ਹਰਮਨ ਸਿੱਧੂ ਅਤੇ ਡਾ. ਕਿਰਨ ਕੁਮਾਰੀ ਨੂੰ ਪੀ.ਡਬਲਿਊ.ਡੀ. ਆਈਕਨ ਨਿਯੁਕਤ ਕੀਤਾ
Published : Mar 1, 2019, 6:37 pm IST
Updated : Mar 1, 2019, 6:37 pm IST
SHARE ARTICLE
Punjab has deputed Ms. Harman Sidhu and Dr. Kiran Kumari as the PWD’s Icon
Punjab has deputed Ms. Harman Sidhu and Dr. Kiran Kumari as the PWD’s Icon

ਚੰਡੀਗੜ੍ਹ : ਲੋਕ ਸਭਾ ਚੋਣਾਂ 2019 ਵਿਚ ਦਿਵਿਆਂਗ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਦੇ ਮਕਸਦ ਨਾਲ ਦਫਤਰ, ਮੁੱਖ ਚੋਣ ਅਫ਼ਸਰ ਵੱਲੋਂ ਹਰਮਨ ਸਿੱਧੂ...

ਚੰਡੀਗੜ੍ਹ : ਲੋਕ ਸਭਾ ਚੋਣਾਂ 2019 ਵਿਚ ਦਿਵਿਆਂਗ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਦੇ ਮਕਸਦ ਨਾਲ ਦਫਤਰ, ਮੁੱਖ ਚੋਣ ਅਫ਼ਸਰ ਵੱਲੋਂ ਹਰਮਨ ਸਿੱਧੂ ਅਤੇ ਡਾ. ਕਿਰਨ ਕੁਮਾਰੀ  ਨੂੰ ਪੀ.ਡਬਲਿਊ.ਡੀ. ਆਈਕਨ ਨਿਯੁਕਤ ਕੀਤਾ ਗਿਆ ਹੈ। ਹਰਮਨ ਸਿੱਧੂ ਦਿਵਿਆਂਗ ਹੋਣ ਦੇ ਬਾਵਜੂਦ ਸਮਾਜ ਭਲਾਈ ਦੇ ਕਾਰਜਾਂ ਨਾਲ ਜੁੜੇ ਹੋਏ ਹਨ ਅਤੇ ਡਾ. ਕਿਰਨ ਕੁਮਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅਧਿਆਪਨ ਦਾ ਕਾਰਜ ਕਰਦੇ ਹਨ।
ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਪਰਸਨ ਵਿਦ ਡਿਸਅਬਲਟੀ (ਪੀ.ਡਬਲਿਊ.ਡੀ.) ਮਤਲਬ ਦਿਵਿਆਂਗ ਲੋਕਾਂ ਦੀ ਚੋਣ ਅਮਲ ਵਿਚ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਲਈ ਚੋਣ ਕਮਿਸ਼ਨ ਵੱਲੋਂ ਕਈ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਵਿੱਚ 31 ਜਨਵਰੀ 2019 ਤੱਕ ਰਜਿਸਟਰਡ ਦਿਵਿਆਂਗ ਵੋਟਰਾਂ ਦੀ ਗਿਣਤੀ 68551 ਹੈ ਜਿਨ੍ਹਾਂ 'ਚ 5814 ਨੇਤਰਹੀਣ, 4892 ਗੂੰਗੇ-ਬੋਲੇ, 39359 ਚਲਣ ਫ਼ਿਰਨ ਵਿੱਚ ਅਸਮਰਥ ਅਤੇ 18486 ਹੋਰ ਦਿਵਿਆਂਗ ਵੋਟਰ ਹਨ। 
ਡਾ. ਰਾਜੂ ਨੇ ਕਿਹਾ ਕਿ ਸਭ ਤੋਂ ਪਹਿਲਾਂ 18 ਸਾਲ ਤੋਂ ਵੱਧ ਉਮਰ ਦੇ ਦਿਵਿਆਂਗ ਵੋਟਰਾਂ ਦਾ ਪੂਰਾ ਡਾਟਾ ਇਕੱਤਰ ਕੀਤਾ ਗਿਆ ਅਤੇ ਉਨ੍ਹਾਂ ਦੀ ਪੋਲਿੰਗ ਸਟੇਸ਼ਨ ਵਾਈਜ ਅਤੇ ਕਿਸ ਤਰ੍ਹਾਂ ਦੀ ਡਿਸਅਬਲਿਟੀ ਹੈ, ਦੀ ਲਿਸਟ ਜ਼ਿਲ੍ਹਾ ਚੋਣ ਅਫ਼ਸਰ/ਇਲੈਕਟੋਰਲ ਰਜਿਸਟ੍ਰੇਸ਼ਨ ਆਫ਼ੀਸਰ/ਬੀ.ਐਲ.ਓ. ਪੱਧਰ ਤੇ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਵਿਭਾਗ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ।
ਡਾ. ਰਾਜੂ ਨੇ ਦੱਸਿਆ ਕਿ ਦਿਵਿਆਂਗ ਵੋਟਰਾਂ ਨੁੰ ਕਤਾਰ ਵਿੱਚ ਖੜ੍ਹ ਕੇ ਆਪਣੀ ਵਾਰੀ ਦਾ ਇੰਤਜਾਰ ਨਾ ਕਰਨਾ ਪਵੇ ਇਸ ਮਕਸਦ ਲਈ ਵਿਸੇਸ਼ ਕਦਮ ਪੁੱਟੇ ਗਏ ਹਨ । ਇਸ ਤੋਂ ਇਲਾਵਾ ਵਿਸ਼ੇਸ਼/ਮੋਬਾਈਲ ਕੈਂਪ ਲਗਾ ਕੇ ਦਿਵਿਆਂਗ ਵੋਟਰਾਂ ਨੂੰ ਉਤਸ਼ਾਹਤ ਕਰਨ ਅਤੇ ਸਿੱਖਿਅਤ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਦੀ ਗਤਵਿਧੀਆਂ ਲਗਾਤਰ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਐਨ.ਸੀ.ਸੀ., ਐਨ.ਵਾਈ.ਕੇ. ਅਤੇ ਐਨ.ਐਸ.ਐਸ. ਵਰਗੀਆਂ ਸੰਸਥਾਵਾਂ ਦੇ ਵਲੰਟੀਅਰਜ਼ ਦੀ ਮਦਦ ਵੀ ਦਿਵਿਆਂਗ ਵੋਟਰਾਂ ਨੂੰ ਜਾਗਰੂਕ ਕਰਨ ਲਈ ਲਈ ਜਾ ਰਹੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement