Punjab Petrol News: ਪੰਜਾਬ ’ਚ ਪਟਰੌਲ-ਡੀਜ਼ਲ ਦਾ ਢੁਕਵਾਂ ਸਟਾਕ ਮੌਜੂਦ, ਘਬਰਾਉਣ ਦੀ ਜ਼ਰੂਰਤ ਨਹੀਂ - ਪੰਜਾਬ ਸਰਕਾਰ 
Published : Jan 2, 2024, 4:40 pm IST
Updated : Jan 2, 2024, 4:40 pm IST
SHARE ARTICLE
File Photo
File Photo

ਲੋਕ ਘਬਰਾ ਕੇ ਵਾਧੂ ਖਰੀਦਦਾਰੀ ਕਰਨ ਤੋਂ ਪਰਹੇਜ਼ ਕਰਨ ਅਤੇ ਠੰਢ ਦੇ ਮੌਸਮ ’ਚ ਖ਼ੁਦ ਨੂੰ ਬੇਲੋੜੀ ਮੁਸੀਬਤ ’ਚ ਨਾ ਪਾਉਣ।’’

Punjab Petrol News:  - ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ  ਕਾਰਵਾਈ ਕਰਦਿਆਂ ਪੰਜਾਬ ’ਚ ਡੀਜ਼ਲ-ਪਟਰੌਲ ਦੀ ਵੰਡ ਦੀ ਨਿਗਰਾਨੀ ਕਰਨ ਲਈ ਸੀਨੀਅਰ ਰਾਜ ਅਤੇ ਜ਼ਿਲ੍ਹਾ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਗ੍ਰਹਿ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਸੂਬੇ ’ਚ ਪਟਰੌਲ  ਅਤੇ ਡੀਜ਼ਲ ਦਾ ਢੁਕਵਾਂ ਸਟਾਕ ਉਪਲਬਧ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਲਗਭਗ 4100 ਕਿਲੋਲੀਟਰ ਪਟਰੌਲ ਦੀ ਖਪਤ ਦੇ ਮੁਕਾਬਲੇ ਸੂਬੇ ਭਰ ਦੇ ਵੱਖ-ਵੱਖ ਪਟਰੌਲ ਪੰਪਾਂ ’ਤੇ ਪਟਰੌਲ  ਦਾ ਸਟਾਕ ਲਗਭਗ 22,600 ਕਿਲੋਲੀਟਰ ਹੈ ਅਤੇ ਇਸ ਨੂੰ ਸਮੇਂ-ਸਮੇਂ ’ਤੇ ਭਰਿਆ ਜਾਵੇਗਾ।

ਇਸੇ ਤਰ੍ਹਾਂ ਸੂਬੇ ’ਚ ਰੋਜ਼ਾਨਾ ਲਗਭਗ 10,000 ਕਿਲੋਲੀਟਰ ਡੀਜ਼ਲ ਦੀ ਖਪਤ ਹੁੰਦੀ ਹੈ ਅਤੇ ਫਿਲਿੰਗ ਸਟੇਸ਼ਨਾਂ ਕੋਲ ਇਸ ਸਮੇਂ 30,000 ਕਿਲੋਲੀਟਰ ਤੋਂ ਵੱਧ ਦਾ ਸਟਾਕ ਹੈ ਅਤੇ ਵੱਖ-ਵੱਖ ਟਰਮੀਨਲਾਂ ’ਤੇ 90,000 ਕਿਲੋਲੀਟਰ ਵੀ ਉਪਲੱਬਧ ਹੈ। ਸਾਰੇ ਟਰਮੀਨਲ ਸਬੰਧਤ ਰਿਫਾਇਨਰੀਆਂ ਨਾਲ ਪਾਈਪਲਾਈਨ ਰਾਹੀਂ ਜੁੜੇ ਹੋਏ ਹਨ ਅਤੇ ਇਨ੍ਹਾਂ ਟਰਮੀਨਲਾਂ ’ਚ ਪਟਰੌਲੀਅਮ ਉਤਪਾਦਾਂ ਦਾ ਨਿਰੰਤਰ ਪ੍ਰਵਾਹ ਹੈ। 

ਕੁੱਝ  ਫਿਲਿੰਗ ਸਟੇਸ਼ਨਾਂ ’ਤੇ ਪਟਰੌਲ /ਡੀਜ਼ਲ ਦੀ ਭਾਰੀ ਕਮੀ ਬਾਰੇ ਮੀਡੀਆ ਰੀਪੋਰਟਾਂ ’ਤੇ  ਟਿਪਣੀ  ਕਰਦਿਆਂ ਗ੍ਰਹਿ ਸਕੱਤਰ ਨੇ ਕਿਹਾ ਕਿ ਕਿਸੇ ਵੀ ਸਮੇਂ ਸਾਰੇ ਫਿਲਿੰਗ ਸਟੇਸ਼ਨਾਂ ’ਤੇ  ਸਟਾਕ ਇਕਸਾਰ ਨਹੀਂ ਹੁੰਦਾ। ਹਾਲਾਂਕਿ ਕੁੱਝ ਫਿਲਿੰਗ ਸਟੇਸ਼ਨ ਜ਼ੀਰੋ ਪੱਧਰ ’ਤੇ ਹੋ ਸਕਦੇ ਹਨ, ਹੋਰਾਂ ਕੋਲ ਪੂਰਾ ਸਟਾਕ ਹੋ ਸਕਦਾ ਹੈ ਅਤੇ ਇਸ ਲਈ, ਕੁੱਝ  ਫਿਲਿੰਗ ਸਟੇਸ਼ਨਾਂ ਦੀ ਸਟਾਕ ਸਥਿਤੀ ਦੀ ਵਰਤੋਂ ਰਾਜ ’ਚ ਕੁੱਲ ਸਟਾਕ ਦੀ ਸਥਿਤੀ ਨੂੰ ਦਰਸਾਉਣ ਲਈ ਨਹੀਂ ਕੀਤੀ ਜਾਣੀ ਚਾਹੀਦੀ। 
ਗ੍ਰਹਿ ਸਕੱਤਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾ ਕੇ ਜ਼ਿਆਦਾ ਖਰੀਦਦਾਰੀ ਕਰਨ ਤੋਂ ਪਰਹੇਜ਼ ਕਰਨ ਕਿਉਂਕਿ ਉਹ ਠੰਡ ਦੇ ਮੌਸਮ ’ਚ ਅਪਣੇ  ਆਪ ਨੂੰ ਬੇਲੋੜੀ ਮੁਸੀਬਤ ’ਚ ਪਾ ਰਹੇ ਹਨ।   

ਮੀਟਿੰਗ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੂੰ ਚੌਕਸ ਰਹਿਣ ਅਤੇ ਰਾਜ ਭਰ ’ਚ ਪਟਰੌਲ  ਅਤੇ ਡੀਜ਼ਲ ਟਰੱਕਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ। ਉਨ੍ਹਾਂ ਨੂੰ ਹੜਤਾਲੀ ਟਰਾਂਸਪੋਰਟਰਾਂ ਦੇ ਵਰਗ ਨਾਲ ਮੀਟਿੰਗਾਂ ਕਰਨ ਲਈ ਵੀ ਕਿਹਾ ਗਿਆ ਤਾਂ ਜੋ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਸੁਵਿਧਾਜਨਕ ਬਣਾਇਆ ਜਾ ਸਕੇ। ਪੁਲਿਸ ਨੂੰ ਸੂਬੇ ਭਰ ’ਚ ਡੀਜ਼ਲ/ਪਟਰੌਲ  ਦੀ ਨਿਰਵਿਘਨ ਆਵਾਜਾਈ ਅਤੇ ਵਿਕਰੀ ਨੂੰ ਯਕੀਨੀ ਬਣਾਉਣ ਲਈ ਚੌਕਸ ਰਹਿਣ ਲਈ ਵੀ ਕਿਹਾ ਗਿਆ ਹੈ। 

(For more news apart from Punjab Petrol News, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement