ਮੁੱਖ ਮੰਤਰੀ ਕੇਜਰੀਵਾਲ ਨੇ ਦੇਸ਼ ਦੇ ਪਹਿਲੇ 'ਵਰਚੁਅਲ ਸਕੂਲ' ਦੀ ਕੀਤੀ ਸ਼ੁਰੂਆਤ
Published : Sep 1, 2022, 1:56 am IST
Updated : Sep 1, 2022, 1:56 am IST
SHARE ARTICLE
image
image

ਮੁੱਖ ਮੰਤਰੀ ਕੇਜਰੀਵਾਲ ਨੇ ਦੇਸ਼ ਦੇ ਪਹਿਲੇ 'ਵਰਚੁਅਲ ਸਕੂਲ' ਦੀ ਕੀਤੀ ਸ਼ੁਰੂਆਤ

ਨਵੀਂ ਦਿੱਲੀ, 31 ਅਗੱਸਤ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁਧਵਾਰ ਨੂੰ  ਦੇਸ਼ ਦੇ ਪਹਿਲੇ ਵਰਚੁਅਲ ਸਕੂਲ ਦੀ ਸ਼ੁਰੂਆਤ ਕੀਤੀ | ਦੇਸ਼ ਭਰ ਦੇ ਵਿਦਿਆਰਥੀ ਇਸ ਸਕੂਲ 'ਚ ਦਾਖ਼ਲਾ ਲੈਣ ਲਈ ਅਪਲਾਈ ਕਰ ਸਕਦੇ ਹਨ | 'ਦਿੱਲੀ ਮਾਡਲ ਵਰਚੁਅਲ ਸਕੂਲ' ਲਈ ਦਾਖ਼ਲੇ ਬੁਧਵਾਰ ਨੂੰ  ਸ਼ੁਰੂ ਹੋ ਗਏ | ਇਹ ਸਕੂਲ 9ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੋਵੇਗਾ |
ਮੁੱਖ ਮੰਤਰੀ ਕੇਜਰੀਵਾਲ ਨੇ ਇਕ ਆਨਲਾਈਨ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਭਾਰਤ ਦੇ ਵਿਦਿਆਰਥੀਆਂ ਲਈ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ | ਇਸ 'ਚ ਨੀਟ,ਸੀ.ਯੂ.ਈ.ਟੀ. ਅਤੇ ਜੇ. ਈ. ਈ. ਦੀਆਂ ਪ੍ਰੀਖਿਆਵਾਂ ਦੇ ਨਾਲ-ਨਾਲ ਹੁਨਰ 'ਤੇ ਆਧਾਰਿਤ ਹੋਰ ਸਿਖਲਾਈ ਵੀ ਦਿਤੀ ਜਾਵੇਗੀ | ਇਹ ਸਕੂਲ ਉਨ੍ਹਾਂ ਆਨਲਾਈਨ ਕਲਾਸਾਂ ਤੋਂ ਪ੍ਰੇਰਿਤ ਹੈ, ਜੋ ਕਿ ਕੋਵਿਡ-19 ਮਹਾਮਾਰੀ ਕਾਰਨ ਜ਼ਰੂਰੀ ਹੋ ਗਈਆਂ ਸਨ | ਕੇਜਰੀਵਾਲ ਨੇ ਕਿਹਾ ਕਿ ਕਲਾਸਾਂ ਆਨਲਾਈਨ ਹੋਣਗੀਆਂ ਅਤੇ ਰਿਕਾਰਡ ਕੀਤੇ ਗਏ ਲੈਕਚਰ ਵੀ ਆਨਲਾਈਨ ਹੀ ਸਾਂਝੇ ਕੀਤੇ ਜਾਣਗੇ | ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਦੇਸ਼ ਦਾ ਪਹਿਲਾ 'ਵਰਚੁਅਲ ਸਕੂਲ' ਸਿਖਿਆ ਦੇ ਖੇਤਰ 'ਚ ਮੀਲ ਦਾ ਪੱਥਰ ਸਾਬਤ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਕਈ ਬੱਚੇ ਅਜਿਹੇ ਹਨ, ਜੋ ਸਕੂਲ ਦੇ ਦੂਰ ਹੋਣ ਜਾਂ ਹੋਰ ਕਾਰਨਾਂ ਕਰ ਕੇ ਸਕੂਲ ਨਹੀਂ ਜਾ ਸਕਦੇ | ਬਹੁਤ ਸਾਰੇ ਮਾਪੇ ਵੀ ਅਪਣੀਆਂ ਧੀਆਂ ਨੂੰ  ਨਹੀਂ ਪੜ੍ਹਾਉਂਦੇ ਕਿਉਂਕਿ ਉਹ ਉਨ੍ਹਾਂ ਨੂੰ  ਬਾਹਰ ਨਹੀਂ ਭੇਜਣਾ ਚਾਹੁੰਦੇ | ਅਸੀਂ ਇਹ ਵਰਚੁਅਲ ਸਕੂਲ ਸ਼ੁਰੂ ਕਰ ਰਹੇ ਹਾਂ, ਤਾਂ ਕਿ ਇਹ ਯਕੀਨੀ ਹੋ ਸਕੇ ਕਿ ਅਜਿਹੇ ਬੱਚੇ ਵੀ ਸਿਖਿਅਤ ਹੋਣ | (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement