ਦਿੱਲੀ ’ਚ ਬਿਨਾਂ ਫ਼ਿਟਨੈਸ ਸਰਟੀਫ਼ੀਕੇਟ ਦੇ ਚੱਲਣ ਵਾਲੇ ਵਾਹਨਾਂ ’ਤੇ ਹੋਵੇਗਾ 10 ਹਜ਼ਾਰ ਤਕ ਦਾ ਜੁਰਮਾਨਾ
Published : May 1, 2022, 10:00 pm IST
Updated : May 1, 2022, 10:01 pm IST
SHARE ARTICLE
image
image

ਦਿੱਲੀ ’ਚ ਬਿਨਾਂ ਫ਼ਿਟਨੈਸ ਸਰਟੀਫ਼ੀਕੇਟ ਦੇ ਚੱਲਣ ਵਾਲੇ ਵਾਹਨਾਂ ’ਤੇ ਹੋਵੇਗਾ 10 ਹਜ਼ਾਰ ਤਕ ਦਾ ਜੁਰਮਾਨਾ

ਨਵੀਂ ਦਿੱਲੀ, 1 ਮਈ : ਦਿੱਲੀ ਟਰਾਂਸਪੋਰਟ ਵਿਭਾਗ ਨੇ ਬਿਨਾਂ ਕਾਨੂੰਨੀ ਫਿਟਨੈਸ ਸਰਟੀਫ਼ੀਕੇਟ ਦੇ ਗੱਡੀ ਚਲਾਉਂਦੇ ਹੋਏ ਮਾਲਕ ਅਤੇ ਚਾਲਕਾਂ ਵਿਰੁਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿਤੀ ਹੈ। ਅਜਿਹਾ ਹੋਣ ’ਤੇ ਉਨ੍ਹਾਂ ’ਤੇ 10 ਹਜ਼ਾਰ ਰੁਪਏ ਜੁਰਮਾਨਾ ਲਾਇਆ ਜਾ ਸਕਦਾ ਹੈ ਅਤੇ ਜੇਲ ਵੀ ਭੇਜਿਆ ਜਾ ਸਕਦਾ ਹੈ। ਵਿਭਾਗ ਨੂੰ ਪਤਾ ਲੱਗਾ ਸੀ ਕਿ ਕਈ ਵਾਹਨ ਮੋਟਰ ਵਾਹਨ ਐਕਟ ਦਾ ਉਲੰਘਣ ਕਰ ਬਿਨਾਂ ਕਾਨੂੰਨੀ ਫਿਟਨੈਸ ਸਰਟੀਫ਼ੀਕੇਟ ਚਲਾਏ ਜਾ ਰਹੇ ਹਨ। 
ਦਿੱਲੀ ਸਰਕਾਰ ਨੇ ਟਰਾਂਸਪੋਰਟ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੜਕਾਂ ’ਤੇ ਅਜਿਹੇ ਵਾਹਨਾਂ ਦੀ ਭਾਲ ਜਾਰੀ ਰਖਣ ਲਈ ਕਿਹਾ ਗਿਆ ਹੈ। ਟਰਾਂਸਪੋਰਟ ਵਿਭਾਗ ਵਲੋਂ ਜਾਰੀ ਜਨਤਕ ਨੋਟਿਸ ’ਚ ਕਿਹਾ ਗਿਆ ਹੈ ਕਿ ਬਿਨਾਂ ਕਾਨੂੰਨੀ ਫਿਟਨੈਸ ਸਰਟੀਫ਼ੀਕੇਟ ਦੇ ਗੱਡੀ ਚਲਾਉਂਦੇ ਵਾਹਨਾਂ ’ਤੇ ਪਹਿਲੀ ਵਾਰ ਅਪਰਾਧ ਕਰਨ ’ਤੇ 2 ਤੋਂ 5 ਹਜ਼ਾਰ ਜਦਕਿ ਦੂਜੀ ਵਾਰ ਜਾਂ ਉਸ ਤੋਂ ਬਾਅਦ ਉਲੰਘਣ ਕਰਨ ’ਤੇ 5 ਤੋਂ 10 ਹਜ਼ਾਰ ਰੁਪਏ ਜੁਰਮਾਨਾ ਲਾਇਆ ਜਾ ਸਕਦਾ ਹੈ। ਅਜਿਹੇ ਮਾਮਲਿਆਂ ’ਚ ਵਾਹਨ ਮਾਲਕ ਜਾਂ ਡਰਾਈਵਰ ਨੂੰ ਜੇਲ ਭੇਜਣ ਦਾ ਵੀ ਵਿਵਸਥਾ ਹੈ।     (ਏਜੰਸੀ)

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement