Punjab Weather Update: ਪੰਜਾਬ 'ਚ ਮੀਂਹ ਪੈਣ ਨਾਲ ਡਿੱਗੀ ਘਰ ਦੀ ਛੱਤ, 5 ਸਾਲਾ ਬੱਚੇ ਦੀ ਹੋਈ ਮੌਤ
Published : Aug 1, 2024, 12:54 pm IST
Updated : Aug 1, 2024, 1:00 pm IST
SHARE ARTICLE
House Roof collapsed due to rain in Punjab Punjab Weather Update
House Roof collapsed due to rain in Punjab Punjab Weather Update

Punjab Weather Update: ਕਈ ਇਲਾਕਿਆਂ ਵਿਚ ਰਾਤ ਤੋਂ ਪੈ ਰਿਹਾ ਭਾਰੀ ਮੀਂਹ

House Roof collapsed due to rain in Punjab Punjab Weather Update: ਪੰਜਾਬ ਵਿੱਚ ਅੱਜ ਵੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਅੱਧੀ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਅੰਮ੍ਰਿਤਸਰ ਅਧੀਨ ਪੈਂਦੇ ਅਟਾਰੀ ਵਿਧਾਨ ਸਭਾ ਹਲਕੇ ਦੇ ਪਿੰਡ ਖੈਰਾਬਾਦ ਵਿੱਚ ਮੀਂਹ ਕਾਰਨ ਲਵਪ੍ਰੀਤ ਸਿੰਘ ਦੇ ਘਰ ਦੀ ਛੱਤ ਡਿੱਗ ਗਈ ਅਤੇ ਉਸ ਦੇ 5 ਸਾਲਾ ਬੱਚੇ ਦੀ ਹੇਠਾਂ ਆਉਣ ਨਾਲ ਮੌਤ ਹੋ ਗਈ। ਬਠਿੰਡਾ ਵਿੱਚ ਵੀ ਇੱਕ ਮਕਾਨ ਦੀ ਛੱਤ ਡਿੱਗ ਗਈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮੀਂਹ ਪੈਣ ਨਾਲ ਡਿੱਗੀ ਘਰ ਦੀ ਛੱਤ, 5 ਸਾਲਾ ਬੱਚੇ ਦੀ ਹੋਈ ਮੌਤ 

ਪਿੰਡ ਵਾਸੀਆਂ ਨੇ ਦੱਸਿਆ ਕਿ ਦੋ ਮਾਸੂਮ ਬੱਚੇ ਅਤੇ ਲਵਪ੍ਰੀਤ ਦਾ ਭਰਾ ਮਲਬੇ ਹੇਠ ਦੱਬੇ ਹੋਏ ਹਨ। ਪਿੰਡ ਵਾਸੀਆਂ ਨੇ ਮਕਾਨ ਦੇ ਮਲਬੇ ਹੇਠੋਂ ਇੱਕ ਨੌਜਵਾਨ ਅਤੇ ਦੋ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਇਸ ਹਾਦਸੇ ਵਿਚ ਲਵਪ੍ਰੀਤ ਦੇ ਭਰਾ ਅਤੇ ਇਕ ਪੁੱਤਰ ਦਾ ਬਚਾਅ ਹੋ ਗਿਆ ਪਰ 5 ਸਾਲਾ ਗੁਰਫਤਿਹ ਸਿੰਘ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: Nawanshahr News: ਨਵਾਂਸ਼ਹਿਰ 'ਚ 200 ਰੁਪਏ ਪਿੱਛੇ ਨੌਜਵਾਨ ਦਾ ਕਤਲ, ਕਾਤਲਾਂ ਨੇ ਪਹਿਲਾਂ ਹੀ ਦਿੱਤੀ ਧਮਕੀ  

ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਸੁਸਤ ਮੌਨਸੂਨ ਕਾਰਨ ਸੂਬੇ ਦਾ ਤਾਪਮਾਨ ਇਕ ਵਾਰ ਫਿਰ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 4.1 ਡਿਗਰੀ ਵੱਧ ਦਰਜ ਕੀਤਾ ਗਿਆ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from House Roof collapsed due to rain in Punjab Punjab Weather Update, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement