ਜ਼ਰੂਰੀ ਦਵਾਈਆਂ ਦੀ ਕਾਲਾ ਬਾਜ਼ਾਰੀ ਰੋਕਣ 'ਚ ਮੋਦੀ ਤੇ ਕੈਪਟਨ ਸਰਕਾਰ ਫ਼ੇਲ੍ਹ : ਭਗਵੰਤ ਮਾਨ
Published : May 1, 2021, 5:36 pm IST
Updated : May 1, 2021, 5:50 pm IST
SHARE ARTICLE
Bhagwant Mann
Bhagwant Mann

ਹਸਪਤਾਲ ਕਰ ਰਹੇ ਨੇ ਦਵਾਈਆਂ ਤੇ ਆਕਸੀਜਨ ਦੀ ਕਮੀ ਦਾ ਸਾਹਮਣਾ, ਲੋਕ ਹੋ ਰਹੇ ਨੇ ਪਰੇਸ਼ਾਨ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦੌਰਾਨ ਅਤਿ ਲੋੜੀਂਦੀਆਂ ਦਵਾਈਆਂ, ਟੀਕੇ, ਆਕਸੀਜਨ ਦੀ ਕਾਲਾ ਬਾਜ਼ਾਰੀ ਦੇਸ਼ ਸਮੇਤ ਪੰਜਾਬ 'ਚ ਵੀ ਜ਼ੋਰਾਂ 'ਤੇ ਹੈ, ਜਿਸ ਨੂੰ ਰੋਕਣ ਵਿੱਚ ਸਰਕਾਰਾਂ ਫ਼ੇਲ੍ਹ ਸਾਬਤ ਹੋਈ ਰਹੀਆਂ ਹਨ। ਸ਼ਨੀਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਭਰ 'ਚੋਂ ਕੋਵਿਡ ਦੇ ਇਲਾਜ ਲਈ ਜ਼ਰੂਰੀ ਦਵਾਈਆਂ, ਰੈਮਡੇਸੇਵਰ ਅਤੇ ਆਕਸੀਜਨ ਦੀ ਕਾਲਾ ਬਾਜ਼ਾਰੀ ਦੀਆਂ ਰਿਪੋਰਟਾਂ ਆ ਰਹੀਆਂ ਹਨ। ਇਨ੍ਹਾਂ ਦਵਾਈਆਂ ਅਤੇ ਆਕਸੀਜਨ ਦੀ ਗੈਰ ਕਾਨੂੰਨੀ ਕੰਮਾਂ ਲਈ ਵਰਤੋਂ ਹੋ ਰਹੀ ਹੈ। ਇਹ ਸਭ ਗਤੀਵਿਧੀਆਂ ਮੋਦੀ ਸਰਕਾਰ ਦੀ ਨਾਕਾਮੀ ਸਿੱਧ ਕਰ ਰਹੀਆਂ ਹਨ।

Bhagwant MannBhagwant Mann

ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਦੇ ਦੌਰ 'ਚ ਦਵਾਈਆਂ ਅਤੇ ਆਕਸੀਜਨ ਦੀ ਸਹੀ ਵੰਡ, ਸੰਭਾਲ ਅਤੇ ਪੈਦਾ ਕਰਨ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਜਦੋਂ ਹਸਪਤਾਲ ਕੋਵਿਡ ਨਾਲ ਸਬੰਧਿਤ ਦਵਾਈਆਂ ਤੇ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਕੋਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰ ਵਾਲੇ ਪ੍ਰੇਸ਼ਾਨ ਹੋ ਰਹੇ ਹਨ, ਤਾਂ ਉਦੋਂ ਸ਼ਰਾਰਤੀ ਤੱਤ ਦਸ ਗੁਣਾ ਮਹਿੰਗੀ ਕੀਮਤ 'ਤੇ ਇਹ ਦਵਾਈਆਂ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਪੀੜਤਾਂ ਦੀ ਗਿਣਤੀ ਵਧਣ ਕਾਰਨ ਦਵਾਈਆਂ ਅਤੇ ਆਕਸੀਜਨ ਹਸਪਤਾਲਾਂ ਵਿੱਚੋਂ ਵੀ ਗੰਭੀਰ ਮਰੀਜ਼ਾਂ ਨੂੰ ਕਾਲਾਬਾਜ਼ਾਰੀ ਰਾਹੀਂ ਮੂੰਹ ਮੰਗੇ ਪੈਸਿਆਂ 'ਤੇ ਵੇਚੀਆਂ ਜਾ ਰਹੀਆਂ ਹਨ।

Captain Amarinder SinghCaptain Amarinder Singh

ਮਾਨ ਨੇ ਕਿਹਾ ਕਿ ਰੈਮਡੇਸੇਵਰ ਟੀਕੇ ਸਮੇਤ ਆਕਸੀਜਨ ਅਤੇ ਹੋਰ ਦਵਾਈਆਂ ਦੀ ਕਾਲਾਬਾਜ਼ਾਰੀ ਦੀਆਂ ਰਿਪੋਰਟਾਂ ਪੰਜਾਬ 'ਚੋਂ ਵੀ ਆ ਰਹੀਆਂ ਹਨ। ਜਮਾਂ ਖੋਰ ਆਕਸੀਜਨ ਗੈਸ ਦੇ ਸਿਲੰਡਰ ਅਤੇ ਦਵਾਈਆਂ ਹੋਰਨਾਂ ਸੂਬਿਆਂ ਸਮੇਤ ਪੰਜਾਬ ਵਿੱਚ ਵੀ ਕਾਲਾਬਾਜ਼ਾਰੀ ਰਾਹੀਂ ਮਹਿੰਗੀਆਂ ਕੀਮਤਾਂ 'ਤੇ  ਵੇਚ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੋਰੋਨਾ ਪੀੜਤਾਂ ਦੀਆਂ ਜਾਨਾਂ ਬਚਾਉਣ ਲਈ ਜ਼ਰੂਰੀ ਦਵਾਈਆਂ ਤੇ ਆਕਸੀਜਨ ਦੀ ਕਾਲਾਬਾਜ਼ਾਰੀ ਰੋਕਣ ਵਿੱਚ ਨਰਿੰਦਰ ਮੋਤੀ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰਾਂ ਫ਼ੇਲ੍ਹ ਸਾਬਤ ਹੋਈਆਂ ਹਨ। ਦੇਸ ਦੇ ਵੱਖ ਵੱਖ ਹਿੱਸਿਆਂ ਤੋਂ ਕਈ ਰਿਪੋਰਟਾਂ ਆਈਆਂ ਜਿੱਥੇ ਰੈਮਡੇਸੇਵਰ ਦੇ ਇੰਜੈੱਕਸ਼ਨ 30,000 ਰੁਪਏ ਤੋਂ ਵੱਧ ਵਿੱਚ ਵਿਕ ਰਹੇ ਹਨ, ਜਦੋਂਕਿ ਸਰਕਾਰਾਂ ਦੁਆਰਾ ਨਿਰਧਾਰਿਤ  ਕੀਮਤ ਇਸ ਤੋਂ ਕਿਤੇ ਘੱਟ ਹੈ। ਸਿਰਫ਼ ਦਵਾਈਆਂ ਦੀਆਂ ਭਾਰੀ ਕੀਮਤਾਂ ਨਾਲ ਹੀ ਨਹੀਂ, ਲੋਕਾਂ ਨੂੰ ਨਕਲੀ ਦਵਾਈਆਂ ਦੀ ਵਿੱਕਰੀ ਰਾਹੀਂ ਵੀ ਲੁੱਟਿਆ ਜਾ ਰਿਹਾ ਹੈ, ਤੇ ਇਹ ਸਭ ਜਦੋਂ ਦੇਸ ਇੱਕ ਰਾਸ਼ਟਰੀ ਐਮਰਜੈਂਸੀ ਵਿਚੋਂ ਗੁਜ਼ਰ ਰਿਹਾ ਹੈ।

Remdesivir Remdesivir

ਮਹਾਂਮਾਰੀ ਦੇ ਦੌਰ ਵਿੱਚ ਨਰਿੰਦਰ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਦਵਾਈਆਂ ਅਤੇ ਆਕਸੀਜਨ ਮਾਫ਼ੀਆ ਵੀ ਹੋਂਦ ਵਿੱਚ ਆ ਗਿਆ ਹੈ। ਮਾਨ ਨੇ ਕਿਹਾ ਕਿ ਦਵਾਈਆਂ ਅਤੇ ਆਕਸੀਜਨ ਦੀ ਹੋ ਰਹੀ ਗੈਰ ਕਾਨੂੰਨੀ ਵਰਤੋਂ ਦੀ ਕੋਈ ਜਾਂਚ ਨਹੀਂ ਹੋ ਰਹੀ। ਦਵਾਈ ਕੰਪਨੀਆਂ ਜਾਣਬੁੱਝ ਕੇ ਦਵਾਈਆਂ ਦੀ ਘਾਟ ਪੈਦਾ ਕਰਕੇ ਇਨ੍ਹਾਂ ਨੂੰ ਮੂੰਹ ਮੰਗੀਆਂ ਕੀਮਤਾਂ 'ਤੇ ਵੇਚ ਰਹੀਆਂ ਹਨ। ਸੂਬਾ ਤੇ ਕੇਂਦਰ ਸਰਕਾਰ ਦਵਾਈ ਕੰਪਨੀਆਂ ਨਾਲ ਮਿਲੀਭੁਗਤ ਕਰਕੇ ਆਮ ਲੋਕਾਂ ਦੇ ਜੀਵਨ ਨਾਲ ਖੇਡ ਰਹੀਆਂ ਹਨ।

pm modiPM Modi

ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰਾਂ ਕਾਲਾਬਾਜ਼ਾਰੀ ਰੋਕਣ ਦੇ ਨਾਂ 'ਤੇ ਕੇਵਲ ਡਰਾਮੇ ਕਰ ਰਹੀਆਂ ਹਨ, ਸੱਚ ਤਾਂ ਇਹ ਹੈ ਕਿ ਭਾਜਪਾਈ ਅਤੇ ਕਾਂਗਰਸੀਆਂ ਦੀ ਮਿਲੀਭੁਗਤ ਕਾਰਨ ਜਮਾਂਖੋਰਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਲੰਧਰ ਤੇ ਹੋਰ ਸ਼ਹਿਰਾਂ ਤੋਂ ਵੀ ਰੈਮਡੇਸੇਵਰ ਦਵਾਈ ਦੀ ਕਾਲਾਬਾਜ਼ਾਰੀ ਦੀਆਂ ਰਿਪੋਰਟਾਂ ਆ ਰਹੀਆਂ ਨੇ, ਜਿੱਥੇ ਇਹ ਦਵਾਈ ਅਸਲ ਕੀਮਤ ਤੋਂ ਕਿਤੇ ਜ਼ਿਆਦਾ ਕਈ ਕਈ ਹਜ਼ਾਰ ਰੁਪਏ 'ਤੇ ਵੇਚੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement