ਅੰਮ੍ਰਿਤਸਰ 'ਚ ਰਿਟਰੀਟ ਸੈਰੇਮਨੀ ਲਈ ਅੱਜ ਤੋਂ ਸ਼ੁਰੂ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ

By : GAGANDEEP

Published : Jan 1, 2023, 1:53 pm IST
Updated : Jan 1, 2023, 1:53 pm IST
SHARE ARTICLE
photo
photo

ਬਚੇਗਾ ਸੈਲਾਨੀਆਂ ਦਾ ਸਮਾਂ

 

ਅੰਮ੍ਰਿਤਸਰ: ਨਵੇਂ ਸਾਲ ਦੇ ਪਹਿਲੇ ਦਿਨ ਯਾਨੀ 1 ਜਨਵਰੀ 2023 ਤੋਂ ਭਾਰਤ-ਪਾਕਿ ਸਰਹੱਦ ਜੇਸੀਪੀ ਅਟਾਰੀ ਵਿਖੇ ਰੋਜ਼ਾਨਾ ਸ਼ਾਮ ਨੂੰ ਹੋਣ ਵਾਲੇ ਬੀਟਿੰਗ ਦ ਰਿਟਰੀਟ ਸਮਾਰੋਹ ਲਈ ਨਵੀਂ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ।

ਦੇਸ਼ ਦੀ ਇਸ ਇਤਿਹਾਸਕ ਸੇਰੇਮਨੀ ਦੀ ਪਹਿਲੀ ਲਾਈਨ ਵਿਚ ਬੈਠ ਕੇ ਦੇਖਣ ਲਈ ਸੈਲਾਨੀਆਂ ਨੂੰ ਹੁਣ ਬੀਐੱਸਐੱਫ ਹੈੱਡਕੁਆਰਟਰ ਵਿਚ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ। BSF ਵੱਲੋਂ 4 ਦਸੰਬਰ 2022 ਨੂੰ ਲਾਂਚ ਕੀਤੀ ਗਈ ਆਨਲਾਈਨ ਸਾਈਟ http://attari/bsf.gov.in ‘ਤੇ ਕਲਿੱਕ ਕਰਕੇ ਕੋਈ ਵੀ ਸੈਲਾਨੀ ਆਪਣੇ ਤੇ ਪਰਿਵਾਰ ਲਈ VVIP ਸੀਟ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਬੀਐਸਐਫ ਸੈਕਟਰ ਹੈੱਡਕੁਆਰਟਰ ਖਾਸਾ ਦੇ ਡੀਆਈਜੀ ਸੰਜੇ ਗੌੜ ਨੇ ਕਿਹਾ ਕਿ ਇਸ ਸਾਈਟ ’ਤੇ ਰਜਿਸਟਰ ਹੋਣ ਨਾਲ ਸੈਲਾਨੀਆਂ ਦਾ ਸਮਾਂ ਬਚੇਗਾ ਅਤੇ ਉਨ੍ਹਾਂ ਨੂੰ ਨੰਬਰ ਲੈਣ ਲਈ ਰਸਤੇ ਵਿੱਚ ਬਹੁਤਾ ਰੁਕਣਾ ਨਹੀਂ ਪਵੇਗਾ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement