ਭਾਜਪਾ ਵਿਧਾਇਕ ਨੇ ਓਵੈਸੀ ਨੂੰ  ਕਿਹਾ 'ਸਿਆਸੀ ਅਤਿਵਾਦੀ'
Published : Jul 1, 2021, 6:49 am IST
Updated : Jul 1, 2021, 6:49 am IST
SHARE ARTICLE
image
image

ਭਾਜਪਾ ਵਿਧਾਇਕ ਨੇ ਓਵੈਸੀ ਨੂੰ  ਕਿਹਾ 'ਸਿਆਸੀ ਅਤਿਵਾਦੀ'

ਬਲੀਆ, ਲਖਨਊ, 30 ਜੂਨ : ਅਪਣੇ ਵਿਵਾਦਤ ਬਿਆਨਾਂ ਲਈ ਅਕਸਰ ਚਰਚਾ ਵਿਚ ਰਹਿਣ ਵਾਲੇ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਨੇ ਕਿਹਾ ਕਿ ਆਲ ਇੰਡੀਆ ਮਜਲਿਸ ਏ ਇੱਤੇਹਾਦੁਲ ਮੁਸਲਮੀਨ (ਏਆੲਾਐਮਆਈਐਮ) ਆਗੂ ਅਸਦੁਦੀਨ ਓਵੈਸੀ 'ਸਿਆਸੀ ਅਤਿਵਾਦੀ' ਦੇ ਰੂਪ ਧਾਰਦੇ ਜਾ ਰਹੇ ਹਨ | 
ਬਲੀਆ ਜ਼ਿਲ੍ਹੇ ਦੇ ਬੈਰਿਆ ਖੇਤਰ ਵਿਚ ਭਾਜਪਾ ਵਿਧਾਇਕ ਨੇ ਮੰਗਲਵਾਰ ਸ਼ਾਮ ਖੇਤਰ ਵਿਚ ਇਕ ਸੜਕ ਨਿਰਮਾਨ ਦਾ ਨਿਰੀਖਣ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ,''ਏਆਈਐਮਆਈਐਮ ਦੇ ਮੁਖੀ ਅਤੇ ਸਾਂਸਦ ਅਸਦੁਦੀਨ ਓਵੈਸੀ ਸਿਆਸੀ ਅਤਿਵਾਦੀ ਦਾ ਰੂਪ ਧਾਰ ਰਹੇ ਹਨ ਅਤੇ ਉਨ੍ਹਾਂ ਦੀ ਨੀਅਤ ਸਮਾਜ ਨੂੰ  ਭੜਕਾਉਣ, ਉਸ ਤੋੜਨ ਦੀ ਹੈ |'' ਉਨ੍ਹਾਂ ਕਿਹਾ ਕਿ ਓਵੈਸੀ ਨੂੰ  ਭਾਰਤ ਦੀ ਧਰਮ ਨਿਰਪੱਖਤਾ 'ਤੇ ਉਦੋਂ ਤਕ ਹੀ ਵਿਸ਼ਵਾਸ ਹੈ, ਜਦੋਂ ਤਕ ਹਿੰਦੂ ਸਮਾਜ ਬਹੁ ਗਿਣਤੀ ਹੈ |
ਇਸ ਵਿਚਾਲੇ ਏਆਈਐਮਆਈਐਮ ਦੀ ਉਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਸ਼ੋਕਤ ਅਲੀ ਨੇ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਦੇ ਇਸ ਬਿਆਨ 'ਤੇ ਕਿਹਾ ਕਿ,''ਇਹ ਉਨ੍ਹਾਂ ਦੀ ਮਾਨਸਿਕ ਦਿਵਾਲੀਅਪਣ ਨੂੰ  ਜ਼ਾਹਰ ਕਰਦਾ ਹੈ |'' ਅਲੀ ਨੇ ਕਿਹਾ ਕਿ ਭਾਰਤ ਇਕ ਲੋਕਤੰਤਰੀ ਦੇਸ਼ ਹੈ ਅਤੇ ਇਸ ਵਿਚ 'ਸਿਆਸੀ ਅਤਿਵਾਦ' ਵਰਗੇ ਸ਼ਬਦਾਂ ਦੀ ਕੋਈ ਥਾਂ ਨਹੀਂ ਹੈ | ਉਨ੍ਹਾਂ ਕਿਹਾ ਕਿ ਇਹ ਜਗਜਾਹਰ ਹੈ ਕਿ ਭਾਜਪਾ ਖ਼ੁਦ ਹੀ ਸਮਾਜ ਨੂੰ  ਭੜਕਾਉਣ ਅਤੇ ਨਫ਼ਰਤ ਫ਼ੈਲਾਉਣ ਦੀ ਸਿਆਸਤ ਕਰ ਰਹੀ ਹੈ |''     (ਪੀਟੀਆਈ)

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement