ਪੰਜਾਬ 'ਚ ਅੱਜ ਤੋਂ ਲੱਗ ਜਾਵੇਗਾ ਨਾਈਟ ਕਰਫਿਊ
Published : Dec 1, 2020, 10:26 am IST
Updated : Dec 1, 2020, 10:35 am IST
SHARE ARTICLE
night curfew
night curfew

1 ਦਸੰਬਰ ਤੋਂ ਰਾਤ 10 ਵਜੇਂ ਤੋਂ ਸਵੇਰ 5 ਵਜੇ ਤੱਕ ਪੰਜਾਬ ਅੰਦਰ ਨਾਈਟ ਕਰਫਿਊ ਰਹੇਗਾ।

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।  ਇਸ ਦੇ ਚਲਦੇ ਹੁਣ ਪੰਜਾਬ ਸਰਕਾਰ ਨੇ ਮੁੜ ਤੋਂ ਨਾਈਟ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ। ਨਾਈਟ ਕਰਫਿਊ ਅੱਜ ਤੋਂ ਯਾਨੀ 1 ਦਸੰਬਰ ਤੋਂ ਸ਼ੂਰੂ ਹੋਣ ਵਾਲਾ ਹੈ। ਪੰਜਾਬ ਸਰਕਾਰ ਨੇ ਦਿੱਲੀ ਦੀ ਗੰਭੀਰ ਸਥਿਤੀ ਤੇ ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ।

ਨਾਈਟ ਕਰਫਿਊ  ਦਾ ਸਮਾਂ 
1 ਦਸੰਬਰ ਤੋਂ ਰਾਤ 10 ਵਜੇਂ ਤੋਂ ਸਵੇਰ 5 ਵਜੇ ਤੱਕ ਪੰਜਾਬ ਅੰਦਰ ਨਾਈਟ ਕਰਫਿਊ ਰਹੇਗਾ।

curfew

ਕਰਫਿਊ 'ਚ ਇਨ੍ਹਾਂ ਨੂੰ ਮਿਲੇਗੀ ਰਾਹਤ
ਐਂਬੂਲੈਂਸ ਸੇਵਾ
ਸਬਜ਼ੀ ਦੀ ਸਪਲਾਈ
ਦੁੱਧ ਦੀ ਸਪਲਾਈ
ਫ਼ਸਲ ਦੀ ਸਪਲਾਈ
ਮੈਡੀਸਨ ਸਪਲਾਈ

ਜ਼ਿਕਰਯੋਗ ਹੈ  ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਬੁੱਧਵਾਰ ਨੂੰ ਸਾਰੇ ਕਸਬਿਆਂ ਤੇ ਸ਼ਹਿਰਾਂ ਵਿੱਚ ਨਾਈਟ ਕਰਫਿਊ ਨੂੰ ਦੁਬਾਰਾ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੇ ਕਰਫਿਊ ਨੂੰ ਲੈ ਕੇ ਜਾਰੀ ਸਰਕਾਰੀ ਆਦੇਸ਼ਾਂ ਨੂੰ ਸਖ਼ਤੀ ਨਾਲ ਪਾਲਣਾ ਕਰਨ ਦੀ ਯੋਜਨਾ ਬਣਾਈ ਹੈ। ਜਿਸ ਤਹਿਤ ਕਰਫਿਊ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਿਨਾਂ ਕਿਸੇ ਸੰਤੋਖਜਨਕ ਕਾਰਨ ਦੇ ਸੜਕ 'ਤੇ ਘੁੰਮਦੇ ਨਜ਼ਰ ਆਉਣ 'ਤੇ ਧਾਰਾ 144 ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।

Captain Amarinder Singh

ਇਹੀ ਨਹੀਂ, ਸਵੇਰੇ 5 ਵਜੇ ਤਕ ਲਗਾਏ ਜਾ ਰਹੇ ਕਰਫਿਊ ਦੌਰਾਨ ਕਿਸੇ ਵੀ ਤਰ੍ਹਾਂ ਦੇ ਵਪਾਰਕ ਅਦਾਰੇ ਦੇ ਖੁੱਲ੍ਹੇ ਮਿਲਣ 'ਤੇ ਲਾਇਸੈਂਸ ਰੱਦ ਕਰਨ ਤਕ ਦੀ ਤਜਵੀਜ਼ ਰੱਖੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement