ਅਫ਼ਗ਼ਾਨਿਸਤਾਨ ’ਚ ਅਮਰੀਕਾ ਦੀ ਦੋ ਦਹਾਕਿਆਂ ਦੀ ਜੰਗ ਤਾਲਿਬਾਨ ਦੀ ਸੱਤਾ ’ਚ ਵਾਪਸੀ ਨਾਲ ਹੋਈ ਖ਼ਤਮ
Published : Sep 1, 2021, 12:01 am IST
Updated : Sep 1, 2021, 12:01 am IST
SHARE ARTICLE
image
image

ਅਫ਼ਗ਼ਾਨਿਸਤਾਨ ’ਚ ਅਮਰੀਕਾ ਦੀ ਦੋ ਦਹਾਕਿਆਂ ਦੀ ਜੰਗ ਤਾਲਿਬਾਨ ਦੀ ਸੱਤਾ ’ਚ ਵਾਪਸੀ ਨਾਲ ਹੋਈ ਖ਼ਤਮ

    ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ’ਤੇ ਕੀਤਾ ਕਬਜ਼ਾ, ਗੋਲੀਆਂ ਚਲਾ ਕੇ ਮਨਾਇਆ ਆਜ਼ਾਦੀ ਦਾ ਜਸ਼ਨ
 

ਵਾਸ਼ਿੰਗਟਨ, 31 ਅਗੱਸਤ : ਅਫ਼ਗ਼ਾਨਿਸਤਾਨ ਤੋਂ ਅਪਣੇ ਸਾਰੇ ਫ਼ੌਜੀਆਂ ਨੂੰ ਵਾਪਸ ਬੁਲਾਉਣ ਦੇ ਬਾਅਦ ਰਾਸ਼ਟਰਪਤੀ ਜੋ ਬਾਈਡੇਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਯੁੱਧਗ੍ਰਸਤ ਦੇਸ਼ ’ਚ ਅਮਰੀਕਾ ਨੇ ਸੱਭ ਤੋਂ ਲੰਮੇ ਸਮੇਂ ਤਕ ਚੱਲਣ ਵਾਲੇ ਯੁੱਧ ਨੂੰ ਖ਼ਤਮ ਕਰ ਦਿਤਾ ਹੈ। ਅਫ਼ਗ਼ਾਨਿਸਤਾਨ ਤੋਂ ਅਮਰੀਕੀ ਬਲਾਂ ਦੀ ਵਾਪਸੀ ਦੇ ਬਾਅਦ ਤਾਲਿਬਾਨ ਨੇ ਕਾਬੁਲ ਦੇ ਅੰਤਰਾਰਸ਼ਟਰੀ ਹਵਾਈ ਅੱਡੇ ਨੂੰ ਪੂਰੀ ਤਰ੍ਹਾਂ ਨਾਲ ਅਪਣੇ ਕਬਜ਼ੇ ਵਿਚ ਲੈ ਲਿਆ ਹੈ। ਅਮਰੀਕੀ ਬਲਾਂ ਨੂੰ ਲਿਜਾਉਣ ਵਾਲਾ ਆਖ਼ਰੀ ਜਹਾਜ਼ ਨਿਰਧਾਰਤ ਸਮੇਂ ਤੋਂ ਇਕ ਦਿਨ ਪਹਿਲਾਂ ਸੋਮਵਾਰ ਅੱਧੀ ਰਾਤ ਨੂੰ ਅਫ਼ਗ਼ਾਨਿਸਤਾਨ ਤੋਂ ਰਵਾਨਾ ਹੋਇਆ। ਇਸ ਤਰ੍ਹਾਂ 20 ਸਾਲ ਤਕ ਚੱਲੀ ਲੜਾਈ ਦਾ ਅੰਤ ਹੋ ਗਿਆ। 
ਅਮਰੀਕੀ ਫ਼ੌਜ ਦੇ ਅਫ਼ਗ਼ਾਨਿਸਤਾਨ ’ਚ ਅਪਣੀ ਫ਼ੌਜ ਦੀ ਮੌਜੂਦਗੀ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਬਾਅਦ ਤਾਲਿਬਾਨੀ ਲੜਾਕਿਆਂ ਨੇ ਜਿੱਤ ਦਾ ਜਸ਼ਨ ਮਨਾਉਣ ਲਈ ਕਾਬੁਲ ਹਵਾਈ ਅੱਡੇ ’ਤੇ ਹਵਾ ’ਚ ਗੋਲੀਆਂ ਚਲਾਈਆਂ। ਬਾਇਡੇਨ ਨੇ ਅਫ਼ਗ਼ਾਨਿਸਤਾਨ ਤੋਂ ਸਮੇਂ ਮਿਆਦ ਦੇ ਅੰਦਰ ਫ਼ੌਜੀਆਂ ਦੀ ਸੁਰੱਖਿਅਤ ਵਾਪਸੀ ਲਈ ਬਲਾਂ ਦਾ ਧਨਵਾਦ ਕੀਤਾ। ਉਨ੍ਹਾਂ ਕਿਹਾ, ‘‘ਹੁਣ, ਅਫ਼ਗ਼ਾਨਿਸਤਾਨ ’ਚ 20 ਸਾਲ ਪੁਰਾਣੀ ਫ਼ੌਜ ਦੀ ਮੌਜੂਦਗੀ ਸਮਾਪਤ ਹੋ ਗਈ ਹੈ।’’ (ਏਜੰਸੀ)
ਉਨ੍ਹਾਂ ਕਿਹਾ, ‘‘ਫਿਲਹਾਲ ਲਈ ਮੈਂ ਇੰਨਾ ਹੀ ਦੱਸਣਾ ਚਾਹੁੰਦਾ ਹਾਂ ਕਿ ਯੋਜਨਾ ਮੁਤਾਬਕ ਸਾਡੀ ਮੁਹਿੰਮ ਨੂੰ ਸੰਪਨ ਕਰਨ ਲਈ ਜ਼ਮੀਨੀ ਪੱਧਰ ’ਤੇ ਮੌਜੂਦ ਸਾਰੇ ਜਵਾਈਂਟ ਚੀਫ਼ ਅਤੇ ਸਾਡੇ ਸਾਰੇ ਕਮਾਂਡਰਾਂ ਨੇ ਸਰਬਸੰਮਤੀ ਨਾਲ ਸਿਫ਼ਾਰਸ਼ ਕੀਤੀ ਸੀ।     (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement