੂੰ ਬਣਦੀ ਤੋਂ ਵੱਧ ਸਜ਼ਾ ਭੁਗਤਣ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਏਗਾ ਇਹ ਸਵਾਲ ਖੜਾ ਹੋ ਜਾਂਦਾ ਹੈ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement